ਦੁੱਲੋ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਹਰੀਲੀ ਸ਼ਰਾਬ ਪੀਣ ਨਾਲ ਜਿਹੜੇ ਗਰੀਬ ਮਜ਼ਦੂਰਾਂ ਦੀ ਮੌਤ ਹੋਈ ਹੈ ਉਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਇੱਕ ਇੱਕ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ.
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜਿਲੇ ਵਿੱਚ ਜਹਰੀਲੀ ਸ਼ਰਾਬ ਪੀਣ ਨਾਲ ਅੱਧਾ ਦਰਜਨ ਤੋਂ ਵੱਧ ਗਰੀਬ ਲੋਕਾਂ ਦੀ ਮੌਤ ਹੋਣ ‘ ਤੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ।
ਦੁੱਲੋ ਨੇ ਕਿਹਾ ਕਿ ਉਹਨਾਂ ਨੇ 2 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ ਹੋਣ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਗੈਰ ਕਾਨੂੰਨੀ ਚਲਣ ਵਾਲੀਆਂ ਡਿਸਟਿਲਰੀਆਂ ਤੇ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਲਈ ਇੱਕ ਚਿੱਠੀ ਲਿਖੀ ਸੀ। ਦੁੱਲੋ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਗੰਭੀਰ ਹੁੰਦੇ ਤਾਂ ਇਹ ਗਰੀਬ ਮਜ਼ਦੂਰ ਲੋਕ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਸਕਦੇ ਸਨ। ਦੁੱਲੋ ਨੇ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿੱਚ ਜਹਰੀਲੀ ਸ਼ਰਾਬ ਪੀਣ ਨਾਲ ਮਜ਼ਦੂਰਾਂ ਦੀ ਮੌਤ ਹੋਈ ਹੈ ਪਰ ਮੁੱਖ ਮੰਤਰੀ ਨੇ ਅਫਸੋਸ ਤੱਕ ਨਹੀਂ ਕੀਤਾ ਇਥੋਂ ਤੱਕ ਕਿ ਉਨਾਂ ਗਰੀਬਾਂ ਪਰਿਵਾਰਾਂ ਲਈ ਕੋਈ ਆਰਥਿਕ ਮਦਦ ਦੇਣ ਦਾ ਵੀ ਐਲਾਨ ਨਹੀਂ ਕੀਤਾ ਉਹਨਾਂ ਕਿਹਾ ਕਿ ਇਸ ਤੋਂ ਮੁੱਖ ਮੰਤਰੀ ਦੀ ਦਲਤ ਵਿਰੋਧੀ ਮਾਨਸਿਕਤਾ ਸਾਫ ਨਜ਼ਰ ਆਉਂਦੀ ਹੈ।
ਦੁੱਲੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਜ ਕਾਲ ਦੌਰਾਨ ਵੀ ਸਰਹੱਦੀ ਜਿਲ੍ਹਿਆਂ ਵਿੱਚ ਕਰੋਨਾ ਕਾਲ ਸਮੇਂ 2020 ਵਿੱਚ 114 ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਗਏ ਸਨ ਅਤੇ ਉਸ ਸਮੇਂ 146 ਦੇ ਕਰੀਬ ਗਰੀਬ ਲੋਕ ਬੁਰੀ ਤਰ੍ਹਾਂ ਨਕਾਰਾ ਹੋਏ ਸਨ ਉਹਨਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਸ਼ਰਾਬ ਤਸਕਰੀ ਦਾ ਕੰਮ ਹੋ ਰਿਹਾ ਹੈ ਦੁੱਲੋ ਨੇ ਕਿਹਾ ਕਿ ਕੈਪਟਨ ਦੇ ਰਾਜ ਦੌਰਾਨ 13 ਗੈਰ ਕਾਨੂੰਨੀ ਡਿਸਟਲਰੀਆਂ ਚੱਲਦੀਆਂ ਸਨ ਜਿਨਾਂ ਵਿੱਚ ਚਾਰ ਕੈਪਟਨ ਦੇ ਜ਼ਿਲੇ ਪਟਿਆਲਾ ਵਿੱਚ ਸਥਾਪਿਤ ਸਨ। ਦੁੱਲੋ ਨੇ ਕਿਹਾ ਕਿ ਉਸ ਵਕਤ 22 ਅਗਸਤ 2020 ਨੂੰ ਉਹ ਖੁਦ ਬਤੌਰ ਰਾਜਸਭਾ ਮੈਂਬਰ ਅੰਮ੍ਰਿਤਸਰ, ਬਟਾਲਾ ਤੇ ਤਰਨ ਤਾਰਨ ਵਿੱਚ ਪੀੜਤ ਪਰਿਵਾਰਾਂ ਨੂੰ ਮਿਲ ਕੇ ਆਏ ਸਨ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਨੇ 114 ਲੋਕਾਂ ਦੀ ਹੋਈ ਮੌਤ ਨੂੰ ਕਤਲ ਦੱਸਿਆ ਸੀ।
ਦੁੱਲੋ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਹਰੀਲੀ ਸ਼ਰਾਬ ਪੀਣ ਨਾਲ ਜਿਹੜੇ ਗਰੀਬ ਮਜ਼ਦੂਰਾਂ ਦੀ ਮੌਤ ਹੋਈ ਹੈ ਉਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਇੱਕ ਇੱਕ ਕਰੋੜ ਰੁਪਏ ਦੇਣ ਦੀ ਮੰਗ ਕੀਤੀ ਹੈ।