ਗੁਜਰਾਤ ਟਾਈਟਨਜ਼ ਨੂੰ ਮੰਗਲਵਾਰ ਨੂੰ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ‘ਚ ਆਪਣੇ ਆਈਪੀਐੱਲ ਇਤਿਹਾਸ ‘ਚ ਦੌੜਾਂ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਟਾਈਟਨਜ਼ ਨੂੰ ਆਈਪੀਐਲ 2024 ਦੇ ਸੱਤਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 63 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਗੁਜਰਾਤ ਟਾਈਟਨਜ਼ ਨੇ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਮੰਗਲਵਾਰ ਨੂੰ ਆਪਣੇ ਆਈਪੀਐੱਲ ਇਤਿਹਾਸ ‘ਚ ਦੌੜਾਂ ਦੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਟਾਈਟਨਜ਼ ਨੂੰ ਆਈਪੀਐਲ 2024 ਦੇ ਸੱਤਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੇ ਹੱਥੋਂ 63 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਸੀਐੱਸਕੇ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਤੇ ਨਾਲ ਹੀ ਕਿਹਾ ਕਿ ਗੁਜਰਾਤ ਟਾਈਟਨਜ਼ ਨੇ ਉਨ੍ਹਾਂ ਦੀ ਕਮਜ਼ੋਰ ਪਾਰੀ ਕਾਰਨ ਮੈਚ ਹਾਰਿਆ। ਤੁਹਾਨੂੰ ਦੱਸ ਦੇਈਏ ਕਿ ਸੀਐੱਸਕੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 206 ਦੌੜਾਂ ਬਣਾਈਆਂ। ਜਵਾਬ ‘ਚ ਗੁਜਰਾਤ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ।
ਜਦੋਂ ਉਹ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਸ ਨੇ ਸਾਨੂੰ ਹਰਾਇਆ। ਜਦੋਂ ਉਹ ਗੇਂਦਬਾਜ਼ੀ ਕਰ ਰਹੇ ਸਨ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਸਟੀਕ ਸੀ। ਅਸੀਂ ਪਾਵਰਪਲੇ ‘ਚ ਚੰਗਾ ਸਕੋਰ ਬਣਾਉਣ ਲਈ ਖੁਦ ਨੂੰ ਉਤਸ਼ਾਹਿਤ ਕੀਤਾ, ਪਰ ਜਦੋਂ ਸਾਡੀ ਪਾਰੀ ਫਿੱਕੀ ਪੈ ਗਈ ਤਾਂ ਅਸੀਂ ਕੁਝ ਨਹੀਂ ਕਰ ਸਕੇ।