Thursday, November 28, 2024
Google search engine
HomeDeshਮੇਰਾ ਨਾਂ ਟੀ-20 ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਵਰਤਿਆ ਜਾਂਦਾ ਹੈ, ਪਰ...',...

ਮੇਰਾ ਨਾਂ ਟੀ-20 ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਵਰਤਿਆ ਜਾਂਦਾ ਹੈ, ਪਰ…’, ਵਿਰਾਟ ਕੋਹਲੀ ਨੇ ਆਲੋਚਕਾਂ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ

ਹੋਲੀ ਵਾਲੀ ਰਾਤ ਵਿਰਾਟ ਕੋਹਲੀ ਦਾ ਬੱਲਾ ਜ਼ੋਰਦਾਰ ਗਰਜਿਆ। ਰਾਇਲ ਚੈਲਿੰਜਰਜ਼ ਬੰਗਲੁਰੂ ਦੇ ਬੱਲੇਬਾਜ਼ ਨੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਮੈਦਾਨ ਦੇ ਚਾਰੇ ਕੋਨਿਆਂ ਵਿਚ ਸ਼ਾਨਦਾਰ ਸ਼ਾਟ ਖੇਡੇ। ਫਿਰ ਕੋਹਲੀ ਨੇ ਟੀ-20 ਵਿਸ਼ਵ ਕੱਪ ਬਾਰੇ ਅਜਿਹੀ ਗੱਲ ਕਹੀ ਕਿ ਉਸ ਦੇ ਆਲੋਚਕਾਂ ਦਾ ਮੂੰਹ ਬੰਦ ਹੋਣਾ ਤੈਅ ਹੈ।

ਹੋਲੀ ਵਾਲੀ ਰਾਤ ਵਿਰਾਟ ਕੋਹਲੀ ਦਾ ਬੱਲਾ ਜ਼ੋਰਦਾਰ ਗਰਜਿਆ। ਰਾਇਲ ਚੈਲਿੰਜਰਜ਼ ਬੰਗਲੁਰੂ ਦੇ ਬੱਲੇਬਾਜ਼ ਨੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਮੈਦਾਨ ਦੇ ਚਾਰੇ ਕੋਨਿਆਂ ਵਿਚ ਸ਼ਾਨਦਾਰ ਸ਼ਾਟ ਖੇਡੇ। ਫਿਰ ਕੋਹਲੀ ਨੇ ਟੀ-20 ਵਿਸ਼ਵ ਕੱਪ ਬਾਰੇ ਅਜਿਹੀ ਗੱਲ ਕਹੀ ਕਿ ਉਸ ਦੇ ਆਲੋਚਕਾਂ ਦਾ ਮੂੰਹ ਬੰਦ ਹੋਣਾ ਤੈਅ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਆਈਪੀਐਲ 2024 ਦੇ ਛੇਵੇਂ ਮੈਚ ਵਿਚ ਵਿਰਾਟ ਕੋਹਲੀ ਨੇ ਸਿਰਫ 49 ਗੇਂਦਾਂ ਵਿਚ 11 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 157 ਤੋਂ ਜ਼ਿਆਦਾ ਰਿਹਾ। ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਵਿਰਾਟ ਕੋਹਲੀ ਦੋ ਮਹੀਨਿਆਂ ਦੇ ਬ੍ਰੇਕ ਤੋਂ ਬਾਅਦ ਕ੍ਰਿਕਟ ‘ਚ ਵਾਪਸੀ ਕਰ ਚੁੱਕੇ ਹਨ। ਉਸ ਨੇ ਇਹ ਧਿਆਨ ਦਿਵਾਉਣ ‘ਚ ਕੋਈ ਪਰਹੇਜ਼ ਨਹੀਂ ਕੀਤਾ ਕਿ ਓਲੰਪਿਕ ਪ੍ਰੋਗਰਾਮ ਹੋਵੇ ਜਾਂ ਅਮਰੀਕਾ ਵਿਚ ਟੀ-20 ਵਿਸ਼ਵ ਕੱਪ, ਉਸ ਨੇ ਚਿਹਰਾ ਬਣਾ ਕੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 378 ਟੀ-20 ਮੈਚਾਂ ‘ਚ ਕੋਹਲੀ ਨੇ 8 ਸੈਂਕੜੇ ਤੇ 92 ਅਰਧ ਸੈਂਕੜਿਆਂ ਦੀ ਮਦਦ ਨਾਲ 12,092 ਦੌੜਾਂ ਬਣਾਈਆਂ ਤੇ ਉਨ੍ਹਾਂ ਦੀ ਔਸਤ 41.26 ਰਹੀ। ਉਸ ਦਾ ਸਰਵੋਤਮ ਸਕੋਰ 122* ਦੌੜਾਂ ਹੈ।

ਵਿਰਾਟ ਕੋਹਲੀ ਟੀ-20 ਵਿਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਅਤੇ ਵਿਸ਼ਵ ਵਿਚ ਛੇਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਕੋਹਲੀ ਨੂੰ ਟੀ-20 ਵਿਸ਼ਵ ਕੱਪ ‘ਚ ਚੁਣਿਆ ਜਾਵੇਗਾ ਜਾਂ ਨਹੀਂ। ਇਸ ‘ਤੇ ਕੋਹਲੀ ਨੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ।

ਦਰਸ਼ਕ ਜ਼ਿਆਦਾ ਉਤਸ਼ਾਹਿਤ ਨਾ ਹੋਣ। ਅਜੇ ਸਿਰਫ਼ ਦੋ ਮੈਚ ਹੀ ਹੋਏ ਹਨ। ਮੈਂ ਓਰੇਂਜ ਕੈਪ ਦੀ ਮਹੱਤਤਾ ਨੂੰ ਜਾਣਦਾ ਹਾਂ। ਦਰਸ਼ਕਾਂ ਨੂੰ ਸਾਲਾਂ ਤੋਂ ਮੇਰੇ ਨਾਲ ਪਿਆਰ ਹੈ। ਲੋਕ ਖੇਡਣ ਬਾਰੇ ਬਹੁਤ ਗੱਲਾਂ ਕਰਦੇ ਹਨ। ਦਿਨ ਦੇ ਅੰਤ ਵਿਚ ਤੁਸੀਂ ਪ੍ਰਾਪਤੀਆਂ, ਅੰਕੜਿਆਂ ਅਤੇ ਸੰਖਿਆਵਾਂ ਬਾਰੇ ਨਹੀਂ ਪਰ ਯਾਦਾਂ ਬਾਰੇ ਗੱਲਾਂ ਕਰਦੇ ਹਨ। ਇਹ ਗੱਲ ਰਾਹੁਲ ਦ੍ਰਵਿੜ ਕਹਿੰਦੇ ਹਨ। ਦੋਸਤੀ, ਪਿਆਰ, ਉਤਸ਼ਾਹ ਤੇ ਸਮਰਥਨ ਸ਼ਾਨਦਾਰ ਹੋਵੇ, ਤਾਂ ਤੁਹਾਨੂੰ ਇਸ ਦੀ ਘਾਟ ਰੜਕਦੀ ਹੈ ਤੇ ਤੁਸੀਂ ਭੁੱਲਦੇ ਨਹੀਂ ਹੋ।

ਮੈਂ ਟੀ-20 ਵਿਚ ਓਪਨਿੰਗ ਕਰ ਰਿਹਾ ਹਾਂ। ਮੈਂ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਵਿਕਟਾਂ ਡਿੱਗਦੀਆਂ ਹਨ ਤਾਂ ਤੁਹਾਨੂੰ ਸਥਿਤੀ ਨੂੰ ਵੀ ਸਮਝਣਾ ਪੈਂਦਾ ਹੈ। ਇੱਥੋਂ ਦੀ ਪਿੱਚ ‘ਤੇ ਖੇਡਣਾ ਆਸਾਨ ਨਹੀਂ ਸੀ। ਇੱਥੇ ਦੋਹਰਾ ਉਛਾਲ ਸੀ। ਸਹੀ ਕ੍ਰਿਕਟ ਸ਼ਾਟ ਖੇਡਣਾ ਜ਼ਰੂਰੀ ਸੀ। ਕੋਈ ਵੀ ਸ਼ਾਟ ਨਹੀਂ ਖੇਡ ਸਕਿਆ। ਮੈਂ ਕੁਝ ਕੋਸ਼ਿਸ਼ਾਂ ਕੀਤੀਆਂ, ਮਹਿਸੂਸ ਕੀਤਾ ਕਿ ਦੂਜੇ ਸਿਰੇ ਤੋਂ ਲੰਬੇ ਸ਼ਾਟ ਦੀ ਜ਼ਰੂਰਤ ਹੈ ਪਰ ਮੈਕਸਵੈੱਲ ਤੇ ਅਨੁਜ ਜਲਦੀ ਆਊਟ ਹੋ ਗਏ।

ਮੈਂ ਜਾਣਦਾ ਹਾਂ ਕਿ ਦੁਨੀਆ ਭਰ ਵਿੱਚ ਟੀ-20 ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਮੇਰੇ ਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਅੰਦਰ ਅਜੇ ਵੀ ਉਤਸ਼ਾਹ ਬਰਕਰਾਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments