HomeDeshPunjab News: ਡੇਰਾ ਬਾਬਾ ਨਾਨਕ 'ਚ ਵਾਪਰੀ ਵੱਡੀ ਘਟਨਾ,ਜ਼ਹਿਰੀਲੀ ਦਵਾਈ ਖਾਣ ਨਾਲ...
Punjab News: ਡੇਰਾ ਬਾਬਾ ਨਾਨਕ ‘ਚ ਵਾਪਰੀ ਵੱਡੀ ਘਟਨਾ,ਜ਼ਹਿਰੀਲੀ ਦਵਾਈ ਖਾਣ ਨਾਲ ਔਰਤ ਦੀ 2 ਮਾਸੂਮ ਬੱਚਿਆਂ ਸਮੇਤ ਮੌਤ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਔਰਤ ਨਵਨੀਤ ਕੌਰ ਅਤੇ ਮਾਸੂਮ ਬੱਚਿਆਂ ਦਾ ਨਾਮ ਨਮਨਦੀਪ ਕੌਰ ਅਤੇ ਨਵਰਾਜ ਸਿੰਘ ਵਜੋਂ ਹੋਈ ਹੈ।
ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਜੌੜੀਆਂ ਕਲਾਂ ‘ਚ ਬੀਤੀ ਦੇਰ ਰਾਤ ਵੱਡੀ ਘਟਨਾ ਵਾਪਰੀ ਹੈ। ਜੋੜੀਆਂ ਕਲਾਂ ‘ਚ ਇੱਕ ਔਰਤ ਨੇ ਦੋ ਮਾਸੂਮ ਬੱਚਿਆਂ ਸਮੇਤ ਜ਼ਹਿਰੀਲੀ ਦਵਾਈ ਨਿਗਲ ਲਈ ਹੈ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ ਹੈ।
ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਔਰਤ ਅਤੇ ਮਾਸੂਮ ਬੱਚਿਆਂ ਦੀ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਮੋਚਰੀ ਹਾਊਸ ‘ਚ ਰਖਵਾ ਦਿੱਤੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਔਰਤ ਨਵਨੀਤ ਕੌਰ ਅਤੇ ਮਾਸੂਮ ਬੱਚਿਆਂ ਦਾ ਨਾਮ ਨਮਨਦੀਪ ਕੌਰ ਅਤੇ ਨਵਰਾਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਘਟਨਾ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ, ਪਰ ਪੁਲਿਸ ਵੱਲੋਂ ਅਜੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।