ਬੰਬੇ ਹਾਈ ਕੋਰਟ ਨੇ ਅਮਰੀਕਾ ‘ਚ ਰਹਿਣ ਵਾਲੇ ਵਿਅਕਤੀ ਦੁਆਰਾ ਦਾਇਰ ਤਲਾਕ ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਘਰੇਲੂ ਹਿੰਸਾ ਔਰਤ ਦੇ ਆਤਮ-ਸਨਮਾਨ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨੂੰ ਹਨੀਮੂਨ ਉੱਤੇ ‘ਸੈਕਿੰਡ ਹੈਂਡ ਕਿਹਾ ਜਾਂਦਾ ਹੈ।
ਬੰਬੇ ਹਾਈ ਕੋਰਟ ਨੇ ਅਮਰੀਕਾ ‘ਚ ਰਹਿਣ ਵਾਲੇ ਵਿਅਕਤੀ ਦੁਆਰਾ ਦਾਇਰ ਤਲਾਕ ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਘਰੇਲੂ ਹਿੰਸਾ ਔਰਤ ਦੇ ਆਤਮ-ਸਨਮਾਨ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨੂੰ ਹਨੀਮੂਨ ਉੱਤੇ ‘ਸੈਕਿੰਡ ਹੈਂਡ ਕਿਹਾ ਜਾਂਦਾ ਹੈ। ਪਤੀ ਵੱਲੋਂ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ, ਜਿਸ ‘ਚ ਪਤੀ ਨੂੰ ਵੱਖ ਹੋਈ ਪਤਨੀ ਨੂੰ 3 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਦਰਅਸਲ ਪਤੀ-ਪਤਨੀ ਦੋਵੇਂ ਅਮਰੀਕਾ ਦੇ ਨਾਗਰਿਕ ਹਨ। ਉਨ੍ਹਾਂ ਦਾ ਵਿਆਹ 3 ਜਨਵਰੀ 1994 ਨੂੰ ਮੁੰਬਈ ‘ਚ ਹੋਇਆ ਸੀ। ਉਨ੍ਹਾਂ ਦਾ ਦੂਸਰਾ ਵਿਆਹ ਅਮਰੀਕਾ ‘ਚ ਵੀ ਹੋਇਆ ਸੀ ਪਰ 2005-2006 ਦੇ ਆਸ-ਪਾਸ ਉਹ ਮੁੰਬਈ ਆ ਗਏ ਤੇ ਇਕ ਘਰ ਵਿਚ ਇਕੱਠੇ ਰਹਿਣ ਲੱਗੇ। ਪਤਨੀ ਨੇ ਮੁੰਬਈ ਵਿਚ ਨੌਕਰੀ ਵੀ ਲੱਭ ਲਈ ਤੇ ਬਾਅਦ ‘ਚ ਆਪਣੀ ਮਾਂ ਦੇ ਘਰ ਚਲੇ ਗਈ। 2014-15 ਦੇ ਆਸ-ਪਾਸ ਪਤੀ ਅਮਰੀਕਾ ਵਾਪਸ ਚਲਾ ਗਿਆ ਤੇ 2017 ਵਿਚ ਉਸ ਨੇ ਉੱਥੋਂ ਦੀ ਅਦਾਲਤ ਵਿਚ ਤਲਾਕ ਲਈ ਪਟਾਸ਼ਨ ਦਾਇਰ ਕੀਤੀ ਤੇ ਪਤਨੀ ਨੂੰ ਸੰਮਨ ਭੇਜੇ। ਉਸੇ ਸਾਲ ਪਤਨੀ ਨੇ ਮੁੰਬਈ ਮੈਜਿਸਟ੍ਰੇਟ ਅਦਾਲਤ ਵਿਚ ਘਰੇਲੂ ਹਿੰਸਾ (ਡੀਵੀ) ਐਕਟ ਤਹਿਤ ਇੱਕ ਪਟੀਸ਼ਨ ਦਾਇਰ ਕੀਤੀ। 2018 ਵਿਚ ਅਮਰੀਕਾ ਦੀ ਇਕ ਅਦਾਲਤ ਨੇ ਜੋੜੇ ਨੂੰ ਤਲਾਕ ਦਾ ਫ਼ੈਸਲਾ ਸੁਣਾ ਦਿੱਤਾ।
ਪਤਨੀ ਨੇ ਦਾ ਮਾਮਲੇ ਦੀ ਸੁਣਵਾਈ ਦੌਰਾਨ ਦੱਸਿਆ ਕਿ ਨੇਪਾਲ ‘ਚ ਹਨੀਮੂਨ ਦੌਰਾਨ ਪਤੀ ਨੇ ਉਸ ਨੂੰ ‘ਸੈਕਿੰਡ ਹੈਂਡ’ ਕਹਿ ਕੇ ਪਰੇਸ਼ਾਨ ਕੀਤਾ ਕਿਉਂਕਿ ਉਸ ਦੀ ਪਿਛਲੀ ਮੰਗਣੀ ਟੁੱਟ ਗਈ ਸੀ। ਬਾਅਦ ‘ਚ ਅਮਰੀਕਾ ‘ਚ ਪਤਨੀ ਨੇ ਦੋਸ਼ ਲਗਾਇਆ ਕਿ ਉਸ ਦਾ ਸਰੀਰਕ ਤੇ ਭਾਵਨਾਤਮਕ ਸ਼ੋਸ਼ਣ ਕੀਤਾ ਗਿਆ। ਪਤੀ ਨੇ ਉਸ ਦੇ ਅਕਸ ਨੂੰ ਖ਼ਰਾਬ ਕੀਤਾ ਤੇ ਉਸ ‘ਤੇ ਹੋਰ ਮਰਦਾਂ ਨਾਲ ਨਾਜਾਇਜ਼ ਸਬੰਧ ਰੱਖਣ ਦਾ ਦੋਸ਼ ਵੀ ਲਾਇਆ। ਪਤੀ ਨੇ ਕਥਿਤ ਤੌਰ ‘ਤੇ ਉਸ ਨੂੰ ਰਾਤ ਨੂੰ ਉਦੋਂ ਤੱਕ ਸੌਣ ਨਹੀਂ ਦਿੱਤਾ ਜਦੋਂ ਤੱਕ ਉਸ ਨੇ ਨਾਜਾਇਜ਼ ਸਬੰਧਾਂ ਦਾ ਇਕਬਾਲ ਨਹੀਂ ਕਰ ਲਿਆ।
ਨਵੰਬਰ 1999 ਵਿ, ਪਤੀ ਨੇ ਕਥਿਤ ਤੌਰ ‘ਤੇ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਹੰਗਾਮਾ ਸੁਣ ਕੇ ਗੁਆਂਢੀਆਂ ਨੇ ਸਥਾਨਕ ਪੁਲਿਸ ਨੂੰ ਬੁਲਾਇਆ, ਜਿਸ ਨੇ ਉਸ ਨੂੰ ਘਰੇਲੂ ਹਿੰਸਾ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ। ਪਤਨੀ ਨੇ ਦਾਅਵਾ ਕੀਤਾ ਕਿ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਉਨ੍ਹਾਂ ਨੇ ਉਸ ਦੇ ਚਿਹਰੇ ‘ਤੇ ਸੱਟ ਦੇ ਨਿਸ਼ਾਨ ਦੇਖੇ ਅਤੇ ਉਨ੍ਹਾਂ ਆਪਣੇ ਤੌਰ ‘ਤੇ ਕਾਰਵਾਈ ਕੀਤੀ। ਉਸ ਦੇ ਭਰਾ ਦੀ ਬੇਨਤੀ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।
2008 ‘ਚ ਸਾਹ ਘੁੱਟ ਕੇ ਮਾਰਨ ਦੀ ਕੀਤੀ ਸੀ ਕੋਸ਼ਿਸ਼
ਔਰਤ ਨੇ ਦੋਸ਼ ਲਾਇਆ ਕਿ 2008 ‘ਚ ਉਸ ਦੇ ਪਤੀ ਨੇ ਸਿਰਹਾਣੇ ਨਾਲ ਉਸ ਦਾ ਸਾਹ ਘੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹ ਆਪਣੀ ਮਾਂ ਦੇ ਘਰ ਚਲੀ ਗਈ। ਉਸ ਨੇ ਆਪਣੇ ਪਤੀ ‘ਤੇ ਵਿਆਹ ਦੌਰਾਨ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦਾ ਦੋਸ਼ ਵੀ ਲਾਇਆ। ਪਤੀ ਨੇ ਦੋਸ਼ਾਂ ਦਾ ਵਿਰੋਧ ਕੀਤਾ ਕਿਉਂਕਿ ਉਸ ਨੇ ਇਸ ਦੇ ਉਲਟ ਕੋਈ ਸਬੂਤ ਨਹੀਂ ਦਿੱਤਾ। ਮੈਜਿਸਟ੍ਰੇਟ ਅਦਾਲਤ ਨੇ ਉਸ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ।
2023 ਵਿ ਮੈਜਿਸਟ੍ਰੇਟ ਨੇ ਇਕ ਹੁਕਮ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਔਰਤ ਘਰੇਲੂ ਹਿੰਸਾ ਦੀ ਸ਼ਿਕਾਰ ਸੀ, ਜਦੋਂ ਕਿ ਹੇਠਲੀ ਅਦਾਲਤ ਨੇ ਪਤਨੀ ਨੂੰ ਮੁੰਬਈ ਵਿਚ ਸੰਯੁਕਤ ਮਲਕੀਅਤ ਵਾਲੇ ਫਲੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਅਦਾਲਤ ਨੇ ਪਤੀ ਨੂੰ ਉਸ ਦੀ ਰਿਹਾਇਸ਼ ਲਈ ਬਦਲਵੇਂ ਪ੍ਰਬੰਧ ਕਰਨ ਜਾਂ ਘਰ ਦੇ ਕਿਰਾਏ ਵਜੋਂ 75,000 ਰੁਪਏ ਪ੍ਰਤੀ ਮਹੀਨਾ ਅਦਾ ਕਰਨ ਲਈ ਕਿਹਾ ਸੀ।
ਅਦਾਲਤ ਨੇ ਪਤੀ ਨੂੰ 2017 ਤੋਂ ਪਤਨੀ ਨੂੰ 1,50,000 ਰੁਪਏ ਪ੍ਰਤੀ ਮਹੀਨਾ ਗੁਜ਼ਾਰੇ ਦਾ ਭੁਗਤਾਨ ਕਰਨ ਦੇ ਨਾਲ-ਨਾਲ ਦੋ ਮਹੀਨਿਆਂ ਦੇ ਅੰਦਰ ਤਿੰਨ ਕਰੋੜ ਰੁਪਏ ਦੇ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੂੰ 50,000 ਰੁਪਏ ਦਾ ਖਰਚਾ ਵੀ ਉਠਾਉਣਾ ਪਿਆ। ਇਸ ਤੋਂ ਬਾਅਦ ਪਤੀ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਸੈਸ਼ਨ ਕੋਰਟ ਵਿਚ ਚੁਣੌਤੀ ਦਿੱਤੀ, ਜਿਸ ਨੇ ਉਸ ਦੀ ਚੁਣੌਤੀ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਹਾਈ ਕੋਰਟ ‘ਚ ਰੀਵਿਊ ਪਟੀਸ਼ਨ ਦਾਇਰ ਕੀਤੀ। ਹਾਲਾਂਕਿ ਤਿੰਨ ਕਰੋੜ ਰੁਪਏ ਦੇ ਮੁਆਵਜ਼ੇ ਨੂੰ ਬਰਕਰਾਰ ਰੱਖਦਿਆਂ ਹਾਈ ਕੋਰਟ ਨੇ ਇਸ ਗੱਲ ‘ਤੇ ਜ਼ੋਰ ਦੱਤਾ ਕਿ ਘਰੇਲੂ ਹਿੰਸਾ ਨੇ ਪਤਨੀ ਦੇ ਆਤਮ-ਸਨਮਾਨ ਨੂੰ ਪ੍ਰਭਾਵਿਤ ਕੀਤਾ ਹੈ।