HomeDeshJalandhar West By Election: ਕਾਂਗਰਸ ਨੇ ਸੁਰਿੰਦਰ ਕੌਰ ਨੂੰ ਐਲਾਨਿਆ ਉਮੀਦਵਾਰ Deshlatest NewsPanjabRajniti Jalandhar West By Election: ਕਾਂਗਰਸ ਨੇ ਸੁਰਿੰਦਰ ਕੌਰ ਨੂੰ ਐਲਾਨਿਆ ਉਮੀਦਵਾਰ By admin June 20, 2024 0 144 Share FacebookTwitterPinterestWhatsApp ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ 20 ਸਾਲ ਤੋਂ ਰਾਜਨੀਤੀ ਦਾ ਤਜ਼ਰਬਾ ਹਾਸਲ ਸੁਰਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਸੁਰਿੰਦਰ ਕੌਰ ਇਸ ਤੋਂ ਪਹਿਲਾਂ 5 ਵਾਰ ਲਗਾਤਾਰ ਜਲੰਧਰ ਨਗਰ ਨਿਗਮ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਲੰਧਰ ਪੱਛਮੀ ਹਲਕੇ ਵਿੱਚ 20 ਸਾਲ ਤੋਂ ਵੱਧ ਰਾਜਨੀਤੀ ਦਾ ਤਜ਼ਰਬਾ ਵੀ ਹੈ, ਜੋ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਵਿੱਚ ਉਨ੍ਹਾਂ ਨੂੰ ਫਾਇਦਾ ਪਹੁੰਚਾ ਸਕਦਾ ਹੈ। ਸੁਰਿੰਦਰ ਕੌਰ ਕਾਂਗਰਸ ਦੇ ਮਹਿਲਾ ਮੋਰਚੇ ਦੇ ਵੀ ਆਗੂ ਹਨ। ਨਾਲ ਹੀ ਉਹ ਜਲੰਧਰ ਨਗਰ ਨਿਗਮ ਦੇ ਸੀਨੀਅਰ ਡਿਪਟੀਮੇਅਰ ਦੇ ਅਹੁਦੇ ‘ਤੇ ਵੀ ਕੰਮ ਕਰ ਚੁੱਕੇ ਹਨ। ਦੱਸ ਦਈਏ ਕਿ ਬੀਤੇ ਦਿਨ 3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੁੱਧਵਾਰ ਨੂੰ ਲੋਕਤਾਂਤਰਿਕ ਲੋਕ ਰਾਜਿਅਮ ਪਾਰਟੀ ਵੱਲੋਂ ਇੰਦਰਜੀਤ ਸਿੰਘ ਅਤੇ ਦੋ ਆਜ਼ਾਦ ਉਮੀਦਵਾਰਾਂ ਰਾਜ ਕੁਮਾਰ ਅਤੇ ਵਿਸ਼ਾਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਜਲੰਧਰ ਪੱਛਮੀ ਦੀ ਉਪ ਚੋਣ ਲਈ ਹੁਣ ਤੱਕ ਕੁੱਲ ਇਹੋ 3 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ 21 ਜੂਨ ਤੱਕ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ 3 ਵਜੇ ਤੱਕ ਦਾਖਲ ਕਰਵਾ ਸਕਦੇ ਹਨ। ਨਾਮਜ਼ਦਗੀਆਂ ਦੀ ਪੜਤਾਲ 24 ਜੂਨ ਨੂੰ ਹੋਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਹੈ। Share FacebookTwitterPinterestWhatsApp Previous article2364 ਈਟੀਟੀ ਅਧਿਆਪਕਾਂ ਦੀ ਭਰਤੀ ‘ਤੇ ਲਟਕੀ ਤਲਵਾਰNext articleWeather Update: Punjab ਵਿੱਚ ਕਈ ਥਾਂ ਮੀਂਹ, Punjab’ਚ ਯੈਲੋ ਅਲਰਟ ਜਾਰੀ adminhttps://punjabbuzz.com/Punjabi RELATED ARTICLES Desh ਸਰਹੱਦ ਪਾਰੋਂ ਫਿਰ ਸਾਜ਼ਿਸ਼! ਪਿੰਡ ਡੱਲ ਵਿਖੇ ਹਵੇਲੀ ‘ਚੋਂ ਬਰਾਮਦ ਹੋਇਆ ਡ੍ਰੋਨ, ਇਲਾਕੇ ‘ਚ ਤਲਾਸ਼ੀ ਅਭਿਆਨ ਸ਼ੁਰੂ September 5, 2026 latest News ਏਸ਼ੀਆਈ ਖੇਡਾਂ ਤੋਂ ਪਹਿਲਾਂ ਇਤਿਹਾਸਕ ਮੁਕਾਬਲਾ, ਜਾਪਾਨ ‘ਚ ਟੀ-20 ਮੈਚ ਖੇਡਣਗੀਆਂ ਭਾਰਤ-ਜਾਪਾਨ ਦੀਆਂ ਟੀਮਾਂ September 5, 2026 Desh 2020 ਤੋਂ ਬਾਅਦ ਦੇ ਮੁਲਜ਼ਮਾਂ ਨੂੰ ਮਿਲੇਗਾ 60% DA, Punjab ਸਰਕਾਰ ਵੱਲੋਂ ਵੱਡਾ ਐਲਾਨ September 5, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - Most Popular ਸਰਹੱਦ ਪਾਰੋਂ ਫਿਰ ਸਾਜ਼ਿਸ਼! ਪਿੰਡ ਡੱਲ ਵਿਖੇ ਹਵੇਲੀ ‘ਚੋਂ ਬਰਾਮਦ ਹੋਇਆ ਡ੍ਰੋਨ, ਇਲਾਕੇ ‘ਚ ਤਲਾਸ਼ੀ ਅਭਿਆਨ ਸ਼ੁਰੂ September 5, 2026 ਏਸ਼ੀਆਈ ਖੇਡਾਂ ਤੋਂ ਪਹਿਲਾਂ ਇਤਿਹਾਸਕ ਮੁਕਾਬਲਾ, ਜਾਪਾਨ ‘ਚ ਟੀ-20 ਮੈਚ ਖੇਡਣਗੀਆਂ ਭਾਰਤ-ਜਾਪਾਨ ਦੀਆਂ ਟੀਮਾਂ September 5, 2026 2020 ਤੋਂ ਬਾਅਦ ਦੇ ਮੁਲਜ਼ਮਾਂ ਨੂੰ ਮਿਲੇਗਾ 60% DA, Punjab ਸਰਕਾਰ ਵੱਲੋਂ ਵੱਡਾ ਐਲਾਨ September 5, 2026 Ludhiana ‘ਚ ਅਮਰੀਕਾ ਭੇਜਣ ਦਾ ਝਾਂਸਾ ਦੇ 40 ਲੱਖ ਦੀ ਧੋਖਾਧੜੀ, ਮੁਲਜ਼ਮ ਏਜੰਟ ਖ਼ਿਲਾਫ਼ FIR ਦਰਜ September 5, 2026 Load more Recent Comments