Saturday, April 19, 2025
Google search engine
HomeDeshBSNL ਯੂਜ਼ਰਜ਼ ਦੀ ਮੌਜ! ਸਰਕਾਰੀ ਕੰਪਨੀ ਦਾ ਧਮਾਕੇਦਾਰ ਪਲਾਨ, ਗਾਹਕਾਂ ਨੂੰ ਮਿਲੇਗਾ...

BSNL ਯੂਜ਼ਰਜ਼ ਦੀ ਮੌਜ! ਸਰਕਾਰੀ ਕੰਪਨੀ ਦਾ ਧਮਾਕੇਦਾਰ ਪਲਾਨ, ਗਾਹਕਾਂ ਨੂੰ ਮਿਲੇਗਾ 6500 GB ਡਾਟਾ

ਡਾਟਾ ਦੇ ਨਾਲ, BSNL ਇਸ ਪਲਾਨ ਦੇ ਨਾਲ ਗਾਹਕਾਂ ਨੂੰ OTT ਸਬਸਕ੍ਰਿਪਸ਼ਨ ਵੀ ਦੇ ਰਿਹਾ ਹੈ।

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਆਪਣੇ ਕਿਫਾਇਤੀ ਪਲਾਨ ਲਈ ਯੂਜ਼ਰਜ਼ ‘ਚ ਕਾਫੀ ਮਸ਼ਹੂਰ ਹੋ ਰਹੀ ਹੈ। ਕੰਪਨੀ ਕੋਲ ਪ੍ਰੀਪੇਡ, ਪੋਸਟਪੇਡ ਤੋਂ ਲੈ ਕੇ ਬ੍ਰਾਡਬੈਂਡ ਪੋਰਟਫੋਲੀਓ ਤੱਕ ਹਰ ਸ਼੍ਰੇਣੀ ਵਿੱਚ ਕਈ ਪਲਾਨ ਹਨ। BSNL ਨੇ ਹਾਲ ਹੀ ਵਿੱਚ ਆਪਣੇ ਗਾਹਕਾਂ ਲਈ ਇੱਕ ਨਵਾਂ ਪਲਾਨ ਪੇਸ਼ ਕੀਤਾ ਹੈ। ਜੇ ਤੁਹਾਨੂੰ ਹਰ ਰੋਜ਼ ਜ਼ਿਆਦਾ ਡਾਟਾ ਦੀ ਲੋੜ ਹੈ ਤਾਂ BSNL ਦਾ ਇਹ ਪਲਾਨ ਸਿਰਫ਼ ਤੁਹਾਡੇ ਲਈ ਹੈ।
BSNL ਦੇ ਇਸ ਪਲਾਨ ‘ਚ ਗਾਹਕਾਂ ਨੂੰ ਕਾਲਿੰਗ ਤੇ ਡਾਟਾ ਦੇ ਨਾਲ OTT ਸਬਸਕ੍ਰਿਪਸ਼ਨ ਵੀ ਮਿਲ ਰਿਹਾ ਹੈ। ਇੱਥੇ ਅਸੀਂ ਤੁਹਾਨੂੰ BSNL ਦੇ ਇਸ ਨਵੇਂ ਪਲਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ।

BSNL Fibre Ultra OTT ਰੀਚਾਰਜ ਪਲਾਨ

BSNL ਦਾ ਇਹ ਪਲਾਨ ਬ੍ਰਾਡਬੈਂਡ ਯੂਜ਼ਰਜ਼ ਲਈ ਹੈ। ਕੰਪਨੀ ਨੇ 1799 ਰੁਪਏ ਪ੍ਰਤੀ ਮਹੀਨਾ ਦੀ ਕੀਮਤ ‘ਤੇ BSNL ਫਾਈਬਰ ਅਲਟਰਾ OTT ਪਲਾਨ ਲਾਂਚ ਕੀਤਾ ਹੈ। ਇਸ ਪਲਾਨ ‘ਚ ਕੰਪਨੀ ਗਾਹਕਾਂ ਨੂੰ ਲਾਈਟਨਿੰਗ ਫਾਸਟ ਡਾਟਾ ਸਪੀਡ ਆਫ਼ਰ ਕਰ ਰਹੀ ਹੈ।

BSNL ਦੇ ਇਸ ਪਲਾਨ ‘ਚ ਇਹ ਯੂਜ਼ਰਜ਼ ਨੂੰ 300Mbps ਤੱਕ ਦੀ ਸਪੀਡ ਆਫਰ ਕਰ ਰਿਹਾ ਹੈ। ਇਸ ਪਲਾਨ ‘ਚ ਗਾਹਕਾਂ ਨੂੰ ਹਰ ਮਹੀਨੇ ਅਨਲਿਮਟਿਡ ਡਾਟਾ ਮਿਲਦਾ ਹੈ। ਹਾਲਾਂਕਿ, 300Mbps ਤੱਕ ਦੀ ਸਪੀਡ ‘ਤੇ ਹਰ ਮਹੀਨੇ 6500GB ਡਾਟਾ ਉਪਲਬਧ ਹੈ। ਇਸ ਲਿਮਿਟ ਖਤਮ ਹੋ ਜਾਣ ’ਤੇ ਯੂਜ਼ਰਜ਼ ਦੀ ਸਪੀਡ ਘੱਟ ਕੇ 20Mbps ਤੱਕ ਰਹਿ ਜਾਵੇਗੀ।
ਡਾਟਾ ਦੇ ਨਾਲ, BSNL ਇਸ ਪਲਾਨ ਦੇ ਨਾਲ ਗਾਹਕਾਂ ਨੂੰ OTT ਸਬਸਕ੍ਰਿਪਸ਼ਨ ਵੀ ਦੇ ਰਿਹਾ ਹੈ। BSNL ਯੂਜ਼ਰਜ਼ ਨੂੰ ਪਲਾਨ ਦੇ ਨਾਲ Disney Hotstar, YuppTV, SonyLIV, ZEE5, Lionsgate Play, ShemarooMe ਅਤੇ EpicON ਵਰਗੇ ਪਲੇਟਫਾਰਮਾਂ ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ।
ਇਸ ਪਲਾਨ ਦੇ ਨਾਲ, BSNL ਗਾਹਕਾਂ ਨੂੰ ਕਾਲ ਕਰਨ ਲਈ ਮੁਫਤ ਲੈਂਡਲਾਈਨ ਕਨੈਕਸ਼ਨ ਮਿਲਦਾ ਹੈ। ਇਸ ਦੇ ਜ਼ਰੀਏ ਉਪਭੋਗਤਾਵਾਂ ਨੂੰ ਮੁਫ਼ਤ ਅਨਲਿਮਟਿਡ ਅਤੇ STD ਕਾਲਿੰਗ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
BSNL ਵਧਾ ਰਿਹਾ 4G ਨੈੱਟਵਰਕ
BSNL ਲਗਾਤਾਰ ਆਪਣੇ ਨੈੱਟਵਰਕ ਨੂੰ ਅੱਪਗ੍ਰੇਡ ਕਰ ਰਿਹਾ ਹੈ। ਕੰਪਨੀ ਦੀ ਅਗਲੇ ਛੇ ਮਹੀਨਿਆਂ ਵਿੱਚ ਇੱਕ ਲੱਖ ਤੋਂ ਵੱਧ 4G ਟਾਵਰ ਲਗਾਉਣ ਦੀ ਯੋਜਨਾ ਹੈ। ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਜਾ ਰਹੀ ਇੰਡੀਆ ਮੋਬਾਈਲ ਕਾਂਗਰਸ ਕਾਨਫਰੰਸ ਦੌਰਾਨ ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਬੀਐਸਐਨਐਲ ਨੇ ਲਗਭਗ 38 ਹਜ਼ਾਰ 4G ਟਾਵਰ ਲਗਾਏ ਹਨ।
5G ਲਾਂਚ ਦੀ ਵੀ ਹੈ ਤਿਆਰੀ
4G ਦੇ ਨਾਲ-ਨਾਲ ਸਰਕਾਰੀ ਟੈਲੀਕਾਮ ਕੰਪਨੀ ਵੀ ਆਪਣੇ 5G ਨੈੱਟਵਰਕ ‘ਤੇ ਜ਼ੋਰਦਾਰ ਢੰਗ ਨਾਲ ਕੰਮ ਕਰ ਰਹੀ ਹੈ। BSNL ਨੇ ਦਿੱਲੀ ‘ਚ ਕਈ ਥਾਵਾਂ ‘ਤੇ 5G ਨੈੱਟਵਰਕ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਕੁਝ ਮਹੀਨੇ ਪਹਿਲਾਂ ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਬੀਐਸਐਨਐਲ ਦੇ 5G ਨੈੱਟਵਰਕ ਰਾਹੀਂ ਵੀਡੀਓ ਕਾਲ ਕੀਤੀ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments