Thursday, October 17, 2024
Google search engine
HomeDeshਆਦਮਪੁਰ ਹਵਾਈ ਅੱਡਾ ਖੁੱਲ੍ਹਿਆ ਪਰ ਸਮਾਰਟ ਸਿਟੀ ਨਹੀਂ ਬਣ ਸਕਿਆ ਜਲੰਧਰ

ਆਦਮਪੁਰ ਹਵਾਈ ਅੱਡਾ ਖੁੱਲ੍ਹਿਆ ਪਰ ਸਮਾਰਟ ਸਿਟੀ ਨਹੀਂ ਬਣ ਸਕਿਆ ਜਲੰਧਰ

ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਵਾਲੇ Sushil Rinku ਨੇ 10 ਮਹੀਨਿਆਂ ਦੌਰਾਨ ਕਈ ਮੁੱਦੇ ਚੁੱਕੇ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਆਦਮਪੁਰ ਹਵਾਈ ਅੱਡੇ ਤੋਂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸੈਮੀ ਹਾਈ ਸਪੀਡ ਟ੍ਰੇਨ ਵੰਦੇ ਭਾਰਤ ਦਾ ਜਲੰਧਰ ’ਚ ਰੋਕਣ ਦਾ ਮੁੱਦਾ ਵੀ ਸੰਸਦ ਮੈਂਬਰ ਰਿੰਕੂ ਨੇ ਕੇਂਦਰੀ ਮੰਤਰੀ ਕੋਲ ਚੁੱਕਿਆ ਸੀ। ਹਾਲਾਂਕਿ ਸਥਾਨਕ ਭਾਜਪਾ ਆਗੂ ਇਸ ਨੂੰ ਆਪਣੀ ਪ੍ਰਾਪਤੀ ਦੱਸਦੇ ਹਨ।

 ਲੋਕ ਸਭਾ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ’ਚ ਜਲੰਧਰ ਨੂੰ ਦੋ ਸੰਸਦ ਮੈਂਬਰ ਮਿਲੇ ਹਨ। 2019 ਤੋਂ ਜਨਵਰੀ 2022 ਤਕ ਸੰਤੋਖ ਸਿੰਘ ਚੌਧਰੀ ਸੰਸਦ ਮੈਂਬਰ ਰਹੇ। 14 ਜਨਵਰੀ 2022 ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਹੋਈ ਉਪ ਚੋਣ ਉਪਰੰਤ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੁਸ਼ੀਲ ਕੁਮਾਰ ਰਿੰਕੂ 10 ਮਹੀਨੇ ਲਈ ਸੰਸਦ ਮੈਂਬਰ ਚੁਣੇ ਗਏ ਸਨ। ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਵਾਲੇ ਸੁਸ਼ੀਲ ਰਿੰਕੂ ਨੇ 10 ਮਹੀਨਿਆਂ ਦੌਰਾਨ ਕਈ ਮੁੱਦੇ ਚੁੱਕੇ ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਆਦਮਪੁਰ ਹਵਾਈ ਅੱਡੇ ਤੋਂ ਹਵਾਈ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਸੈਮੀ ਹਾਈ ਸਪੀਡ ਟ੍ਰੇਨ ਵੰਦੇ ਭਾਰਤ ਦਾ ਜਲੰਧਰ ’ਚ ਰੋਕਣ ਦਾ ਮੁੱਦਾ ਵੀ ਸੰਸਦ ਮੈਂਬਰ ਰਿੰਕੂ ਨੇ ਕੇਂਦਰੀ ਮੰਤਰੀ ਕੋਲ ਚੁੱਕਿਆ ਸੀ। ਹਾਲਾਂਕਿ ਸਥਾਨਕ ਭਾਜਪਾ ਆਗੂ ਇਸ ਨੂੰ ਆਪਣੀ ਪ੍ਰਾਪਤੀ ਦੱਸਦੇ ਹਨ।

ਰਿੰਕੂ ਦੇ ਐੱਮਪੀ ਬਣਨ ਤੋਂ ਬਾਅਦ ਵੀ ਸਮਾਰਟ ਸਿਟੀ ਜਲੰਧਰ ਦੀ ਕਿਸਮਤ ਨਹੀਂ ਬਦਲ ਸਕੀ। ਸਮਾਰਟ ਸਿਟੀ ਦੀ ਤਸਵੀਰ ਅਜੇ ਵੀ ਧੁੰਦਲੀ ਹੈ। ਸਮਾਰਟ ਸਿਟੀ ਪ੍ਰਾਜੈਕਟਾਂ ’ਚ ਹੋਏ ਭ੍ਰਿਸ਼ਟਾਚਾਰ ਦਾ ਮੁੱਦਾ ਸੰਸਦ ’ਚ ਉਹ ਨਹੀਂ ਚੁੱਕ ਸਕੇ। ਮਹਾਨਗਰ ਦੀਆਂ ਸੜਕਾਂ ਦੀ ਹਾਲਤ ਖ਼ਰਾਬ ਹੈ। ਕੂੜਾ ਪ੍ਰਬੰਧਨ, ਸਟਰੀਟ ਲਾਈਟ ਘੁਟਾਲਾ, ਸਮਾਰਟ ਰੋਡ ’ਚ ਧੋਖਾਧੜੀ ਕਿਸੇ ਮਾਮਲੇ ਦਾ ਹੱਲ ਨਹੀਂ ਕੱਢਿਆ ਜਾ ਸਕਿਆ। ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਜਲੰਧਰ ਦੀ ਖੇਡ ਸਨਅਤ ਦੀ ਸਥਿਤੀ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਈ ਹੈ। ਸੰਸਦ ਮੈਂਬਰ ਨੇ ਸੰਸਦ ’ਚ ਜੀਐੱਸਟੀ ਦਰਾਂ ’ਚ ਸੋਧ ਦੀ ਮੰਗ ਚੁੱਕੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ।

ਸੁਸ਼ੀਲ ਰਿੰਕੂ ਨੂੰ ਤਿੰਨ ਵਾਰ ਲੋਕ ਸਭਾ ਸੈਸ਼ਨਾਂ ’ਚ ਹਿੱਸਾ ਲੈਣ ਦੇ ਨਾਲ-ਨਾਲ ਦੋ ਵਾਰ ਸੰਸਦ ਤੋਂ ਮੁਅੱਤਲ ਵੀ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 10 ਮਹੀਨਿਆਂ ਦੌਰਾਨ ਮਿਲੀ 4.90 ਕਰੋੜ ਰੁਪਏ ਦੀ ਗ੍ਰਾਂਟ ’ਚੋਂ ਸੁਸ਼ੀਲ ਰਿੰਕੂ ਨੇ ਇਲਾਕੇ ਦੇ 107 ਵਿਕਾਸ ਕਾਰਜਾਂ ਲਈ 4.89 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਨ੍ਹਾਂ ’ਚੋਂ 2.37 ਕਰੋੜ ਰੁਪਏ ਸ਼ਹਿਰੀ ਤੇ 2.4 ਕਰੋੜ ਰੁਪਏ ਪੇਂਡੂ ਖੇਤਰਾਂ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਸੁਸ਼ੀਲ ਰਿੰਕੂ 10 ਮਹੀਨਿਆਂ ’ਚ ਕੇਂਦਰ ਸਰਕਾਰ ਤੋਂ ਜਲੰਧਰ ਲਈ ਕੋਈ ਵੀ ਵੱਡਾ ਪ੍ਰਾਜੈਕਟ ਮਨਜ਼ੂਰ ਨਹੀਂ ਕਰਵਾ ਸਕਿਆ ਹੈ। ਹਾਲਾਂਕਿ ਰਿੰਕੂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਆਪਣੇ ਤਿੰਨ ਸਾਲਾਂ ਦੌਰਾਨ ਜਲੰਧਰ ਲਈ ਕੋਈ ਜ਼ਿਕਰਯੋਗ ਵਿਕਾਸ ਪ੍ਰਾਜੈਕਟ ਲਿਆਉਣ ’ਚ ਸਫਲ ਨਹੀਂ ਹੋਏ ਸਨ। ਇਸ ਦੌਰਾਨ ਕੇਂਦਰ ਸਰਕਾਰ ਨੇ ਆਦਮਪੁਰ ਹਵਾਈ ਅੱਡੇ ’ਤੇ 100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਨਵਾਂ ਟਰਮੀਨਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਸੀ।

ਲੋਕ ਸਭਾ ਖੇਤਰ : ਜਲੰਧਰ

ਸੰਸਦ ਮੈਂਬਰ : ਸੁਸ਼ੀਲ ਕੁਮਾਰ ਰਿੰਕੂ

ਪਾਰਟੀ : ਆਮ ਆਦਮੀ ਪਾਰਟੀ

ਉਮਰ : 49

ਸਿੱਖਿਆ : 12ਵੀਂ

ਮਨਜ਼ੂਰ ਫੰਡ : 5 ਕਰੋੜ

ਫੰਡ ਮਿਲਿਆ : 4.90 ਕਰੋੜ

ਖ਼ਰਚ ਕੀਤੇ : 4.89 ਕਰੋੜ

ਸੰਸਦ ’ਚ ਹਾਜ਼ਰੀ : 80 ਫ਼ੀਸਦੀ (ਤਿੰਨ ਸੈਸ਼ਨਾਂ ’ਚ ਸਦਨ ਦੇ)

ਸਵਾਲ ਪੁੱਛੇ : 19

ਬਹਿਸ ’ਚ ਹਿੱਸਾ : 7

99 ਫ਼ੀਸਦੀ ਸੰਸਦੀ ਫੰਡ 10 ਮਹੀਨਿਆਂ ਦੇ ਕਾਰਜਕਾਲ ਦੌਰਾਨ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਖ਼ਰਚ ਕੀਤਾ।

ਨੋਟ : 2019 ਤੋਂ ਜਨਵਰੀ 2022 ਤੱਕ ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਜਲੰਧਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਰਹੇ। 17 ਕਰੋੜ ਰੁਪਏ ਉਨ੍ਹਾਂ ਦੇ ਸੰਸਦੀ ਹਲਕੇ ਨੂੰ ਮਨਜ਼ੂਰ ਕੀਤੇ ਗਏ ਸਨ। ਸਿਰਫ਼ 7 ਕਰੋੜ ਰੁਪਏ ਮਿਲੇ ਸਨ, ਜਿਸ ’ਚੋਂ 5.33 ਕਰੋੜ ਰੁਪਏ ਉਨ੍ਹਾਂ ਨੇ ਖ਼ਰਚ ਕੀਤੇ ਸਨ।

ਸੁਸ਼ੀਲ ਰਿੰਕੂ ਸੰਨ 1990 ’ਚ ਐੱਨਐੱਸਯੂਆਈ ਦੇ ਸਰਗਰਮ ਮੈਂਬਰ ਰਹੇ। ਸੰਨ 2002 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਰਕਰ ਵਜੋਂ ਕੰਮ ਕੀਤਾ ਤੇ ਸੀਨੀਅਰ ਕਾਂਗਰਸੀ ਆਗੂਆਂ ਦੇ ਧਿਆਨ ’ਚ ਆਏ। ਸੰਨ 2006 ’ਚ ਨਗਰ ਨਿਗਮ ਚੋਣਾਂ ਲੜੀਆਂ ਤੇ ਕੌਂਸਲਰ ਬਣੇ। ਉਹ ਦੋ ਵਾਰ ਕੌਂਸਲਰ ਰਹੇ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਇਕ ਵਾਰ ਵਿਧਾਇਕ ਬਣੇ ਪਰ ਦੂਜੀ ਵਾਰ ਚੋਣ ਹਾਰ ਗਏ। ਸਾਬਕਾ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਰਿੰਕੂ ਕਾਂਗਰਸ ਛੱਡ ਕੇ 2023 ’ਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਤੇ ਜ਼ਿਮਨੀ ਚੋਣ ਜਿੱਤ ਕੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਸਾਬਕਾ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ 58 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਰਿੰਕੂ ਨੂੰ 3,02,279 ਵੋਟਾਂ ਮਿਲੀਆਂ ਸਨ। ਉਨ੍ਹਾਂ ਦੇ ਪਿਤਾ ਰਾਮ ਲਾਲ ਸਾਬਕਾ ਕੌਂਸਲਰ ਰਹਿ ਚੁੱਕੇ ਹਨ। ਪਤਨੀ ਡਾ. ਸੁਨੀਤਾ ਰਿੰਕੂ ਵੀ ਦੋ ਵਾਰ ਕੌਂਸਲਰ ਬਣ ਚੁੱਕੀ ਹੈ।

 ਆਦਮਪੁਰ ਫਲਾਈਓਵਰ ਦਾ ਮਾਮਲਾ ਲਟਕਦਾ ਹੀ ਰਿਹਾ।

– ਮਹਾਨਗਰ ’ਚ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।

– ਠੋਸ ਕੂੜਾ ਪ੍ਰਬੰਧਨ ’ਚ ਸ਼ਹਿਰ ਦੀ ਹਾਲਤ ਖ਼ਰਾਬ, ਨਹੀਂ ਹੋਇਆ ਸੁਧਾਰ।

– ਸ਼ਹਿਰ ਦੀਆਂ ਸੱਤ ਹਜ਼ਾਰ ਤੋਂ ਵੱਧ ਸਟਰੀਟ ਲਾਈਟਾਂ ਬੰਦ, ਸੁਣਵਾਈ ਕੋਈ ਨਹੀਂ।

– ਸ਼ਹਿਰ ਦੇ ਪਾਰਕਾਂ ਦੀ ਹਾਲਤ ਖ਼ਸਤਾ, ਸਾਂਭ-ਸੰਭਾਲ ਦਾ ਕੋਈ ਪ੍ਰਬੰਧ ਨਹੀਂ।

– ਸਮਾਰਟ ਸਿਟੀ ਦੇ ਕੰਮਾਂ ’ਚ ਹੋਏ ਘਪਲੇ ਦਾ ਮੁੱਦਾ ਕਿਸੇ ਵੀ ਪਲੇਟਫਾਰਮ ’ਤੇ ਨਹੀਂ ਚੁੱਕਿਆ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments