ਗੂਗਲ ਨੇ ਕਿਹਾ ਕਿ ਭਾਰਤ ’ਚ ਅਗਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਖ਼ਾਸ ਤਿਆਰੀ ਕੀਤੀ ਗਈ ਹੈ। ਉਹ ਚੋਣ ਕਮਿਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਚੋਣ ਤੇ ਵੋਟਿੰਗ ਨਾਲ ਸਬੰਧਤ ਜਾਣਕਾਰੀ ਅੰਗਰੇਜ਼ੀ ਤੇ ਹਿੰਦੀ ਦੋਵਾਂ ’ਚ ਪੁਖਤਾ ਤੌਰ ’ਤੇ ਮਿਲ ਸਕੇ। ਭਾਰਤੀ ਚੋਣ ਕਮਿਸ਼ਨ ਦੇ ਫੈਕਟ ਚੈਕਿੰਗ ਕਲੈਕਟਿਵ (ਸ਼ਕਤੀ) ਦਾ ਗੂਗਲ ਸਮਰਥਨ ਕਰ ਰਿਹਾ ਹੈ। ਗੂਗਲ ਏਆਈ ਰਾਹੀਂ ਤਿਆਰ ਕੀਤੇ ਗਏ ਕੰਟੈਂਟ ਨੂੰ ਪਛਾਣ ਕਰਨ ਦੇ ਤਰੀਕੇ ਵੀ ਲੋਕਾਂ ਨੂੰ ਦੱਸੇਗਾ।
ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਗ਼ਲਤ ਸੂਚਨਾ ਦੇ ਪ੍ਰਚਾਰ ਨੂੰ ਰੋਕਣ, ਗ਼ਲਤ ਕੰਟੈਂਟ ਨੂੰ ਉਤਸ਼ਾਹਤ ਕਰਨ ਅਤੇ ਏਆਈ ਰਾਹੀਂ ਤਿਆਰ ਕੀਤੇ ਗਏ ਡਾਟਾ ਨੂੰ ਰੋਕਣ ਲਈ ਭਾਰਤੀ ਚੋਣ ਕਮਿਸ਼ਨ (ਈਸੀਆਈ) ਨਾਲ ਮਿਲ ਕੇ ਅਲਫਾਬੈੱਟ ਇੰਕ ਦੀ ਮਾਲਕੀ ਵਾਲੇ ਗੂਗਲ ਨੇ ਕਮਰ ਕੱਸ ਲਈ ਹੈ। ਗੂਗਲ ਇੰਡੀਆ ਨੇ ਇਸ ਦੀ ਜਾਣਕਾਰੀ ਆਪਣੇ ਇਕ ਬਲਾਗ ’ਚ ਦਿੱਤੀ ਹੈ।
ਗੂਗਲ ਨੇ ਕਿਹਾ ਕਿ ਭਾਰਤ ’ਚ ਅਗਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਖ਼ਾਸ ਤਿਆਰੀ ਕੀਤੀ ਗਈ ਹੈ। ਉਹ ਚੋਣ ਕਮਿਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਚੋਣ ਤੇ ਵੋਟਿੰਗ ਨਾਲ ਸਬੰਧਤ ਜਾਣਕਾਰੀ ਅੰਗਰੇਜ਼ੀ ਤੇ ਹਿੰਦੀ ਦੋਵਾਂ ’ਚ ਪੁਖਤਾ ਤੌਰ ’ਤੇ ਮਿਲ ਸਕੇ। ਭਾਰਤੀ ਚੋਣ ਕਮਿਸ਼ਨ ਦੇ ਫੈਕਟ ਚੈਕਿੰਗ ਕਲੈਕਟਿਵ (ਸ਼ਕਤੀ) ਦਾ ਗੂਗਲ ਸਮਰਥਨ ਕਰ ਰਿਹਾ ਹੈ। ਗੂਗਲ ਏਆਈ ਰਾਹੀਂ ਤਿਆਰ ਕੀਤੇ ਗਏ ਕੰਟੈਂਟ ਨੂੰ ਪਛਾਣ ਕਰਨ ਦੇ ਤਰੀਕੇ ਵੀ ਲੋਕਾਂ ਨੂੰ ਦੱਸੇਗਾ।
ਅਜਿਹੇ ਮੌਕੇ ਇਸ਼ਤਿਹਾਰਦਾਤਾ ਏਆਈ ਦੀ ਗ਼ਲਤ ਵਰਤੋਂ ਕਰਦੇ ਹਨ ਪਰ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਲੋਕਾਂ ਨੂੰ ਜ਼ਿਆਦਾ ਪਾਰਦਰਸ਼ਤਾ ਨਾਲ ਜਾਣਕਾਰੀ ਮਿਲੇ। ਸਾਡੀਆਂ ਇਸ਼ਤਿਹਾਰ ਨੀਤੀਆਂ ਪਹਿਲਾਂ ਤੋਂ ਹੀ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਡੀਪਫੇਕ ਜਾਂ ਛੇੜਛਾੜ ਕੀਤੀ ਗਈ ਸਮੱਗਰੀ ਦੇ ਮੀਡੀਆ ਦੀ ਵਰਤੋਂ ’ਤੇ ਰੋਕ ਲਗਾਉਂਦੀਆਂ ਹਨ। ਗੂਗਲ ਨੇ ਦੱਸਿਆ ਕਿ ਉਸ ਨੇ ਏਆਈ ਰਾਹੀਂ ਤਿਆਰ ਕੀਤੇ ਗਏ ਕੰਟੈਂਟ ਨੂੰ ਯੂਟਿਊਬ ’ਤੇ ਪਹਿਲਾਂ ਤੋਂ ਹੀ ਲੇਬਲ ਕਰਨਾ ਸ਼ੁਰੂ ਕਰ ਦਿੱਤਾ ਹੈ। ਗੂਗਲ ਨੇ ਹਾਲ ਹੀ ’ਚ ‘ਕੋਲੀਸ਼ਨ ਫਾਰ ਕੰਟੈਂਟ ਪ੍ਰੋਵੀਨੈਂਸ ਐਂਡ ਆਥੈਂਟੀਸਿਟੀ’ (ਸੀ2ਪੀਏ) ਨਾਲ ਭਾਈਵਾਲੀ ਕੀਤੀ ਹੈ।