Thursday, October 17, 2024
Google search engine
HomeDeshTB ਦੇ 80% ਮਰੀਜ਼ਾਂ 'ਚ ਨਹੀਂ ਨਜ਼ਰ ਆਉਂਦਾ ਇਹ ਇਕ ਲੱਛਣ, ਜਾਣੋ...

TB ਦੇ 80% ਮਰੀਜ਼ਾਂ ‘ਚ ਨਹੀਂ ਨਜ਼ਰ ਆਉਂਦਾ ਇਹ ਇਕ ਲੱਛਣ, ਜਾਣੋ ਕੀ ਹੈ ਤਾਜ਼ਾ ਸਟੱਡੀ ਦਾ ਦਾਅਵਾ

ਲੰਬੇ ਸਮੇਂ ਤਕ ਰਹਿਣ ਵਾਲੀ ਖੰਘ ਨੂੰ ਟੀਬੀ ਦਾ ਮਹੱਤਵਪੂਰਨ ਲੱਛਣ ਮੰਨਿਆ ਜਾਂਦਾ ਹੈ ਜਿਸ ਕਾਰਨ ਜ਼ਿਆਦਾਤਰ ਮਾਮਲਿਆਂ ‘ਚ ਟੀਬੀ ਦਾ ਜਾਂਚ ਕੀਤੀ ਜਾਂਦੀ ਹੈ। ਅਜਿਹੇ ‘ਚ, ਇਸ ਅਧਿਐਨ ਦਾ ਉਭਰਨਾ ਸੰਕੇਤ ਦਿੰਦਾ ਹੈ ਕਿ ਟੀਬੀ ਦੇ ਨਿਦਾਨ ਲਈ ਬਿਹਤਰ ਤੇ ਨਵੇਂ ਮਾਪਦੰਡ ਅਪਣਾਉਣ ਦੀ ਲੋੜ ਹੈ।

ਟਿਊਬਰਕਲੋਸਿਸ ਯਾਨੀ ਟੀਬੀ ਇਕ ਗੰਭੀਰ ਬੈਕਟੀਰੀਆ ਦੀ ਲਾਗ ਹੈ, ਜੋ ਆਮ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਵਿਸ਼ਵ ਦੀ ਆਬਾਦੀ ਦਾ ਇਕ ਚੌਥਾਈ ਹਿੱਸਾ ਟੀਬੀ ਦੇ ਬੈਕਟੀਰੀਆ ਨਾਲ ਇਨਫੈਕਟਿਡ ਹੈ ਤੇ ਇਨ੍ਹਾਂ ਵਿੱਚੋਂ 5 ਤੋਂ 10 ਪ੍ਰਤੀਸ਼ਤ ਲੋਕਾਂ ‘ਚ ਲੱਛਣ ਪੈਦਾ ਹੁੰਦੇ ਹਨ ਤੇ ਟੀਬੀ ਦੀ ਬਿਮਾਰੀ ਵਿਕਸਿਤ ਹੁੰਦੀ ਹੈ। ਇੰਨਾ ਹੀ ਨਹੀਂ, ਹਰ ਸਾਲ ਦੁਨੀਆ ਭਰ ਵਿਚ ਟੀਬੀ ਦੇ 20 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ।

ਖੰਘ ਨੂੰ ਟੀਬੀ ਦਾ ਸਭ ਤੋਂ ਆਮ ਲੱਛਣ ਮੰਨਿਆ ਜਾਂਦਾ ਹੈ ਪਰ ਦਿ ਲੈਂਸੇਟ ਇਨਫੇਰਕਿਸ਼ਅਸ ਡਿਜ਼ੀਜ਼ (The Lancet Infectious Disease) ‘ਚ ਪ੍ਰਕਾਸ਼ਿਤ ਤਾਜ਼ਾ ਅਧਿਐਨ ਅਨੁਸਾਰ ਲਗਪਗ 80 ਫ਼ੀਸਦ ਟੀਬੀ ਦੇ ਮਰੀਜ਼ਾਂ ‘ਚ ਲਗਾਤਾਰ ਖੰਘ ਵਰਗੇ ਲੱਛਣ ਦੇਖਣ ਨੂੰ ਨਹੀਂ ਮਿਲੇ। ਇਸ ਅਧਿਐਨ ਲਈ ਏਸ਼ੀਆ ਤੇ ਅਫਰੀਕਾ ਦੇ 12 ਦੇਸ਼ਾਂ ਦੇ ਲਗਪਗ 60,000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ ਲਗਪਗ 60 ਫੀਸਦੀ ਮਰੀਜ਼ਾਂ ‘ਚ ਖੰਘ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ।

ਲੰਬੇ ਸਮੇਂ ਤਕ ਰਹਿਣ ਵਾਲੀ ਖੰਘ ਨੂੰ ਟੀਬੀ ਦਾ ਮਹੱਤਵਪੂਰਨ ਲੱਛਣ ਮੰਨਿਆ ਜਾਂਦਾ ਹੈ ਜਿਸ ਕਾਰਨ ਜ਼ਿਆਦਾਤਰ ਮਾਮਲਿਆਂ ‘ਚ ਟੀਬੀ ਦਾ ਜਾਂਚ ਕੀਤੀ ਜਾਂਦੀ ਹੈ। ਅਜਿਹੇ ‘ਚ, ਇਸ ਅਧਿਐਨ ਦਾ ਉਭਰਨਾ ਸੰਕੇਤ ਦਿੰਦਾ ਹੈ ਕਿ ਟੀਬੀ ਦੇ ਨਿਦਾਨ ਲਈ ਬਿਹਤਰ ਤੇ ਨਵੇਂ ਮਾਪਦੰਡ ਅਪਣਾਉਣ ਦੀ ਲੋੜ ਹੈ। ਖੰਘ ਦੀ ਅਣਹੋਂਦ ਕਾਰਨ ਲੋਕ ਟੀਬੀ ਵੱਲ ਧਿਆਨ ਨਹੀਂ ਦਿੰਦੇ ਤੇ ਇਸ ਕਾਰਨ ਇਲਾਜ ‘ਚ ਕਾਫੀ ਦੇਰੀ ਹੋ ਸਕਦੀ ਹੈ, ਜਿਸ ਨਾਲ ਇਹ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ ਤੇ ਘਾਤਕ ਵੀ ਸਾਬਤ ਹੋ ਸਕਦੀ ਹੈ।

ਇਸ ਤੋਂ ਇਲਾਵਾ ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇਸ ਅਧਿਐਨ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਖੰਘ ਦੀ ਸਮੱਸਿਆ ਨਹੀਂ ਹੁੰਦੀ ਪਰ ਇਹ ਬੈਕਟੀਰੀਆ ਉਨ੍ਹਾਂ ਦੇ ਥੁੱਕ ‘ਚ ਪਾਇਆ ਜਾਂਦਾ ਹੈ ਤੇ ਇਹ ਬੋਲਣ ਜਾਂ ਸਾਹ ਲੈਣ ਨਾਲ ਹਵਾ ‘ਚ ਫੈਲ ਸਕਦਾ ਹੈ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਟੀਬੀ ਹੈ ਤਾਂ ਉਸ ਦੇ ਆਸ-ਪਾਸ ਸਾਹ ਲੈਣ ਨਾਲ ਵੀ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।

ਟੀਬੀ Tuberculosis ਬੈਕਟੀਰੀਆ ਦੀ ਲਾਗ ਕਾਰਨ ਹੁੰਦੀ ਹੈ ਜੋ ਫੇਫੜਿਆਂ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਜਿਵੇਂ ਕਿ ਰੀੜ੍ਹ ਦੀ ਹੱਡੀ, ਗੁਰਦੇ ਜਾਂ ਦਿਮਾਗ ਨੂੰ ਵੀ ਇਨਫੈਕਟਿਡ ਕਰ ਸਕਦੀ ਹੈ, ਪਰ ਇਸਦੇ ਜ਼ਿਆਦਾਤਰ ਕੇਸ ਫੇਫੜਿਆਂ ‘ਚ ਦੇਖੇ ਜਾਂਦੇ ਹਨ।

ਕਲੀਵਲੈਂਡ ਕਲੀਨਿਕ ਅਨੁਸਾਰ, ਜੇਕਰ ਤੁਸੀਂ ਟੀਬੀ ਦੇ ਬੈਕਟੀਰੀਆ ਨਾਲ ਇਨਫੈਕਟਿਡ ਹੋ ਤੇ ਤੁਹਾਡੇ ਵਿਚ ਟੀਬੀ ਦੇ ਲੱਛਣ ਨਹੀਂ ਹਨ ਤਾਂ ਇਹ ਸੰਭਵ ਹੈ ਕਿ ਬੈਕਟੀਰੀਆ ਇਨਐਕਟਿਵ ਹੋਵੇ।

ਇਸ ਨੂੰ Latent Tuberculosis ਕਿਹਾ ਜਾਂਦਾ ਹੈ, ਪਰ ਜੇਕਰ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ ਹਨ ਤਾਂ ਇਸ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ ਨਹੀਂ ਤਾਂ ਇਹ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ।

ਸਾਲ 2020 ‘ਚ ਟੀਬੀ ਕਾਰਨ ਲਗਪਗ 10 ਲੱਖ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਇਸ ਲਈ ਸਮੇਂ ਸਿਰ ਇਸ ਬਿਮਾਰੀ ਦਾ ਪਤਾ ਲਗਾਉਣਾ ਤੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਇਸ ਦੇ ਲੱਛਣਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।

ਕਲੀਵਲੈਂਡ ਕਲੀਨਿਕ ਅਨੁਸਾਰ ਲੋਕਾਂ ਨੂੰ ਕੁਝ ਖਾਸ ਸਥਿਤੀਆਂ ‘ਚ ਟੀਬੀ ਲਈ ਟੈਸਟ ਕਰਵਾਉਣਾ ਚਾਹੀਦਾ ਹੈ।

ਕਿਸੇ ਟੀਬੀ ਦੇ ਮਰੀਜ਼ ਦੇ ਸੰਪਰਕ ‘ਚ ਆਏ ਹਨ।

ਕਿਡਨੀ ਡਿਜ਼ੀਜ਼, ਡਾਇਬਿਟੀਜ਼ ਜਾਂ ਕੋਈ ਕ੍ਰੌਨਿਕ ਬਿਮਾਰੀ ਹੈ।

ਅੰਗ ਟਰਾਂਸਪਲਾਂਟ ਹੋਇਆ ਹੈ।

ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੈ।

ਜੇਕਰ ਤੁਸੀਂ ਮਾਈਕੋਬੈਕਟੀਰੀਓਲੋਜੀ ਲੈਬ ‘ਚ ਕੰਮ ਕਰਦੇ ਹੋ, ਤਾਂ ਯਕੀਨੀ ਤੌਰ ‘ਤੇ ਟੀਬੀ ਦਾ ਟੈਸਟ ਕਰਵਾਓ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments