ਤਹਿਸੀਲਦਾਰ ਦੀਨਾਨਗਰ ਗੁਰਮੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਾਵਾ ‘ਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਤਿੰਨ ਵਿਅਕਤੀਆਂ ਨੇ ਗੈਸ ਚੜ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸੀਵਰੇਜ ਦੀ ਸਫਾਈ ਲਈ ਇਨ੍ਹਾਂ ਨੂੰ ਕਿਸ ਨੇ ਤਾਇਨਾਤ ਕੀਤਾ ਸੀ।
ਗੁਰਦਾਸਪੁਰ ਦੇ ਪਿੰਡ ਚਾਵਾ ‘ਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਤਿੰਨ ਪਰਵਾਸੀ ਮਜ਼ਦੂਰ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਏ। ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਿਵਲ ਹਸਪਤਾਲ ‘ਚ ਜਾਣਕਾਰੀ ਦਿੰਦੇ ਹੋਏ ਨੀਰੂ ਵਾਸੀ ਜ਼ਿਲ੍ਹਾ ਭਰਤਪੁਰ (ਰਾਜਸਥਾਨ) ਨੇ ਦੱਸਿਆ ਕਿ ਪੰਚਾਇਤ ਨੇ ਉਸ ਨੂੰ ਪਿੰਡ ਦੀ ਸਾਫ-ਸਫਾਈ ਲਈ ਰੱਖਿਆ ਹੋਇਆ ਹੈ। ਪਿੰਡ ਦਾ ਸੀਵਰੇਜ ਪਿਛਲੇ ਕਈ ਦਿਨਾਂ ਤੋਂ ਬਲੌਕ ਪਿਆ ਸੀ ਜਿਸ ਕਾਰਨ ਪਿੰਡ ਵਾਸੀ ਉਸ ’ਤੇ ਸੀਵਰੇਜ ਨੂੰ ਸਾਫ ਕਰਵਾਉਣ ਲਈ ਦਬਾਅ ਪਾ ਰਹੇ ਸਨ। ਉਸ ਨੇ ਦੋਸ਼ ਲਾਇਆ ਕਿ ਅਜਿਹਾ ਨਾ ਕਰਨ ’ਤੇ ਪਿੰਡ ਦੇ ਲੋਕ ਉਨ੍ਹਾਂ ਨੂੰ ਪਿੰਡੋਂ ਬਾਹਰ ਕੱਢਣ ਦੀਆਂ ਧਮਕੀਆਂ ਵੀ ਦੇ ਰਹੇ ਸਨ। ਲੋਕਾਂ ਦੇ ਦਬਾਅ ਹੇਠ ਉਸ ਦਾ ਪਤੀ ਕਨ੍ਹਈਆ (50) ਅਤੇ ਪੁੱਤਰ ਮਾਨ ਸਿੰਘ ਵਾਸੀ ਭਰਤਪੁਰ ਸਵੇਰੇ 11 ਵਜੇ ਦੇ ਕਰੀਬ ਸੀਵਰੇਜ ਦੀ ਸਫ਼ਾਈ ਕਰਨ ਲਈ ਉਤਰੇ। ਪਿੰਡ ਵਾਸੀਆਂ ਦੇ ਦਬਾਅ ਕਾਰਨ ਉਸ ਦੇ ਪਤੀ ਨੇ ਕਾਹਲੀ ਨਾਲ ਸੀਵਰੇਜ ਦਾ ਢੱਕਣ ਖੋਲ੍ਹਿਆ ਅਤੇ ਹੇਠਾਂ ਉਤਰ ਗਿਆ, ਜਿਸ ਕਾਰਨ ਉਸ ਨੂੰ ਅਚਾਨਕ ਗੈਸ ਚੜ੍ਹ ਗਈ ਅਤੇ ਉਹ ਬੇਹੋਸ਼ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਉਸ ਦਾ ਭਾਣਜਾ ਨੈਵੀ (15) ਪੁੱਤਰ ਰਾਮ ਜਲਾਲ ਭਰਤਪੁਰ ਕਨ੍ਹਈਆ ਨੂੰ ਬਚਾਉਣ ਲਈ ਸੀਵਰੇਜ ਵਿੱਚ ਉਤਰਿਆ। ਇਸ ਦੌਰਾਨ ਉਸ ਨੇ ਕਨ੍ਹਈਆ ਦੇ ਪੈਰਾਂ ‘ਚ ਰੱਸੀ ਬੰਨ੍ਹ ਕੇ ਬਾਹਰ ਸੁੱਟ ਦਿੱਤੀ ਪਰ ਗੈਸ ਚੜ੍ਹਨ ਕਾਰਨ ਉਹ ਖੁਦ ਬੇਹੋਸ਼ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਕਨ੍ਹਈਆ ਨੂੰ ਬਾਹਰ ਕੱਢਿਆ ਪਰ ਨੈਵੀ ਅੰਦਰ ਹੀ ਫਸ ਗਿਆ।
ਨੈਵੀ ਨੂੰ ਬਚਾਉਣ ਲਈ ਨੀਰੂ ਦਾ ਭਰਾ ਮੋਨੂੰ ਪੁੱਤਰ ਲਾਲ ਸਿੰਘ ਵਾਸੀ ਭਰਤਪੁਰ ਵੀ ਸੀਵਰੇਜ ਵਿੱਚ ਉਤਰਿਆ ਪਰ ਉਹ ਵੀ ਬੇਹੋਸ਼ ਹੋ ਕੇ ਅੰਦਰ ਡਿੱਗ ਪਿਆ। ਪਿੰਡ ਦੇ ਲੋਕਾਂ ਨੇ ਰੱਸੀ ਦੀ ਮਦਦ ਨਾਲ ਦੋਵਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਇਸ ਤੋਂ ਬਾਅਦ ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਕਨ੍ਹਈਆ ਦੀ ਮੌਤ ਹੋ ਗਈ। ਨੈਵੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਕਾਰਨ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਦਕਿ ਮੋਨੂੰ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਪਹੁੰਚੇ ਤਹਿਸੀਲਦਾਰ ਦੀਨਾਨਗਰ ਗੁਰਮੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਾਵਾ ‘ਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਤਿੰਨ ਵਿਅਕਤੀਆਂ ਨੇ ਗੈਸ ਚੜ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸੀਵਰੇਜ ਦੀ ਸਫਾਈ ਲਈ ਇਨ੍ਹਾਂ ਨੂੰ ਕਿਸ ਨੇ ਤਾਇਨਾਤ ਕੀਤਾ