ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਯਸ਼ਸਵੀ ਜੈਸਵਾਲ ਲਈ ਯਾਦਗਾਰ ਰਹੀ ਹੈ। ਯਸ਼ਸਵੀ ਦੇ ਬੱਲੇ ਨੇ ਇਸ ਸੀਰੀਜ਼ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਉਹ ਕਈ ਵੱਡੇ ਰਿਕਾਰਡ ਤੋੜ ਚੁੱਕੇ ਹਨ।
ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਯਸ਼ਸਵੀ ਜੈਸਵਾਲ ਲਈ ਯਾਦਗਾਰ ਰਹੀ ਹੈ। ਯਸ਼ਸਵੀ ਦੇ ਬੱਲੇ ਨੇ ਇਸ ਸੀਰੀਜ਼ ‘ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਉਹ ਕਈ ਵੱਡੇ ਰਿਕਾਰਡ ਤੋੜ ਚੁੱਕੇ ਹਨ।
ਚਾਰ ਮੈਚਾਂ ਵਿੱਚ ਇਸ ਨੌਜਵਾਨ ਸਲਾਮੀ ਬੱਲੇਬਾਜ਼ ਨੇ 93.57 ਦੀ ਔਸਤ ਨਾਲ 655 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਦੋਹਰਾ ਸੈਂਕੜਾ ਵੀ ਸ਼ਾਮਲ ਹੈ। ਯਸ਼ਸਵੀ ਕੋਲ ਧਰਮਸ਼ਾਲਾ ਵਿੱਚ ਹੋਣ ਵਾਲੇ ਪੰਜਵੇਂ ਟੈਸਟ ਵਿੱਚ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ ਹੋਵੇਗਾ। ਯਸ਼ਸਵੀ ਦੀ ਨਜ਼ਰ ਸੁਨੀਲ ਗਾਵਸਕਰ ਦੇ ਮਹਾਨ ਰਿਕਾਰਡ ‘ਤੇ ਵੀ ਹੋਵੇਗੀ।
ਯਸ਼ਸਵੀ ਰਚਣਗੇ ਧਰਮਸ਼ਾਲਾ ’ਚ ਇਤਿਹਾਸ
ਯਸ਼ਸਵੀ ਜੈਸਵਾਲ ਦੀ ਦਮਦਾਰ ਬੱਲੇਬਾਜ਼ੀ ਦੇ ਦਮ ‘ਤੇ ਭਾਰਤੀ ਟੀਮ ਸੀਰੀਜ਼ ‘ਚ ਪਹਿਲਾਂ ਹੀ 3-1 ਦੀ ਅਜੇਤੂ ਬੜ੍ਹਤ ਹਾਸਲ ਕਰ ਚੁੱਕੇ ਹਨ। ਭਾਰਤ ਤੇ ਇੰਗਲੈਂਡ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਯਸ਼ਸਵੀ ਪਹਿਲਾਂ ਹੀ ਵਿਰਾਟ ਕੋਹਲੀ ਦੀ ਬਰਾਬਰੀ ਕਰ ਚੁੱਕੇ ਹਨ। ਧਰਮਸ਼ਾਲਾ ‘ਚ ਹੋਣ ਵਾਲੇ ਪੰਜਵੇਂ ਟੈਸਟ ‘ਚ ਯਸ਼ਸਵੀ ਕੋਲ 34 ਸਾਲ ਪੁਰਾਣੇ ਰਿਕਾਰਡ ਨੂੰ ਤੋੜਨ ਦਾ ਸੁਨਹਿਰੀ ਮੌਕਾ ਹੋਵੇਗਾ।