ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਵਾਰ ਫਿਰ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਰਾਸ਼ਟਰਪਤੀ ਚੋਣਾਂ ‘ਚ ਪੁਤਿਨ ਨੂੰ ਰਿਕਾਰਡ 87.97 ਫੀਸਦੀ ਵੋਟਾਂ ਮਿਲੀਆਂ। ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਲਈ ਰੂਸ ਦੇ ਨਾਗਰਿਕਾਂ ਦਾ ਧੰਨਵਾਦ ਕੀਤਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਜਿੱਤ ਦੇ ਭਾਸ਼ਣ ਵਿੱਚ ਕਿਹਾ ਕਿ ਮੈਂ ਰੂਸ ਦੇ ਸਾਰੇ ਨਾਗਰਿਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਕਿਉਂਕਿ ਅਸੀਂ ਇੱਕ ਟੀਮ ਹਾਂ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੀ ਸ਼ਕਤੀ ਦਾ ਸਰੋਤ ਰੂਸੀ ਲੋਕ ਹਨ ਅਤੇ ਇਹ ਰੂਸ ਦੇ ਹਰ ਨਾਗਰਿਕ ਦੀ ਆਵਾਜ਼ ਹੈ।
ਪੁਤਿਨ ਨੇ ਕਿਹਾ ਕਿ ਹਰ ਆਵਾਜ਼ ‘ਚ ਅਸੀਂ ਰੂਸੀ ਸੰਘ ਦੇ ਲੋਕਾਂ ਦਾ ਰਾਸ਼ਟਰਮੰਡਲ ਬਣਾ ਰਹੇ ਹਾਂ। ਉਨ੍ਹਾਂ ਨੇ ਰੱਖਿਆ, ਵਿਗਿਆਨ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਣ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ।
ਇਸ ਦੇ ਨਾਲ ਹੀ ਪੁਤਿਨ ਨੇ ਦੇਸ਼ ਦੇ ਹਿੱਤਾਂ ਦੀ ਰੱਖਿਆ ਵਿੱਚ ਉਨ੍ਹਾਂ ਦੇ ਸਮਰਪਣ ਨੂੰ ਸਵੀਕਾਰ ਕਰਦੇ ਹੋਏ ਹਥਿਆਰਬੰਦ ਬਲਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਪੁਤਿਨ ਨੇ ਕਿਹਾ ਕਿ ਮੈਂ ਆਪਣੇ ਸੈਨਿਕਾਂ, ਉਨ੍ਹਾਂ ਸੈਨਿਕਾਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਸਾਡੇ ਦੇਸ਼ ਦੇ ਵਿਕਾਸ ਅਤੇ ਬਚਾਅ ਲਈ ਹਾਲਾਤ ਨੂੰ ਯਕੀਨੀ ਬਣਾਉਂਦੇ ਹਨ।
ਉਸ ਨੇ ਅਲੈਕਸੀ ਨੇਵਲਨੀ ਦੀ ਮੌਤ ਨੂੰ ਦੁਖਦਾਈ ਘਟਨਾ ਦੱਸਿਆ। ਪੁਤਿਨ ਨੇ ਕਿਹਾ ਕਿ ਜੇਲ੍ਹਾਂ ਵਿੱਚ ਲੋਕਾਂ ਦੀ ਮੌਤ ਦੇ ਹੋਰ ਮਾਮਲੇ ਵੀ ਸਾਹਮਣੇ ਆਏ ਹਨ। ਨਵਲਨੀ ਦੀ ਮੌਤ ਇੱਕ ਦੁਖਦਾਈ ਘਟਨਾ ਹੈ ਅਤੇ ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਸਨ। ਜਦੋਂ ਜੇਲ੍ਹ ਵਿੱਚ ਬੰਦ ਲੋਕਾਂ ਦੀ ਮੌਤ ਹੋ ਗਈ। ਕੀ ਅਜਿਹਾ ਪਹਿਲਾਂ ਨਹੀਂ ਹੋਇਆ? ਅਜਿਹਾ ਅਮਰੀਕਾ ਵਿੱਚ ਵੀ ਹੋਇਆ ਹੈ।
ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਚੋਣਾਂ ਵਿੱਚ ਪੁਤਿਨ ਨੂੰ 87 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ। ਇਸ ਨਾਲ ਉਹ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਹਨ। ਰਸ਼ੀਆ ਟੂਡੇ ਦੀ ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਚੋਣ ਲਈ ਤਿੰਨ ਦਿਨ ਤੱਕ ਵੋਟਿੰਗ ਹੋਈ। ਇਸ ਵਿੱਚ ਉਹ ਇਲਾਕਾ ਵੀ ਸ਼ਾਮਲ ਹੈ ਜਿਸ ਉੱਤੇ ਰੂਸ ਨੇ ਹਾਲ ਹੀ ਵਿੱਚ ਕਬਜ਼ਾ ਕੀਤਾ ਸੀ।