ਜਗਤਾਰ ਪੱਤਰਕਾਰੀ ਵਿੱਚ ਇੱਕ ਸਦੀ ਦਾ ਥੰਮ ਮੰਨੇ ਜਾਂਦੇ ਹਨ ਜਿਹੜੇ ਅਨੇਕਾਂ ਹੀ ਜੱਥੇਬੰਦੀਆ ਸਮਾਜਸੇਵੀ ਸੰਸਥਾਵਾਂ ਦੇ ਮੋਢੀ ਰਹੇ ਹਨ.
ਸੀਨੀਅਰ ਪੱਤਰਕਾਰ ਜਗੀਰ ਸਿੰਘ ਜਗਤਾਰ ਅੱਜ ਅੰਮ੍ਰਿਤ ਵੇਲੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4:30ਵਜੇ ਰਾਮਬਾਗ ਬਰਨਾਲਾ ਵਿਖੇ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਜਗਤਾਰ ਪੱਤਰਕਾਰੀ ਵਿੱਚ ਇੱਕ ਸਦੀ ਦਾ ਥੰਮ ਮੰਨੇ ਜਾਂਦੇ ਹਨ ਜਿਹੜੇ ਅਨੇਕਾਂ ਹੀ ਜੱਥੇਬੰਦੀਆ ਸਮਾਜਸੇਵੀ ਸੰਸਥਾਵਾਂ ਦੇ ਮੋਢੀ ਰਹੇ ਹਨ। ਇਸ ਦੇ ਨਾਲ ਨਾਲ ਹੀ ਲਿਖਾਰੀ ਸਭਾ ਬਰਨਾਲਾ ਦੀ ਲਹਿਰ ਦਾ ਮੁੱਢ ਬੰਨ੍ਹਿਆਂ ਜੋ ਕੇ ਪੰਜਾਬ ਭਰ ਵਿੱਚ ਮੰਨੀ ਪ੍ਰਮੰਨੀ ਲੇਖਕ ਸਭਾ ਜਾਣੀ ਜਾਂਦੀ ਹੈ। ਉਨ੍ਹਾਂ ਪੰਜਾਬ ਵਿੱਚ ਵੈਦ ਮੰਡਲ ਦਾ ਵੀ ਮੁੱਢ ਬਨ੍ਹਿਆ। ਉਹ ਹਮੇਸ਼ਾ ਹਰ ਸੰਸਥਾ ਦੀ ਅਗਵਾਈ ਕਰਦੇ ਰਹੇ ਹਨ, ਜਿਵੇ ਅੱਖਾਂ ਦੇ ਕੈਂਪ, ਖ਼ੂਨ ਦਾਨ ਕੈਂਪ, ਵੈਦ ਮੰਡਲ ਵਲੋਂ ਕੈਂਪ ਲਗਵਾਉਣੇ ਆਦਿ ਹਨ। ਉਹ ਅਨੇਕਾਂ ਹੀ ਸੰਸਥਾਵਾਂ ਦੇ ਮੋਢੀ ਸਨ। ਉਨ੍ਹਾਂ ਹਫ਼ਤੇਵਾਰੀ ਪਰਚੇ ‘ਸਮਾਜ ਤੇ ਪੱਤਰਕਾਰ, ਦੇ ਸੰਪਾਦਕ ਦੇ ਰੂਪ ਵਿੱਚ ਇਸ ਪਰਚੇ ਨੂੰ ਜ਼ਿਕਰ ਜੋਗ ਬਣਾਇਆ। ਉਨ੍ਹਾਂ ਦੀਆਂ 2 ਪੁਸਤਕਾਂ ਵੀ ਛਪੀਆਂ।