ਆਈਪੀਐੱਲ 2024 ਵਿਚ ਐਤਵਾਰ ਨੂੰ ਦੋ ਮੈਚ ਖੇਡੇ ਗਏ। ਪਹਿਲੇ ਮੈਚ ‘ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ ਤੇ ਦੂਜੇ ਮੈਚ ‘ਚ ਦਿੱਲੀ ਨੇ ਸੀਐੱਸਕੇ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। CSK ਖ਼ਿਲਾਫ਼ ਖੇਡੇ ਗਏ ਮੈਚ ‘ਚ ਦਿੱਲੀ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਮਾਰਿਆ, ਜਿਸ ਦੇ ਆਧਾਰ ‘ਤੇ ਦਿੱਲੀ ਨੇ 191 ਦੌੜਾਂ ਬਣਾਈਆਂ।
ਆਈਪੀਐੱਲ 2024 ਵਿਚ ਐਤਵਾਰ ਨੂੰ ਦੋ ਮੈਚ ਖੇਡੇ ਗਏ। ਪਹਿਲੇ ਮੈਚ ‘ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ ਤੇ ਦੂਜੇ ਮੈਚ ‘ਚ ਦਿੱਲੀ ਨੇ ਸੀਐੱਸਕੇ ਨੂੰ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। CSK ਖ਼ਿਲਾਫ਼ ਖੇਡੇ ਗਏ ਮੈਚ ‘ਚ ਦਿੱਲੀ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਮਾਰਿਆ, ਜਿਸ ਦੇ ਆਧਾਰ ‘ਤੇ ਦਿੱਲੀ ਨੇ 191 ਦੌੜਾਂ ਬਣਾਈਆਂ। ਇਸ ਪਾਰੀ ਦੇ ਆਧਾਰ ‘ਤੇ ਡੇਵਿਡ ਵਾਰਨਰ ਨੇ ਓਰੇਂਜ ਕੈਪ ਦੀ ਸੂਚੀ ‘ਚ ਟਾਪ-5 ‘ਚ ਪ੍ਰਵੇਸ਼ ਕਰ ਲਿਆ ਹੈ। ਹਾਲਾਂਕਿ ਹੁਣ ਤੱਕ ਕੋਈ ਵੀ ਵਿਰਾਟ ਕੋਹਲੀ ਤੋਂ ਓਰੇਂਜ ਕੈਪ ਨਹੀਂ ਖੋਹ ਸਕਿਆ, ਜਿਸ ਨੇ ਹੇਨਰਿਕ ਤੋਂ ਓਰੇਂਜ ਕੈਪ ਖੋਹੀ ਸੀ।
ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਕੋਲ ਓਰੇਂਜ ਕੈਪ ਦਾ ਕਬਜ਼ਾ ਬਰਕਰਾਰ ਹੈ। IPL 2024 ‘ਚ ਵਿਰਾਟ ਕੋਹਲੀ ਨੇ KKR ਖਿਲਾਫ 83 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਰ ‘ਤੇ ਓਰੇਂਜ ਕੈਪ ਸਜੀ ਹੋਈ ਹੈ।
ਦੂਜੇ ਸਥਾਨ ‘ਤੇ ਸਨਰਾਈਜ਼ਰਸ ਹੈਦਰਾਬਾਦ ਦੇ ਹੇਨਰਿਕ ਕਲਾਸੇਨ ਹਨ, ਜਿਨ੍ਹਾਂ ਨੇ 3 ਮੈਚਾਂ ‘ਚ 167 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦੀ ਨਜ਼ਰ ਕੋਹਲੀ ਦੀ ਇਸ ਓਰੇਂਜ ਕੈਪ ‘ਤੇ ਹੈ। ਸ਼ਿਖਰ ਧਵਨ ਓਰੇਂਜ ਕੈਪ ਦੀ ਦੌੜ ਵਿਚ ਤੀਜੇ ਸਥਾਨ ‘ਤੇ ਹਨ। CSK ਖਿਲਾਫ ਮੈਚ ‘ਚ 52 ਦੌੜਾਂ ਦੀ ਪਾਰੀ ਖੇਡਣ ਵਾਲੇ ਡੇਵਿਡ ਵਾਰਨਰ ਇਸ ਟਾਪ-5 ‘ਚ ਸ਼ਾਮਿਲ ਹੋ ਗਏ ਹਨ। ਰਿਆਨ ਪਰਾਗ 2 ਮੈਚਾਂ ‘ਚ 127 ਦੌੜਾਂ ਬਣਾ ਕੇ ਪੰਜਵੇਂ ਸਥਾਨ ‘ਤੇ ਹੈ।
ਵਿਰਾਟ ਕੋਹਲੀ (RCB) – 3 ਮੈਚਾਂ ਵਿਚ 181 ਦੌੜਾਂ
ਹੇਨਰਿਕ ਕਲਾਸੇਨ (SRH) – 3 ਮੈਚਾਂ ਵਿੱਚ 167 ਦੌੜਾਂ
ਸ਼ਿਖਰ ਧਵਨ (PBKS)- 3 ਮੈਚਾਂ ਵਿੱਚ 137 ਦੌੜਾਂ
ਡੇਵਿਡ ਵਾਰਨਰ (DC) – 3 ਮੈਚਾਂ ਵਿੱਚ 130 ਦੌੜਾਂ
ਰਿਆਨ ਪਰਾਗ (RR) – 2 ਮੈਚਾਂ ਵਿੱਚ 127 ਦੌੜਾਂ