Thursday, November 28, 2024
Google search engine
HomeDeshਲੋਕ ਸਭਾ ਚੋਣਾਂ ਕਾਰਨ JEE Mains, ਐਮਐਚਟੀ-ਸੀਈਟੀ, ਈਏਪੀਸੀਈਟੀ ਤੇ ਹੋਰ ਪ੍ਰਮੁੱਖ ਪ੍ਰੀਖਿਆਵਾਂ...

ਲੋਕ ਸਭਾ ਚੋਣਾਂ ਕਾਰਨ JEE Mains, ਐਮਐਚਟੀ-ਸੀਈਟੀ, ਈਏਪੀਸੀਈਟੀ ਤੇ ਹੋਰ ਪ੍ਰਮੁੱਖ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ

ਜੇਕਰ ਤੁਹਾਡੀ ਪ੍ਰੀਖਿਆ ਇਸ ਮਿਆਦ ਦੇ ਅੰਦਰ ਆਉਂਦੀ ਹੈ ਤਾਂ ਸੋਧ ਦੀ ਉਮੀਦ ਹੈ। ਪ੍ਰਭਾਵੀ ਪ੍ਰੀਖਿਆਵਾਂ ‘ਚ JEE Main, UPSC ਪ੍ਰੀਲਿਮਜ਼, NEET PG, KCET, MHT CET, TS EAPCET, TS PolyCET ਅਤੇ ICAI CA ਪ੍ਰੀਖਿਆਵਾਂ ਸ਼ਾਮਲ ਹਨ।

19 ਅਪ੍ਰੈਲ ਤੋਂ 1 ਜੂਨ ਤਕ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਭਰ ‘ਚ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਤੇ ਦਾਖਲਾ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਬਦਲਾਅ ਕੀਤਾ ਗਿਆ ਹੈ। ਜੇਕਰ ਤੁਹਾਡੀ ਪ੍ਰੀਖਿਆ ਇਸ ਮਿਆਦ ਦੇ ਅੰਦਰ ਆਉਂਦੀ ਹੈ ਤਾਂ ਸੋਧ ਦੀ ਉਮੀਦ ਹੈ। ਪ੍ਰਭਾਵੀ ਪ੍ਰੀਖਿਆਵਾਂ ‘ਚ JEE Main, UPSC ਪ੍ਰੀਲਿਮਜ਼, NEET PG, KCET, MHT CET, TS EAPCET, TS PolyCET ਅਤੇ ICAI CA ਪ੍ਰੀਖਿਆਵਾਂ ਸ਼ਾਮਲ ਹਨ।

ਨੈਸ਼ਨਲ ਟੈਸਟਿੰਗ ਐਨਟੀਏ (NTA) ਜੇਈਈ ਮੇਨਸ 2024 ਸੈਸ਼ਨ 2 ਦੀ ਤਰੀਕਾਂ ‘ਚ ਤਬਦੀਲੀ ਕੀਤੀ ਗਈ ਹੈ। ਇਹ ਹੁਣ 4 ਤੋਂ 15 ਅਪ੍ਰੈਲ, 2024 ਤਕ ਨਿਰਧਾਰਤ ਮਿਤੀਆਂ ਦੀ ਬਜਾਏ 4 ਤੋਂ 12 ਅਪ੍ਰੈਲ, 2024 ਤਕ ਲਈਆਂ ਜਾਣਗੀਆਂ।

ਪੀਐਮਟੀ ਗਰੁੱਪ ਲਈ ਐਮਐਚਟੀ-ਸੀਈਟੀ ਪ੍ਰੀਖਿਆ ਜੋ ਸ਼ੁਰੂ ਹੋਵੇਗੀ 16 ਤੋਂ 30 ਅਪ੍ਰੈਲ ਲਈ ਨਿਰਧਾਰਤ ਕੀਤੀ ਗਈ ਸੀ, ਹੁਣ 2 ਤੋਂ 17 ਮਈ ਵਿਚਕਾਰ ਰੱਖੀ ਗਈ ਹੈ। ਇਸ ਦੌਰਾਨ ਪੀਬੀਬੀ ਗਰੁੱਪ ਦੀ ਪ੍ਰੀਖਿਆ 22 ਤੋਂ 30 ਅਪ੍ਰੈਲ ਤਕ ਪੁਨਰ ਨਿਰਧਾਰਿਤ ਕੀਤੀ ਗਈ ਹੈ।

ਟੀਏਐਸ ਈਏਪੀਸੀਟੀ 2024 ਪ੍ਰੀਖਿਆ 9, 10, 11 ਅਤੇ 12 ਮਈ 2024 ਨੂੰ ਰੋਜ਼ਾਨਾ ਦੋ ਸ਼ਿਫਟਾਂ ‘ਚ ਸਵੇਰੇ 9:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਅਤੇ ਦੁਪਹਿਰ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕਰਵਾਇਆ ਜਾਵੇਗਾ।

TS POLYCET ਦੀ ਪ੍ਰੀਖਿਆ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤਕ 17 ਮਈ, 2024 ਨੂੰ ਹੋਣੀ ਸੀ ਜੋ ਹੁਣ 24 ਮਈ 2024 ਨੂੰ ਮੁੜ ਨਿਰਧਾਰਿਤ ਕੀਤੀ ਗਈ ਹੈ।

AP EAPCET 2024 ਨੂੰ ਆਂਧਰਾ ਪ੍ਰਦੇਸ਼ ਰਾਜ ਉੱਚ ਸਿੱਖਿਆ ਕੌਂਸਲ (APSCHE) ਵੱਲੋਂ ਪੁਨਰ ਨਿਰਧਾਰਿਤ ਕੀਤਾ ਗਿਆ ਹੈ। ਹੁਣ ਇਹ ਪ੍ਰੀਖਿਆ 16 ਤੋਂ 22 ਮਈ, 2024 ਤਕ ਕਰਵਾਈ ਜਾਵੇਗੀ।

UPSC ਸਿਵਲ ਸਰਵਿਸਿਜ਼ ਪ੍ਰੀਲਿਮਿਨਰੀ ਪ੍ਰੀਖਿਆ ਜੋ ਕਿ ਅਸਲ ਵਿਚ 26 ਮਈ, 2024 ਨੂੰ ਨਿਰਧਾਰਤ ਕੀਤੀ ਗਈ ਸੀ, ਹੁਣ 16 ਜੂਨ, 2024 ਨੂੰ ਹੋਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments