ਕੁਝ ਲੋਕਾਂ ਨੂੰ ਤਕਲੀਫ ਹੋਵੇਗੀ, ਹੋਣ ਦਿਓ ਪਰ ਦੇਸ਼ ਤੋਂ ਉਪਰ ਕੋਈ ਨਹੀਂ ਹੈ। ਬਹੁਤ ਚੰਗਾ ਫੈਸਲਾ। ਮੈਂ ਬੀਸੀਸੀਆਈ ਨੂੰ ਘਰੇਲੂ ਕ੍ਰਿਕਟ ਦਾ ਦਰਜਾ ਬਚਾਉਣ ਦੇ ਮੱਦੇਨਜ਼ਰ ਜ਼ਰੂਰੀ ਕਦਮ ਚੁੱਕਣ ਲਈ ਵਧਾਈ ਦਿੰਦਾ ਹਾਂ। ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਸੀ ਕਿ ਇਕ ਵਾਰ ਖਿਡਾਰੀ ਕੌਮਾਂਤਰੀ ਕ੍ਰਿਕਟ ਵਿਚ ਖੁਦ ਨੂੰ ਸਥਾਪਤ ਕਰ ਲੈਂਦਾਂ ਹਾਂ ਤਾਂ ਉਹ ਘਰੇਲੂ ਕ੍ਰਿਕਟ ਵਿਚ ਹਿੱਸਾ ਲੈਣਾ ਬੰਦ ਕਰ ਦਿੰਦੇ ਸੀ।
ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਘਰੇਲੂ ਕ੍ਰਿਕਟ ਖੇਡਣ ਦੀ ਵਚਨਬੱਧਤਾ ਪੂਰਾ ਨਹੀਂ ਕਰਨ ਦੇ ਕਾਰਨ ਕੇਂਦਰੀ ਕਰਾਰ ਨਹੀਂ ਦੇਣ ਦੇ ਫੈਸਲੇ ਦਾ ਸਮਰੱਥਨ ਕਰਦੇ ਹੋਏ ਕਿਹਾ ਕਿ ਕੁਝ ਖਿਡਾਰੀਆਂ ਨੂੰ ਤਕਲੀਫ ਹੋਵੇਗੀ ਤਾਂ ਹੋਣ ਦਿਓ ਕਿਉਂਕਿ ਦੇਸ਼ ਤੋਂ ਵੱਧ ਕੇ ਕੁਝ ਨਹੀਂ ਹੈ। ਕਪਿਲ ਨੇ ਨਾਲ ਹੀ ਕਿਹਾ ਕਿ ਇਹ ਪਹਿਲੀ ਸ਼੍ਰੇਣੀ ਟੂਰਨਾਮੈਂਟ ਵਰਗੇ ਰਣਜੀ ਟਰਾਫੀ ਨੂੰ ਬਚਾਏ ਰੱਖਣ ਲਈ ਜ਼ਰੂਰੀ ਕਦਮ ਹੈ। ਇਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਨੂੰ ਬੁੱਧਵਾਰ ਨੂੰ 2023-24 ਸੈਸ਼ਨ ਲਈ ਬੀਸੀਸੀਆਈ ਦੇ ਕੇਂਦਰੀ ਕਰਾਰ ਖਿਡਾਰੀਆਂ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਫੈਸਲੇ ’ਤੇ ਰਲੀ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ ਜਿਸ ਵਿਚ ਕੀਰਤੀ ਆਜ਼ਾਦ ਤੇ ਇਰਫਾਨ ਪਠਾਨ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਸਮਰੱਥਨ ਕੀਤਾ ਹੈ। ਕਪਿਲ ਨੇ ਕਿਸੇ ਦਾ ਨਾਮ ਲੈਣ ਤੋਂ ਬਚਦੇ ਹੋਏ ਕਿਹਾ ਕਿ ਘਰੇਲੂ ਕ੍ਰਿਕਟ ਦੀ ਅਹਿਮੀਅਤ ਬਰਕਰਾਰ ਰੱਖਣ ਲਈ ਬੀਸੀਸੀਆਈ ਨੂੰ ਫੈਸਲਾ ਲੈਣਾ ਹੀ ਸੀ। ਉਸ ਨੇ ਕਿਹਾ ਕਿ ਹਾਂ ਕੁਝ ਖਿਡਾਰੀਆਂ ਨੂੰ ਪਰੇਸ਼ਾਨੀ ਹੋਵੇਗੀ। ਕੁਝ ਲੋਕਾਂ ਨੂੰ ਤਕਲੀਫ ਹੋਵੇਗੀ, ਹੋਣ ਦਿਓ ਪਰ ਦੇਸ਼ ਤੋਂ ਉਪਰ ਕੋਈ ਨਹੀਂ ਹੈ। ਬਹੁਤ ਚੰਗਾ ਫੈਸਲਾ। ਮੈਂ ਬੀਸੀਸੀਆਈ ਨੂੰ ਘਰੇਲੂ ਕ੍ਰਿਕਟ ਦਾ ਦਰਜਾ ਬਚਾਉਣ ਦੇ ਮੱਦੇਨਜ਼ਰ ਜ਼ਰੂਰੀ ਕਦਮ ਚੁੱਕਣ ਲਈ ਵਧਾਈ ਦਿੰਦਾ ਹਾਂ। ਮੈਨੂੰ ਇਹ ਦੇਖ ਕੇ ਦੁੱਖ ਹੁੰਦਾ ਸੀ ਕਿ ਇਕ ਵਾਰ ਖਿਡਾਰੀ ਕੌਮਾਂਤਰੀ ਕ੍ਰਿਕਟ ਵਿਚ ਖੁਦ ਨੂੰ ਸਥਾਪਤ ਕਰ ਲੈਂਦਾਂ ਹਾਂ ਤਾਂ ਉਹ ਘਰੇਲੂ ਕ੍ਰਿਕਟ ਵਿਚ ਹਿੱਸਾ ਲੈਣਾ ਬੰਦ ਕਰ ਦਿੰਦੇ ਸੀ। ਕਪਿਲ ਨੇ ਕਿਹਾ ਕਿ ਇਹ ਸੰਦੇਸ਼ ਪਹਿਲਾਂ ਹੀ ਦਿੱਤਾ ਜਾਣਾ ਚਾਹੀਦਾ ਸੀ। ਬੀਸੀਸੀਆਈ ਦਾ ਇਹ ਸਖਤ ਕਦਮ ਹੈ ਜੋ ਘਰੇਲੂ ਕ੍ਰਿਕਟ ਦੀ ਸ਼ਾਨ ਬਰਕਰਾਰ ਰੱਖਣ ਲੀ ਫਾਇਦੇਮੰਦ ਹੋਵੇਗਾ। ਕਪਿਲ ਨੇ ਨਾਲ ਹੀ ਮੰਨਿਆ ਕਿ ਸਥਾਪਤ ਹੋ ਚੁੱਕੇ ਸਟਾਰ ਖਿਡਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਘਰੇਲੂ ਕ੍ਰਿਕਟ ਖੇਡਣ ਕਿਉਂ ਕਿ ਉਨ੍ਹਾਂ ਨੂੰ ਆਪਣੇ ਸਬੰਧਿਤ ਸੂਬਿਆਂ ਵੱਲੋਂ ਖੇਡਦੇ ਹੋਏ ਹੀ ਸਫਲਤਾ ਮਿਲੀ ਹੈ।
ਲੰਡਨ (ਪੀਟੀਆਈ) : ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਨੌਜਵਾਨ ਆਫ ਸਪਿੰਨਰ ਸ਼ੋਏਬ ਬਸ਼ੀਰ ਦੇ ਰੂਪ ਵਿਚ ਟੀਮ ਨੂੰ ਵਿਸ਼ਵ ਪੱਧਰੀ ਸੁਪਰਸਟਾਰ ਮਿਲ ਗਿਆ ਹੈ ਜੋ ਭਾਰਤ ਦੇ ਰਵੀਚੰਦਰਨ ਅਸ਼ਵਿਨ ਵਾਂਗ ਕਾਮਯਾਬ ਹੋ ਸਕਦਾ ਹੈ। ਰਾਂਚੀ ਵਿਚ ਇੰਗਲੈਂਡ ਦੀ ਪੰਜ ਵਿਕਟ ਨਾਲ ਹਾਰ ਦੇ ਬਾਵਜੂਦ 20 ਸਾਲਾ ਦੇ ਬਸ਼ੀਰ ਨੇ ਅੱਠ ਵਿਕਟ ਲਏ। ਇਸ ਵਿਚ ਪਹਿਲੀ ਪਾਰੀ ਦੇ ਪੰਜ ਵਿਕਟ ਸ਼ਾਮਲ ਹਨ। ਟੈਸਟ ਕ੍ਰਿਕਟ ਦੇ ਇਤਿਹਾਸ ਦੇ ਸਰਬੋਤਮ ਆਫ ਸਪਿੰਨਰਾਂ ਵਿਚ ਸ਼ਾਮਲ ਅਸ਼ਵਿਨ ਪੰਜ ਦਿਨੀਂ ਕ੍ਰਿਕਟ ਵਿਚ 500 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਹੈ। ਧਰਮਸ਼ਾਲਾ ਵਿਚ ਅਗਲੇ ਹਫਤੇ ਉਹ ਆਪਣਾ 100ਵਾਂ ਟੈਸਟ ਖੇਡੇਗਾ। ਵਾਨ ਨੇ ਇਕ ਯੂੁਟਿਊਬ ਚੈਨਲ ’ਤੇ ਕਿਹਾ ਕਿ ਸਾਨੂੰ ਇਕ ਹੋਰ ਵਿਸ਼ਵ ਪੱਧਰੀ ਸੁਪਰਸਟਾਰ ਮਿਲ ਗਿਆ ਹੈ। ਸ਼ੋਏਬ ਬਸ਼ੀਰ। ਦੂਜੇ ਟੈਸਟ ਮੈਚ ਵਿਚ ਅੱਠ ਵਿਕਟ। ਉਹ ਨਵਾਂ ਰਵੀਚੰਦਰਨ ਅਸ਼ਵਿਨ ਹੈ ਜੋ ਅਸੀਂ ਖੋਜ ਲਿਆ ਹੈ। ਅਸੀਂ ਇੰਗਲਿਸ਼ ਕ੍ਰਿਕਟ ਦੇ ਨਵੇਂ ਸੁਪਰਸਟਾਰ ਦਾ ਜਸ਼ਨ ਮਨਾ ਰਹੇ ਹਨ। ਉਸ ਨੇ ਕਿਹਾ ਕਿ ਉਹ ਆਪਣੀ ਵਧੀਆ ਆਖਰੀ 11 ਨਾਲ ਉਤਰਨਗੇ। ਧਰਮਸ਼ਾਲਾ ਦਾ ਠੰਢਾ ਮੌਸਮ ਇੰਗਲੈਂਡ ਨੂੰ ਰਾਸ ਆਵੇਗਾ ਤੇ ਮੈਨੂੰ ਜਿੱਤ ਦੀ ਉਮੀਦ ਹੈ।