ਇਨ੍ਹਾਂ ਸੰਕੇਤਾਂ ਨੂੰ ਬਿਲਕੁਲ ਨਾ ਕਰਿਓ ਇਗਨੋਰ
ਅਨਿਯਮਿਤ ਰੁਟੀਨ ਅਤੇ ਖਾਣ-ਪੀਣ ਦੀਆਂ ਆਦਤਾਂ ‘ਚ ਲਾਪਰਵਾਹੀ ਕਾਰਨ 30 ਜਾਂ 35 ਸਾਲ ਦੀ ਉਮਰ ਤੋਂ ਬਾਅਦ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਗਈ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਤੁਹਾਨੂੰ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਹਾਈ ਬੀਪੀ ਕਾਰਨ ਕਿਡਨੀ ਦੇ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਲੱਛਣਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਨਾਲ ਤੁਸੀਂ ਕਿਡਨੀ ਦੇ ਖਰਾਬ ਹੋਣ ਦੇ ਖਤਰੇ ਨੂੰ ਸਮਝ ਸਕਦੇ ਹੋ। ਫੈਮਲੀ ਫਿਜ਼ੀਸ਼ੀਅਨ ਦੇ ਪ੍ਰਧਾਨ ਡਾ. ਰਮਨ ਕੁਮਾਰ ਅਨੁਸਾਰ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਹੈ ਤਾਂ ਕਿਡਨੀ ਦੀ ਬਿਮਾਰੀ ਦਾ ਖ਼ਤਰਾ ਵਧ ਸਕਦਾ ਹੈ | ਅਜਿਹੀ ਸਥਿਤੀ ‘ਚ ਪ੍ਰੋਟੀਨ ਪਿਸ਼ਾਬ ਰਾਹੀਂ ਨਿਕਲ ਸਕਦਾ ਹੈ। ਜੇਕਰ ਪਿਸ਼ਾਬ ਦੌਰਾਨ ਝੱਗ ਨਿਕਲਦੀ ਹੈ ਤਾਂ ਇਹ ਪਿਸ਼ਾਬ ‘ਚ ਜ਼ਿਆਦਾ ਪ੍ਰੋਟੀਨ ਦੀ ਨਿਸ਼ਾਨੀ ਹੋ ਸਕਦੀ ਹੈ।ਹਾਈ ਬੀਪੀ ਤੇ ਹਾਈ ਬਲੱਡ ਸ਼ੂਗਰ ਕਾਰਨ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਕਾਰਨ ਪੈਰਾਂ, ਗਿੱਟਿਆਂ, ਹੱਥਾਂ ਜਾਂ ਅੱਖਾਂ ‘ਚ ਸੋਜ਼ਿਸ਼ ਆਮ ਲੱਛਣ ਹੈ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸਰੀਰ ‘ਚ ਸੋਜ ਬਣੀ ਰਹਿੰਦੀ ਹੈ। ਜੇਕਰ ਸਰੀਰ ‘ਚ ਸੋਜ ਬਣੀ ਰਹਿੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਸ਼ੂਗਰ ਦੇ ਮਰੀਜ਼ਾਂ ਨੂੰ ਭੁੱਖ ਘੱਟ ਲੱਗਦੀ ਹੈ। ਕਿਡਨੀ ਫੇਲ੍ਹ ਹੋਣ ਕਾਰਨ ਮਰੀਜ਼ ਨੂੰ ਭੁੱਖ ਘੱਟ ਲੱਗਦੀ ਹੈ। ਜੇਕਰ ਤੁਹਾਨੂੰ ਵੀ ਖਾਣਾ ਪਸੰਦ ਨਹੀਂ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਸ਼ੂਗਰ ਤੇ ਹਾਈ ਬੀਪੀ ਦੀ ਸਮੱਸਿਆ ਹੋਣ ‘ਤੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ ਆਮ ਗੱਲ ਹੈ। ਇਨ੍ਹਾਂ ਲੱਛਣਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸ਼ੂਗਰ ਤੇ ਹਾਈ ਬੀਪੀ ਦੇ ਮਾਮਲੇ ‘ਚ ਜੇਕਰ ਇਹ ਲੱਛਣ ਦਿਖਾਈ ਦਿੰਦੇ ਹਨ ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।





