ਪੁਲਿਸ ਨੇ ਜਾਅਲੀ ਟਿਕਟਾਂ ਵੇਚਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦਾ ਕੰਸਰਟ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਕੀ ਤੁਸੀਂ ਉਸ ਸੰਗੀਤ ਸਮਾਰੋਹ ਲਈ ਆਫਲਾਈਨ ਜਾਂ ਆਨਲਾਈਨ ਟਿਕਟਾਂ ਵੀ ਖਰੀਦੀਆਂ ਹਨ?
ਭਾਵੇਂ ਤੁਹਾਨੂੰ ਟਿਕਟ ਮਿਲ ਗਈ ਹੈ, ਇਹ ਇਸ ਗੱਲ ਦੀ ਗਾਰੰਟੀ ਨਹੀਂ ਦਿੰਦੀ ਕਿ ਤੁਹਾਨੂੰ ਕੰਸਰਟ ਵਿੱਚ ਐਂਟਰੀ ਮਿਲੇਗੀ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਟਿਕਟ ਲੈ ਕੇ ਪਹੁੰਚੋ ਅਤੇ ਨਿਰਾਸ਼ ਹੋ ਕੇ ਵਾਪਸ ਜਾਓ।
ਅਸਲ ਵਿੱਚ ਅਜਿਹਾ ਇਸ ਲਈ ਹੈ ਕਿਉਂਕਿ ਤੁਹਾਡੀ ਟਿਕਟ ਜਾਅਲੀ ਹੋ ਸਕਦੀ ਹੈ। ਜੀ ਹਾਂ, ਦਿੱਲੀ ‘ਚ ਇਕ ਅਜਿਹਾ ਗਿਰੋਹ ਸਰਗਰਮ ਸੀ ਜੋ ਦਿਲਜੀਤ ਦੇ ਦਿੱਲੀ ਕੰਸਰਟ ਦੀਆਂ ਟਿਕਟਾਂ ਵੇਚਣ ਦੇ ਨਾਂ ‘ਤੇ ਲੋਕਾਂ ਨੂੰ ਠੱਗਦਾ ਸੀ।
ਦਿਲਜੀਤ ਦੇ ਕੰਸਰਟ ਦਾ ਕ੍ਰੇਜ਼ ਦੇਖ ਕੇ ਬਣਾਇਆ ਗਿਰੋਹ
ਜ਼ਿਕਰਯੋਗ ਹੈ ਕਿ ਜਿਵੇਂ ਹੀ ਦਿਲਜੀਤ ਦੇ ਕੰਸਰਟ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਈ ਤਾਂ ਦੇਖਿਆ ਗਿਆ ਕਿ ਕੁਝ ਹੀ ਮਿੰਟਾਂ ‘ਚ ਟਿਕਟਾਂ ਪੂਰੀ ਤਰ੍ਹਾਂ ਬੁੱਕ ਹੋ ਗਈਆਂ ਸਨ।
ਇਸ ਨੂੰ ਮੌਕਾ ਦੇਖ ਕੇ ਕੁਝ ਲੋਕਾਂ ਨੇ ਜਾਅਲੀ ਟਿਕਟਾਂ ਵੇਚਣ ਦਾ ਗਿਰੋਹ ਬਣਾ ਲਿਆ। ਦਿੱਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰ ਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਵਾਲੇ ਕੰਸਰਟ ਦੀਆਂ ਟਿਕਟਾਂ ਵੇਚਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ।
ਇਕ ਦੋਸ਼ੀ ਗ੍ਰਿਫਤਾਰ
ਪੁਲਿਸ ਨੇ ਜਾਅਲੀ ਟਿਕਟਾਂ ਵੇਚਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਜਾਅਲੀ ਟਿਕਟਾਂ ਵੀ ਬਰਾਮਦ ਹੋਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਨੇ 5 ਲੱਖ ਰੁਪਏ ਦੀ ਠੱਗੀ ਕੀਤੀ ਹੈ।
ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਗਿਰੋਹ ਆਨਲਾਈਨ ਟਿਕਟਾਂ ਵੇਚਣ ਦੇ ਨਾਂ ‘ਤੇ ਵੀ ਠੱਗੀ ਮਾਰ ਰਿਹਾ ਸੀ। ਦਿਲਜੀਤ 26 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਸ਼ਾਮ 7 ਤੋਂ 10 ਵਜੇ ਤੱਕ ਪਰਫਾਰਮ ਕਰਨਗੇ।