IPL 2024 ਵਿਚ ਰਾਇਲ ਚੈਲਿੰਜਰਜ਼ ਬੈਂਗਲੁਰੂ (RCB) ਦਾ ਮੁਕਾਬਲਾ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਸ ਹਾਈਵੋਲਟੇਜ ਮੈਚ ਤੋਂ ਇਲਾਵਾ ਸਭ ਦੀਆਂ ਨਜ਼ਰਾਂ ਇਕ ਵਾਰ ਫਿਰ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ‘ਤੇ ਹੋਣਗੀਆਂ। ਪਿਛਲੇ ਸਾਲ ਆਰਸੀਬੀ ਅਤੇ ਐੱਲਐੱਸਜੀ ਵਿਚਾਲੇ ਹੋਏ ਮੁਕਾਬਲੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
: IPL 2024 ਵਿਚ ਰਾਇਲ ਚੈਲਿੰਜਰਜ਼ ਬੈਂਗਲੁਰੂ (RCB) ਦਾ ਮੁਕਾਬਲਾ ਅੱਜ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ। ਇਸ ਹਾਈਵੋਲਟੇਜ ਮੈਚ ਤੋਂ ਇਲਾਵਾ ਸਭ ਦੀਆਂ ਨਜ਼ਰਾਂ ਇਕ ਵਾਰ ਫਿਰ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ‘ਤੇ ਹੋਣਗੀਆਂ। ਪਿਛਲੇ ਸਾਲ ਆਰਸੀਬੀ ਅਤੇ ਐੱਲਐੱਸਜੀ ਵਿਚਾਲੇ ਹੋਏ ਮੁਕਾਬਲੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਇਕ ਸਾਲ ਬਾਅਦ ਇਹ ਦੋਵੇਂ ਦਿੱਗਜ ਫਿਰ ਆਹਮੋ-ਸਾਹਮਣੇ ਹੋਣਗੇ।
ਗੌਤਮ ਗੰਭੀਰ ਇਸ ਵਾਰ ਕੇਕੇਆਰ ਦੇ ਮੈਂਟਰ ਦੇ ਰੂਪ ਵਿਚ ਡਗਆਊਟ ਵਿੱਚ ਮੌਜੂਦ ਹੋਣਗੇ। ਗੌਤਮ ਨੇ ਪਿਛਲੇ ਸਾਲ ਐੱਲਐੱਸਜੀ ਛੱਡ ਕੇ ਆਪਣੀ ਪੁਰਾਣੀ ਟੀਮ ਕੇਕੇਆਰ ਵਿਚ ਵਾਪਸੀ ਕੀਤੀ, ਜਿੱਥੇ ਉਹ ਕਪਤਾਨ ਵਜੋਂ ਦੋ ਵਾਰ ਆਈਪੀਐੱਲ ਟਰਾਫੀ ਜਿੱਤ ਚੁੱਕਿਆ ਹੈ। ਦੋਵੇਂ ਟੀਮਾਂ ਆਪਣਾ ਪਿਛਲਾ ਮੈਚ ਜਿੱਤ ਚੁੱਕੀਆਂ ਹਨ ਪਰ ਅਜੇ ਵੀ ਉਨ੍ਹਾਂ ਦੇ ਪ੍ਰਦਰਸ਼ਨ ਵਿਚ ਪ੍ਰਪੱਕਤਾ ਲਿਆਉਣ ਦੀ ਲੋੜ ਹੈ।
ਆਰਸੀਬੀ ਨੇ ਪਿਛਲੇ ਮੈਚ ਵਿਚ ਪੰਜਾਬ ਕਿੰਗਜ਼ ਨੂੰ ਹਰਾਇਆ ਸੀ, ਜਦੋਂਕਿ ਕੇਕੇਆਰ ਨੇ ਸਨਰਾਈਜ਼ਰਜ਼ ਨੂੰ ਚਾਰ ਦੌੜਾਂ ਨਾਲ ਹਰਾਇਆ ਸੀ। ਇਸ ਦੇ ਬਾਵਜੂਦ ਦੋਵਾਂ ਟੀਮਾਂ ਦੇ ਸਿਖਰ ਤੇ ਮੱਧਕ੍ਰਮ ਦੀ ਬੱਲੇਬਾਜ਼ੀ ਨੂੰ ਲੈ ਕੇ ਸਮੱਸਿਆਵਾਂ ਹਨ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਅਰਧ ਸੈਂਕੜੇ ਨਾਲ ਆਰਸੀਬੀ ਕੈਂਪ ਨੇ ਸੁੱਖ ਦਾ ਸਾਹ ਲਿਆ ਹੋਵੇਗਾ।
ਕਪਤਾਨ ਫਾਫ ਡੂ ਪਲੇਸਿਸ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ ਅਤੇ ਰਜਤ ਪਾਟੀਦਾਰ ਅਜੇ ਵੀ ਵੱਡੀ ਪਾਰੀ ਨਹੀਂ ਖੇਡ ਸਕੇ। ਦਿਨੇਸ਼ ਕਾਰਤਿਕ ਦਾ ਤਜਰਬਾ ਅਤੇ ‘ਇੰਪੈਕਟ ਖਿਡਾਰੀ’ ਮਹੀਪਾਲ ਲੋਮਰੋਰ ਦੀ ਉਪਯੋਗੀ ਪਾਰੀ ਪੰਜਾਬ ਖਿਲਾਫ ਆਖਰੀ ਪਲਾਂ ‘ਚ ਕੰਮ ਆਈ। ਕੇਕੇਆਰ ਕੋਲ ਵਧੀਆ ਗੇਂਦਬਾਜ਼ੀ ਹੈ। ਜੇ ਉਹ ਇਕ ਇਕਾਈ ਦੇ ਰੂਪ ‘ਚ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਉਹ ਆਰਸੀਬੀ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ।
ਆਰਸੀਬੀ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਯਸ਼ ਦਿਆਲ ਨੇ ਪਿਛਲੇ ਮੈਚ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਪਰ ਬਾਕੀ ਗੇਂਦਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੇ ਪਹਿਲੇ ਮੈਚ ‘ਚ 38 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਨਹੀਂ ਮਿਲੀ ਜਦਕਿ ਦੂਜੇ ਮੈਚ ‘ਚ ਉਸ ਨੇ 43 ਦੌੜਾਂ ਦੇ ਕੇ ਇਕ ਵਿਕਟ ਲਈ। ਅਜਿਹੇ ‘ਚ RCB ਇੰਗਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰੀਸ ਟਾਪਲੀ ਨੂੰ ਮੈਦਾਨ ‘ਚ ਉਤਾਰ ਸਕਦਾ ਹੈ।
ਪਿਛਲੇ ਮੈਚ ਵਿਚ ਕੇਕੇਆਰ ਦੇ ਗੇਂਦਬਾਜ਼ਾਂ ਨੂੰ 200 ਤੋਂ ਵੱਧ ਦੇ ਸਕੋਰ ਦਾ ਬਚਾਅ ਕਰਨ ਲਈ ਸੰਘਰਸ਼ ਕਰਨਾ ਪਿਆ ਸੀ। ਆਈਪੀਐਲ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਮਿਸ਼ੇਲ ਸਟਾਰਕ ਬਹੁਤ ਮਹਿੰਗੇ ਸਾਬਤ ਹੋਏ ਅਤੇ ਇਕ ਵੀ ਵਿਕਟ ਨਹੀਂ ਦੇ ਸਕੇ। ਵਰੁਣ ਚੱਕਰਵਰਤੀ ਤੇ ਸੁਯਸ਼ ਸ਼ਰਮਾ ਵੀ ਪ੍ਰਭਾਵਿਤ ਨਹੀਂ ਕਰ ਸਕੇ। ਟਾਪ ਆਰਡਰ ਅਤੇ ਮਿਡਲ ਆਰਡਰ ਵੀ ਕੇਕੇਆਰ ਲਈ ਚਿੰਤਾ ਦਾ ਕਾਰਨ ਹਨ। ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ ਈਡਨ ਵਿੱਚ ਸਨਰਾਈਜ਼ਰਜ਼ ਖਿਲਾਫ ਨਹੀਂ ਚੱਲ ਸਕੇ। ਇੰਪੈਕਟ ਖਿਡਾਰੀ ਰਮਨਦੀਪ ਸਿੰਘ, ਰਿੰਕੂ ਸਿੰਘ ਅਤੇ ਆਂਦਰੇ ਰਸਲ ਛੇਵੇਂ, ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਚੰਗੇ ਸਕੋਰ ਤੱਕ ਲੈ ਗਏ। ਸ਼੍ਰੇਅਸ ਨੇ ਦੋ ਗੇਂਦਾਂ ਖੇਡੀਆਂ ਅਤੇ ਖਾਤਾ ਵੀ ਨਹੀਂ ਖੋਲ੍ਹ ਸਕਿਆ।