ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਰਨੀਵਾਲਾ ਸਥਿਤ ਗੰਗ ਕਨਾਲ ਇਸਲਾਮ ਵਾਲੇ ਨੇੜੇ ਇਕ ਨੌਜਵਾਨ ਵਲੋ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜ਼ਿਲ੍ਹਾ ਫਾਜ਼ਿਲਕਾ ਦੀ ਤਹਿਸੀਲ ਅਰਨੀਵਾਲਾ ਸਥਿਤ ਗੰਗ ਕਨਾਲ ਇਸਲਾਮ ਵਾਲੇ ਨੇੜੇ ਇਕ ਨੌਜਵਾਨ ਵਲੋ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਅਜੈ ਕੁਮਾਰ ਦੀ ਪਤਨੀ ਅਨੀਸ਼ਾ ਰਾਣੀ ਨੇ ਥਾਣਾ ਅਰਨੀਵਾਲਾ ਪੁਲਿਸ ਨੂੰ ਆਪਣੇ ਬਿਆਨ ਦੇ ਅਧਾਰ ਤੇ ਉਸ ਦਾ ਪਤੀ ਅਜੇ ਕੁਮਾਰ ਰੇਡੀਮੇਂਟ ਕਪੜੇ ਦੀ ਦੁਕਾਨ ਕਰਦਾ ਸੀ ਤੇ ਉਸ ਨੇ ਸਵਰਨ ਸਿੰਘ ਨੂੰ ਆਪਣੇ ਨਾਲ ਦੁਕਾਨ ਤੇ ਰੱਖਿਆ ਹੋਇਆ ਸੀ। ਜੋ ਕਿ ਕਥਿਤ ਦੋਸ਼ੀ ਸਵਰਨ ਸਿੰਘ ਨੇ ਅਜੇ ਕੁਮਾਰ ਉਕਤ ਨਾਲ ਪੈਸਿਆਂ ਦੀ ਹੇਰਫੇਰ ਕਰ ਲਈ ਸੀ ਤਾਂ ਅਜੇ ਕੁਮਾਰ ਨੇ ਪੈਸਿਆਂ ਬਾਰੇ ਪੁੱਛਿਆ ਤਾਂ ਕਥਿਤ ਦੋਸ਼ੀਆਂ ਨੇ ਅਜੇ ਕੁਮਾਰ ਉਪਰ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰ 44 ਮਿਤੀ 20 ਮਾਰਚ 2024 ਨੂੰ ਅਪਰਾਧਿਕ ਧਾਰਾ 376 ਡੀ, 342, 506 ਅਧੀਨ ਦਰਜ ਕਰਵਾ ਦਿੱਤਾ। ਉਸ ਨੇ ਲਿਖਵਾਇਆ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਸ ਦਾ ਪਤੀ ਅਜੇ ਕੁਮਾਰ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਜਿਸ ਦੇ ਚਲਦਿਆ ਬੀਤੇ ਸ਼ਾਮ 29 ਮਾਰਚ 2024 ਨੂੰ ਅਜੈ ਕੁਮਾਰ ਨੇ ਗੰਗ ਕਲਾਲ ਨੇੜੇ ਪਿੰਡ ਇਸਲਾਮ ਵਾਲਾ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਬਿਆਨਾਂ ਦੇ ਅਧਾਰ ਤੇ ਥਾਣਾ ਅਰਨੀਵਾਲਾ ਚ ਸੀਤਾ ਰਾਣੀ ਪਤਨੀ ਸਰਵਨ ਸਿੰਘ, ਸਵਰਨ ਸਿੰਘ ਉਰਫ ਸੈਡੀ, ਪੁਤਰ ਹਰਦੇਵ ਸਿੰਘ, ਅਮਰੀਕ ਸਿੰਘ , ਅਮਨਦੀਪ ਸਿੰਘ ਉਕਤ ਕਥਿਤ ਅਰੋਪੀਆਂ ਦੇ ਖਿਲਾਫ ਮੁਕੱਦਮਾ ਨੰਬਰ 21 ਅਪਰਾਧਿਕ ਧਾਰਾ 306 , 506, 120 ਬੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।