ਕਰਮਜੀਤ ਅਨਮੋਲ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਸਾਡਾ ਮੁਕਾਬਲਾ ਆਪਣੇ ਆਪ ਨਾਲ ਹੈ ਕਿ ਅਸੀਂ ਕਿੰਨਾ ਹੋਰ ਅੱਗੇ ਜਾਣਾ ਹੈ। ਉਨ੍ਹਾਂ ਕਿਹਾ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਮੈਂ ਹਰ ਇਕ ਦੀ ਆਵਾਜ਼ ਬਣ ਕੇ ਲੋਕ ਸਭਾ ‘ਚ ਜਾਵਾਂਗਾ।
ਸੰਨੀ ਦਿਉਲ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਵੱਡੇ ਲੋਕ ਹਨ, ਮੈਂ ਤਾਂ ਛੋਟਾ ਜਿਹਾ ਹਾਂ ਮੈਨੂੰ ਬਹੁਤ ਫਰਕ ਪੈਂਦਾ ਹੈ ਕਿਉਂਕਿ ਮੈਂ ਲੋਕਾਂ ਨਾਲ ਅਤੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹਾਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਆਪਣੇ ਸਾਰੇ ਪ੍ਰੋਜੈਕਟ ਪੂਰੇ ਕਰ ਕੇ ਹੀ ਆਇਆ ਹਾਂ, ਉਨ੍ਹਾਂ ਹੀ ਕੰਮ ਫੜਾਂਗਾ ਜਿੰਨਾ ਕਰ ਸਕਾਂ।
ਕਰਮਜੀਤ ਅਨਮੋਲ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਸਾਡਾ ਮੁਕਾਬਲਾ ਆਪਣੇ ਆਪ ਨਾਲ ਹੈ ਕਿ ਅਸੀਂ ਕਿੰਨਾ ਹੋਰ ਅੱਗੇ ਜਾਣਾ ਹੈ। ਉਨ੍ਹਾਂ ਕਿਹਾ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਮੈਂ ਹਰ ਇਕ ਦੀ ਆਵਾਜ਼ ਬਣ ਕੇ ਲੋਕ ਸਭਾ ‘ਚ ਜਾਵਾਂਗਾ