Monday, April 27, 2026
Google search engine
HomeDeshਹਾਨੀਕਾਰਕ ਹੋ ਸਕਦਾ ਹੈ ਲੋੜ ਤੋਂ ਵੱਧ ਵੇਅ ਪ੍ਰੋਟੀਨ, ਜਾਣੋ ਇਸ ਦੇ...

ਹਾਨੀਕਾਰਕ ਹੋ ਸਕਦਾ ਹੈ ਲੋੜ ਤੋਂ ਵੱਧ ਵੇਅ ਪ੍ਰੋਟੀਨ, ਜਾਣੋ ਇਸ ਦੇ ਕੁਝ ਆਮ ਸਾਈਡ ਇਫੈਕਟਸ

ਜ਼ਿਆਦਾਤਰ ਲੋਕਾਂ ਨੂੰ ਵੇਅ ਪ੍ਰੋਟੀਨ ਦੀ ਕੋਈ ਸਮੱਸਿਆ ਨਹੀਂ ਹੈ

ਵੇਅ ਪ੍ਰੋਟੀਨ (whey protein) ਇਕ ਸਪਲੀਮੈਂਟ ਹੈ ਜੋ ਗਾਂ ਦੇ ਦੁੱਧ ਤੋਂ ਬਣਿਆ ਹੁੰਦਾ ਹੈ। ਇਸ ਵਿਚ ਜ਼ਰੂਰੀ ਅਮੀਨੋ ਐਸਿਡ, ਖਾਸ ਤੌਰ ‘ਤੇ ਲਿਊਸੀਨ ਨਾਂ ਦਾ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਮਾਸਪੇਸ਼ੀਆਂ ਦੇ ਵਿਕਾਸ ਤੇ ਮੁਰੰਮਤ ‘ਚ ਮਦਦ ਕਰਦਾ ਹੈ। ਇਹ ਗਾਂ ਦੇ ਦੁੱਧ ‘ਚ ਪਾਏ ਜਾਣ ਵਾਲੇ 8 ਪ੍ਰੋਟੀਨ ਨਾਲ ਮਿਲ ਕੇ ਬਣਿਆ ਹੁੰਦਾ ਹੈ। ਵੇਅ ਪ੍ਰੋਟੀਨ ਬਣਾਉਂਦੇ ਸਮੇਂ ਇਸ ਨੂੰ ਕਈ ਤਰੀਕਿਆਂ ਨਾਲ ਫਿਲਟਰ ਕੀਤਾ ਜਾਂਦਾ ਹੈ ਤਾਂ ਜੋ ਫੈਟ ਤੇ ਲੈਕਟੋਜ਼ ਦੀ ਮਾਤਰਾ ਨੂੰ ਘਟਾਇਆ ਜਾ ਸਕੇ।

ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਵੇਅ ਪ੍ਰੋਟੀਨ ਦੀ ਕੋਈ ਸਮੱਸਿਆ ਨਹੀਂ ਹੈ ਤੇ ਉਨ੍ਹਾਂ ਨੂੰ ਇਸ ਦੇ ਕਿਸੇ ਗੰਭੀਰ ਮਾੜੇ ਪ੍ਰਭਾਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ, ਪਰ ਫਿਰ ਵੀ ਅਨਿਯੰਤ੍ਰਿਤ ਮਾਤਰਾ ਦੇ ਸੇਵਨ ਨਾਲ ਜਾਂ ਕਿਸੇ ਕਿਸਮ ਦੀ ਐਲਰਜੀ ਕਾਰਨ ਵੇਅ ਪ੍ਰੋਟੀਨ ਦੇ ਆਪਣੇ ਮਾੜੇ ਪ੍ਰਭਾਵ ਹੋ ਸਕਦੇ ਹਨ। ਆਓ ਜਾਣਦੇ ਹਾਂ ਵੇਅ ਪ੍ਰੋਟੀਨ ਦੇ ਵਾਰਨਿੰਗ ਸਾਈਡ ਇਫੈਕਟਸ-

ਗੈਸਟ੍ਰੋ ਇੰਟੈਸਟਾਈਨਲ ਸਾਈਡ ਇਫੈਕਟਸ

ਵੇਅ ਪ੍ਰੋਟੀਨ ਦਾ ਜ਼ਿਆਦਾ ਸੇਵਨ ਨਾਲ ਗਟ ਦੇ ਗੁੱਡ ਤੇ ਬੈਡ ਬੈਕਟੀਰੀਆ ਦਾ ਸੰਤੁਲਨ ਵਿਗਾੜਦਾ ਹੈ। ਇਸ ਕਾਰਨ ਗੈਸ, ਬਲੋਟਿੰਗ, ਕਬਜ਼, ਪੇਟ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਲਿਵਰ ਹੈਲਥ

ਜੇਕਰ ਵੇਅ ਪ੍ਰੋਟੀਨ ਨੂੰ ਬਿਨਾਂ ਕਿਸੇ ਕਸਰਤ ਜਾਂ ਸਰੀਰਕ ਗਤੀਵਿਧੀ ਦੇ ਨਿਯਮਤ ਤੌਰ ‘ਤੇ ਜਾਂ ਜ਼ਿਆਦਾ ਮਾਤਰਾ ‘ਚ ਖਾਧਾ ਜਾਂਦਾ ਹੈ ਤਾਂ ਇਹ ਲਿਵਰ ਨੂੰ ਡੈਮੇਜ ਕਰ ਸਕਦਾ ਹੈ।

ਹਾਰਟ ਹੈਲਥ

ਉੱਚ ਪ੍ਰੋਟੀਨ ਨਾਲ ਭਰੇ ਵੇਅ ਪ੍ਰੋਟੀਨ ‘ਚ ਸੈਚੁਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਤੇ ਖ਼ੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਚੀਜ਼ਾਂ ਦਿਲ ਦੀ ਸਿਹਤ ‘ਤੇ ਅਸਰ ਪਾਉਂਦੀਆਂ ਹਨ ਤੇ ਦਿਲ ਦੇ ਕੰਮਕਾਜ ‘ਚ ਵਿਘਨ ਪੈ ਸਕਦਾ ਹੈ।

ਓਸਟੀਓਪੋਰੋਸਿਸ

ਵੇਅ ਪ੍ਰੋਟੀਨ ਸਰੀਰ ਦੇ ਅੰਦਰ ਖਣਿਜ ਅਸੰਤੁਲਨ ਦਾ ਕਾਰਨ ਬਣ ਸਕਦਾ ਹੈ, ਜੋ ਹੱਡੀਆਂ ਦੀ ਘਣਤਾ ਨੂੰ ਘਟਾਉਂਦਾ ਹੈ ਤੇ ਓਸਟੀਓਪੋਰੋਸਿਸ ਦੀ ਸਮੱਸਿਆ ਨੂੰ ਵਧਾ ਸਕਦਾ ਹੈ।

ਬਲੱਡ ਸ਼ੂਗਰ ਲੈਵਲ

ਵੇਅ ਪ੍ਰੋਟੀਨ ਦੇ ਕੁਝ ਬ੍ਰਾਂਡ ਚੀਨੀ ਤੇ ਕੈਲੋਰੀ ਨਾਲ ਭਰੇ ਹੁੰਦੇ ਹਨ ਜੋ ਬਲੱਡ ਸ਼ੂਗਰ ਦਾ ਪੱਧਰ ਵਧਾਉਂਦੇ ਹਨ ਅਤੇ ਸ਼ੂਗਰ ਰੋਗੀਆਂ ਦੀ ਸਿਹਤ ਲਈ ਖਾਸ ਤੌਰ ‘ਤੇ ਨੁਕਸਾਨਦੇਹ ਹੁੰਦੇ ਹਨ।

ਭਾਰ ਵਧਣਾ

ਪ੍ਰੋਟੀਨ ਭਰਪੂਰ ਖ਼ੁਰਾਕ ਨਾਲ ਪ੍ਰੋਟੀਨ ਰਿਚ ਵੇਅ ਪ੍ਰੋਟੀਨ ਲੈਣ ਨਾਲ ਰੋਜ਼ਾਨਾ ਪ੍ਰੋਟੀਨ ਜ਼ਰੂਰਤ ਅਨੁਸਾਰ ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਿਸ ਨਾਲ ਭਾਰ ਵਧ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments