Polling Stations ਤੇ Police Administration ਵੱਲੋਂ ਪੂਰੀ ਸਖਤੀ ਵਰਤਦਿਆਂ ਹੋਇਆਂ ਬੂਥਾਂ ਤੇ ਮੋਬਾਈਲ ਫੋਨ ਲੈ ਜਾਣ ਦੀ ਪਾਬੰਦੀ ਹੈ
ਵਿਧਾਨ ਸਭਾ ਹਲਕਾ Dera Baba Nanak ਵਿੱਚ ਹੋ ਰਹੀ ਜ਼ਿਮਨੀ ਚੋਣ ਦੀਆਂ ਵੋਟਾਂ ਪੈਣੀਆਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ । ਇਸ ਸਬੰਧੀ ਜਦੋਂ ਵੱਖ-ਵੱਖ ਪਿੰਡਾਂ ਦੇ ਬੂਥਾਂ ਤੋਂ ਇਲਾਵਾ ਪਿੰਡ ਅਰਲੀਭੰਨ ਅਤੇ ਨਿੱਜਰਪੁਰ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲਿਆ ਤਾਂ 8 ਵਜੇ ਤੱਕ ਅਰਲੀਭੰਨ ਬੂਥ ਤੇ 68 ਵੋਟਾਂ ਅਤੇ ਨਿੱਜਰ ਪੁਰ ‘ਚ 18 ਦੇ ਕਰੀਬ ਵੋਟਾਂ ਪਈਆਂ ਸਨ ਬੂਥਾਂ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ।
ਇਸ ਤੋਂ ਇਲਾਵਾ ਜਿੱਥੇ Polling Stations ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਵਰਤਦਿਆਂ ਹੋਇਆਂ ਬੂਥਾਂ ਤੇ ਮੋਬਾਈਲ ਫੋਨ ਲੈ ਜਾਣ ਦੀ ਪਾਬੰਦੀ ਹੈ ਉਥੇ ਪੋਲਿੰਗ ਸਟੇਸ਼ਨ ਤੇ ਪੁਲਿਸ ਸੁਰੱਖਿਆ ਕਰਮਚਾਰੀ ਕੁਰਸੀ ‘ਤੇ ਬੈਠ ਕੇ ਡਿਊਟੀ ਅਤੇ ਫੋਨ ਕਰਦੇ ਵੇਖੇ ਗਏ।
Poll Percentage: 9 am
9.7 ਫੀਸਦੀ
Poll Percentage: 11 am
19.4 ਫੀਸਦੀ
ਵਿਦੇਸ਼ ਤੋਂ ਆਇਆ ਲਾੜਾ ਵੋਟ ਪਾ ਕੇ ਚੜਿਆ ਜੰਝੇ
ਵਿਧਾਨ ਸਭਾ ਹਲਕਾ Dera Baba Nanak ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਨਾਨੋਹਾਰਨੀ ਵਿਖੇ ਵਿਦੇਸ਼ ਤੋਂ ਪਰਤੇ Germanjit Singh ਬੁੱਧਵਾਰ ਨੂੰ ਪਿੰਡ ਦੇ ਬੂਥ ਤੇ ਪਰਿਵਾਰਕ ਜੀਆਂ ਸਮੇਤ ਵੋਟਾਂ ਪਾ ਕੇ ਜੰਝੇ ਚੜੇ। ਇਸ ਮੌਕੇ ਤੇ Germanjit Singh ਨੇ ਦੱਸਿਆ ਕਿ ਉਸ ਨੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨ ਉਪਰੰਤ ਬਰਾਤ ਸਮੇਤ ਰਵਾਨਾ ਹੋ ਰਹੇ ਹਨ।