ਪੱਖ ਜਾਣਨ ਲਈ ਕੇਸ ਦਰਜ ਹੋਣ ਵਾਲਿਆਂ ਵਿਚੋਂ ਜ਼ਿਆਦਾਤਰ ਨਾਲ ਸੰਪਰਕ ਨਹੀਂ ਹੋ ਸਕਿਆ। ਕੁਝ ਨੇ ਲੱਗੇ ਦੋਸ਼ਾਂ ਤੋ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਕਾਨੂੰਨੀ ਚਾਰਾਜੋਈ ਕਰਨਗੇ। ਓਧਰ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੁਖੀ ਸਤਨਾਮ ਸਿੰਘ ਦਾਊਂ ਨੇ ਕੇਸ ਦਰਜ ਕਰਨ ਲਈ ਫਤਹਿਗੜ੍ਹ ਸਾਹਿਬ ਦੀ ਐੱਸਐੱਸਪੀ ਦਾ ਧੰਨਵਾਦ ਕੀਤਾ ਹੈ
ਪੁਲਿਸ ਨੇ ਮੋਤੀ ਰਾਮ ਮਹਿਰਾ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਸਣੇ 12 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਬਲਵੀਰ ਸਿੰਘ ਵਾਸੀ ਖਰੜ ਵੱਲੋਂ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਦਿੰਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਅਤੇ ਟਰੱਸਟ ਨਾਲ ਜੁੜੇ ਹੋਰ ਕਈ ਵਿਅਕਤੀਆਂ ਵਿਰੁੱਧ ਟਰੱਸਟ ਦੇ ਨਾਂ ਜ਼ਮੀਨ ਖਰੀਦਣ ’ਚ ਹੇਰਾਫੇਰੀ ਕਰਨ, ਧੋਖਾਧੜੀ ਕਰਨ, ਫੰਡਾਂ ਦੀ ਦੁਰਵਰਤੋਂ ਕਰਨ ਅਤੇ ਘਪਲੇਬਾਜ਼ੀ ਕਰਨ ਜਿਹੇ ਦੋਸ਼ ਲਗਾਏ ਗਏ ਸਨ। ਦੋਸ਼ਾਂ ਦੀ ਪੜਤਾਲ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਿਸ ਦੇ ਮੱਦੇਨਜ਼ਰ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਦਰਜ ਕੀਤੇ ਗਏ ਮੁਕੱਦਮੇ ’ਚ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ, ਸੁਖਦੇਵ ਸਿੰਘ, ਬਲਦੇਵ ਸਿੰਘ, ਤਰਵਿੰਦਰ ਸਿੰਘ, ਗੁਰਦੇਵ ਸਿੰਘ, ਰਾਜ ਕੁਮਾਰ, ਹਰਨੇਕ ਸਿੰਘ, ਜੈ ਕ੍ਰਿਸ਼ਨ, ਬਲਵੀਰ ਸਿੰਘ, ਜਸਪਾਲ ਸਿੰਘ, ਬਨਾਰਸੀ ਦਾਸ ਅਤੇ ਕੁਲਦੀਪ ਸਿੰਘ ਨੂੰ ਨਾਮਜ਼ਦ ਕਰ ਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੱਖ ਜਾਣਨ ਲਈ ਕੇਸ ਦਰਜ ਹੋਣ ਵਾਲਿਆਂ ਵਿਚੋਂ ਜ਼ਿਆਦਾਤਰ ਨਾਲ ਸੰਪਰਕ ਨਹੀਂ ਹੋ ਸਕਿਆ। ਕੁਝ ਨੇ ਲੱਗੇ ਦੋਸ਼ਾਂ ਤੋ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਕਾਨੂੰਨੀ ਚਾਰਾਜੋਈ ਕਰਨਗੇ। ਓਧਰ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੁਖੀ ਸਤਨਾਮ ਸਿੰਘ ਦਾਊਂ ਨੇ ਕੇਸ ਦਰਜ ਕਰਨ ਲਈ ਫਤਹਿਗੜ੍ਹ ਸਾਹਿਬ ਦੀ ਐੱਸਐੱਸਪੀ ਦਾ ਧੰਨਵਾਦ ਕੀਤਾ ਹੈ।