Tuesday, February 4, 2025
Google search engine
HomeCrimeDeepfake ਲੋਕਾਂ ਲਈ ਬਣ ਰਿਹਾ ਮੁਸੀਬਤ

Deepfake ਲੋਕਾਂ ਲਈ ਬਣ ਰਿਹਾ ਮੁਸੀਬਤ

ਅੱਜਕੱਲ੍ਹ ਵੱਡੀ ਗਿਣਤੀ ਵਿੱਚ ਲੋਕ AI ਦੀ ਵਰਤੋਂ ਕਰ ਰਹੇ ਹਨ, ਪਰ ਕੁਝ ਲੋਕ ਇਸ ਦੀ ਦੁਰਵਰਤੋਂ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਨਿਊ ਜਰਸੀ ਤੋਂ ਸਾਹਮਣੇ ਆਇਆ ਹੈ। ਵੈਸੇ ਤਾਂ ਇਹ ਮਾਮਲਾ ਬਹੁਤ ਪੁਰਾਣਾ ਪਰ ਅੱਜਕੱਲ੍ਹ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਬੱਚਿਆਂ ਦਾ ਸਕੂਲ ਵਾਪਸ ਜਾਣਾ। ਪੀੜਤਾ ਦੀ ਮਾਂ ਦਾ ਕਹਿਣਾ ਹੈ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸਖ਼ਤ ਸਜ਼ਾ ਨਹੀਂ ਮਿਲੀ ਹੈ। ਰਿਪੋਰਟ ਦੇ ਮੁਤਾਬਕ ਇਸ ਮਾਮਲੇ ਦੇ ਸਾਰੇ ਦੋਸ਼ੀ ਹਾਲੇ ਵੀ ਸਕੂਲ ਜਾ ਰਹੇ ਸਨ। ਇਸ ਮਾਮਲੇ ਵਿੱਚ ਸਕੂਲ ਨੇ ਬੱਚਿਆਂ ਦੀ ਪਛਾਣ ਦਾ ਹਵਾਲਾ ਦਿੰਦਿਆਂ ਹੋਇਆਂ ਫਾਰਬਸ ਨੂੰ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?

ਦੱਸ ਦਈਏ ਕਿ ਇਹ ਘਟਨਾ 20 ਅਕਤੂਬਰ 2023 ਦੀ ਹੈ, ਜਦੋਂ 14 ਸਾਲ ਦੀ ਪੀੜਤਾ ਨੂੰ ਮਾਮਲੇ ਬਾਰੇ ਪਤਾ ਲੱਗਿਆ ਸੀ। ਪੀੜਤਾ ਨੂੰ ਪਤ ਲੱਗਿਆ ਕਿ ਉਸ ਦੇ ਇੱਕ ਕਲਾਸਮੇਟ ਨੇ AI ਦੀ ਵਰਤੋਂ ਕਰਕੇ ਉਸ ਦੀ ਕੁਝ ਇਤਰਾਜ਼ਯੋਗ ਤਸਵੀਰਾਂ ਬਣਾਈਆਂ ਹਨ। ਬਾਅਦ ਵਿੱਚ ਪਤਾ ਲੱਗਿਆ ਕਿ ਇਸ ਮਾਮਲੇ ਵਿੱਚ ਕਈ ਕੁੜੀਆਂ ਦੀਆਂ ਡੀਪਫੇਕ ਤਸਵੀਰਾਂ ਬਣਾਈਆਂ ਗਈਆਂ ਹਨ। ਇੰਨਾ ਹੀ ਨਹੀਂ ਇਸ ਤੋਂ ਬਾਅਦ ਇਹ ਤਸਵੀਰਾਂ ਸਨੈਪਚੈਟ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ, ਜਿੱਥੇ ਮੈਸੇਜ ਆਪਣੇ ਆਪ ਡਿਲੀਟ ਹੋ ਜਾਂਦਾ ਹੈ। ਇਸ ਮਾਮਲੇ ਵਿੱਚ ਜਮਾਤ ਦੇ ਹੀ ਕੁਝ ਮੁੰਡੇ ਸ਼ਾਮਲ ਸਨ। ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਸਕੂਲ ਨੇ ਇਸ ਮਾਮਲੇ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਹੈ। ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ, ਜਿਸ ਵਿੱਚ ਏਆਈ ਦੀ ਦੁਰਵਰਤੋਂ ਕੀਤੀ ਗਈ ਹੋਵੇ।

AI ਦੀ ਹੋ ਰਹੀ ਦੁਰਵਰਤੋਂ

ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਲੋਕਾਂ ਨੂੰ ਧੋਖਾ ਦੇਣ ਅਤੇ ਡੀਪਫੇਕ ਵੀਡੀਓ ਬਣਾਉਣ ਲਈ AI ਦੀ ਵਰਤੋਂ ਕੀਤੀ ਗਈ। ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਡੀਪਫੇਕ ਵੀਡੀਓ ਭਾਰਤ ਵਿੱਚ ਵਾਇਰਲ ਹੋਇਆ ਸੀ, ਜਿਸ ‘ਤੇ ਪੁਲਿਸ ਨੇ ਵੀ ਕਾਰਵਾਈ ਕੀਤੀ ਸੀ। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਦੀਆਂ ਡੀਪਫੇਕ ਵੀਡੀਓਜ਼ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ AI ਦੀ ਵਰਤੋਂ ਨਾ ਸਿਰਫ਼ ਲੋਕਾਂ ਨੂੰ ਬਦਨਾਮ ਕਰਨ ਲਈ ਕੀਤੀ ਜਾ ਰਹੀ ਹੈ, ਸਗੋਂ ਧੋਖਾਧੜੀ ਕਰਨ ਲਈ ਵੀ ਕੀਤੀ ਜਾ ਰਹੀ ਹੈ। AI ਵਾਇਸ ਕਲੋਨ ਦੀ ਮਦਦ ਨਾਲ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਡੀਪ ਫੇਕ ਵੀਡੀਓਜ਼ ਰਾਹੀਂ ਵੀ ਲੋਕਾਂ ਨੂੰ ਪੁਲਿਸ ਦੇ ਨਾਂ ‘ਤੇ ਡਰਾਇਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਡੀਪਫੇਕ ਇੱਕ ਵੱਡੀ ਸਮੱਸਿਆ ਬਣ ਸਕਦਾ ਹੈ। ਲੋਕ ਇਸ ਦੀ ਵਰਤੋਂ ਕਿਸੇ ਦਾ ਅਕਸ਼ ਖਰਾਬ ਕਰਨ ਲਈ ਕਰ ਰਹੇ ਹਨ। ਉੱਥੇ ਹੀ ਇਸ ਦੀ ਦੁਰਵਰਤੋਂ ਚੋਣਾਂ ਦੌਰਾਨ ਜ਼ਿਆਦਾ ਹੋ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments