ਚੰਗੀ ਸਿਹਤ ਲਈ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਜੇਕਰ ਤੁਸੀਂ ਚੰਗੀ ਨੀਂਦ ਲੈ ਰਹੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਰੋਜ਼ਾਨਾ ਦੇ ਜੀਵਨ ਦੀਆਂ ਕਈ ਚੀਜ਼ਾਂ ਨੂੰ ਬਿਨਾਂ ਥੱਕ ਅਤੇ ਤਣਾਅ ਤੋਂ ਕਰ ਸਕਦੇ ਹੋ। ਹਾਲਾਂਕਿ, ਚੰਗੀ ਨੀਂਦ ਲਈ ਇੱਕ ਆਰਾਮਦਾਇਕ ਬਿਸਤਰਾ ਅਤੇ ਨਰਮ ਸਿਰਹਾਣੇ ਦੀ ਲੋੜ ਹੁੰਦੀ ਹੈ। ਕਈ ਲੋਕ ਸਿਰਹਾਣੇ ਤੋਂ ਬਿਨਾਂ ਸੌਂ ਨਹੀਂ ਸਕਦੇ। ਕਈ ਲੋਕ ਮੋਟੇ ਸਿਰਹਾਣੇ ਦੀ ਵਰਤੋਂ ਕਰਦੇ ਹਨ ਜਾਂ ਇੱਕ ਤੋਂ ਵੱਧ ਸਿਰਹਾਣੇ ਨਾਲ ਸੌਂਦੇ ਹਨ। ਇਸ ਨਾਲ ਉਨ੍ਹਾਂ ਨੂੰ ਚੰਗੀ ਨੀਂਦ ਆਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਸਿਹਤ ਲਈ ਸਹੀ ਨਹੀਂ ਹੈ। ਇਸ ਨਾਲ ਵਿਅਕਤੀ ਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਮੋਟੇ ਸਿਰਹਾਣੇ ਦੀ ਵਰਤੋਂ ਨਾ ਸਿਰਫ਼ ਤੁਹਾਡੀ ਗਰਦਨ ਨੂੰ ਪ੍ਰਭਾਵਿਤ ਕਰਦੀ ਹੈ ਬਲਕਿ ਇਹ ਤੁਹਾਡੀ ਸੁੰਦਰਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ। ਆਓ ਜਾਣਦੇ ਹਾਂ ਮੋਟੇ ਸਿਰਹਾਣੇ ਦੇ ਮਾੜੇ ਪ੍ਰਭਾਵ ਬਾਰੇ (Heavy pillow may causes health problems)…
ਗਰਦਨ ਵਿੱਚ ਅਕੜਾਅ
ਜੇਕਰ ਤੁਸੀਂ ਵੀ ਸੌਂਦੇ ਸਮੇਂ ਬਹੁਤ ਉੱਚੇ ਜਾਂ ਸਖ਼ਤ ਸਿਰਹਾਣੇ ਦੀ ਵਰਤੋਂ ਕਰਦੇ ਹੋ, ਤਾਂ ਇਸ ਨਾਲ ਤੁਹਾਡੀ ਗਰਦਨ ਸੰਬੰਧੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਮੋਢਿਆਂ ਅਤੇ ਗਰਦਨ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਪੈਂਦਾ ਹੈ। ਜਿਸ ਕਾਰਨ ਗਰਦਨ ਵਿੱਚ ਦਰਦ ਅਤੇ ਅਕੜਾਅ ਹੋ ਸਕਦਾ ਹੈ। ਇਸ ਦੇ ਨਾਲ ਹੀ ਸਿਰ ਦੇ ਪਿਛਲੇ ਹਿੱਸੇ, ਪਿੱਠ ਅਤੇ ਗਰਦਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮੁਹਾਂਸੇ ਸੰਬੰਧੀ ਸਮੱਸਿਆ
ਰਿਪੋਰਟਾਂ ਮੁਤਾਬਕ ਇੱਕ ਤੋਂ ਵੱਧ ਸਿਰਹਾਣੇ ਦੀ ਵਰਤੋਂ ਕਰਨਾ ਜਾਂ ਉੱਚਾ ਸਿਰਹਾਣਾ ਲਗਾਉਣਾ ਵੀ ਤੁਹਾਡੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿਰਹਾਣੇ ਨੂੰ ਜ਼ਿਆਦਾ ਉੱਚਾ ਰੱਖਣ ਨਾਲ ਇਸ ‘ਤੇ ਗੰਦਗੀ, ਧੂੜ, ਤੇਲ ਅਤੇ ਡੈਂਡਰਫ ਜਮ੍ਹਾ ਹੋ ਜਾਂਦੇ ਹਨ। ਇਸ ਲਈ, ਜਦੋਂ ਲੋਕ ਅਜਿਹੇ ਸਿਰਹਾਣੇ ‘ਤੇ ਸੌਂਦੇ ਹਨ, ਤਾਂ ਸਾਡੇ ਚਿਹਰੇ ਅਤੇ ਸਿਰਹਾਣੇ ਇੱਕ ਦੂਜੇ ਨੂੰ ਛੂਹਦੇ ਹਨ। ਜਿਸ ਕਾਰਨ ਚਿਹਰੇ ‘ਤੇ ਮੁਹਾਂਸੇ, ਝੁਰੜੀਆਂ ਆਦਿ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਰੀੜ੍ਹ ਦੀ ਹੱਡੀ ਨਾਲ ਸੰਬੰਧਤ ਸਮੱਸਿਆਵਾਂ
ਉੱਚੇ ਸਿਰਹਾਣੇ ਨਾਲ ਸੌਣ ਨਾਲ ਵੀ ਰੀੜ੍ਹ ਦੀ ਹੱਡੀ ਦੀ ਸਮੱਸਿਆ ਹੋ ਸਕਦੀ ਹੈ, ਕਿਉਂਕਿ ਸੌਂਦੇ ਸਮੇਂ ਬਹੁਤ ਜ਼ਿਆਦਾ ਸਿਰਹਾਣੇ ਵਰਤਣ ਨਾਲ ਸਰੀਰ ਦਾ ਆਸਣ ਵਿਗੜ ਜਾਂਦਾ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋ ਸਕਦਾ ਹੈ। ਨਾਲ ਹੀ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।