Saturday, October 19, 2024
Google search engine
HomeDeshਧਨਤੇਰਸ ਮੌਕੇ 13 ਦੀਵੇ ਜਗਾਉਣ ਦਾ ਕੀ ਹੈ ਰਾਜ਼? ਇੱਕ-ਇੱਕ ਦੀਵਾ ਰੱਖਦੈ...

ਧਨਤੇਰਸ ਮੌਕੇ 13 ਦੀਵੇ ਜਗਾਉਣ ਦਾ ਕੀ ਹੈ ਰਾਜ਼? ਇੱਕ-ਇੱਕ ਦੀਵਾ ਰੱਖਦੈ ਖ਼ਾਸ ਅਹਿਮੀਅਤ

ਦੀਵਾਲੀ ਹਿੰਦੂ ਧਰਮ ਦਾ ਇੱਕ ਵਿਸ਼ੇਸ਼ ਤਿਉਹਾਰ ਹੈ। ਇਸ ਤੋਂ 2 ਦਿਨ ਪਹਿਲਾਂ ਧਨਤੇਰਸ ਨਾਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਖ਼ਾਸ ਦਿਨ 10 ਨਵੰਬਰ ਦਿਨ ਸ਼ੁੱਕਰਵਾਰ ਨੂੰ ਆ ਰਿਹਾ ਹੈ। ਧਨਤੇਰਸ ਦਾ ਦਿਨ ਵੀ ਬਹੁਤ ਖ਼ਾਸ ਅਤੇ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਸੋਨਾ-ਚਾਂਦੀ ਖਰੀਦਣ ਤੋਂ ਇਲਾਵਾ ਕੁਝ ਖ਼ਾਸ ਨਿਯਮਾਂ ਦੀ ਪਾਲਣਾ ਵੀ ਕਰਦੇ ਹਨ। ਇਨ੍ਹਾਂ ‘ਚੋਂ ਇੱਕ ਧਨਤੇਰਸ ‘ਤੇ 13 ਦੀਵੇ ਜਗਾਉਣ ਦੀ ਪਰੰਪਰਾ ਹੈ।

ਸ਼ਾਸਤਰਾਂ ਅਨੁਸਾਰ, ਧਨਤੇਰਸ ਮੌਕੇ ਇਸ ਦਿਨ ਵੱਖ-ਵੱਖ ਥਾਵਾਂ ‘ਤੇ 13 ਦੀਵੇ ਜਗਾਏ ਜਾਂਦੇ ਹਨ ਅਤੇ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਆਓ ਜਾਣਦੇ ਹਾਂ ਧਨਤੇਰਸ ਦੀ ਇਸ ਪਰੰਪਰਾ ਪਿੱਛੇ ਕੀ ਕਾਰਨ ਹੈ।

13 ਦੀਵੇ ਜਗਾਉਣ ਦੀ ਪਰੰਪਰਾ ਦਾ ਮਹੱਤਵ

  • ਧਨਤੇਰਸ ਵਾਲੇ ਦਿਨ ਘਰ ਦੇ ਬਾਹਰ ਦੱਖਣ ਵੱਲ ਮੂੰਹ ਕਰਕੇ ਕੂੜੇਦਾਨ ਕੋਲ ਪਹਿਲਾ ਦੀਵਾ ਜਗਾਓ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਰਿਵਾਰ ‘ਚ ਬੇਵਕਤੀ ਮੌਤ ਦਾ ਡਰ ਘੱਟ ਜਾਂਦਾ ਹੈ।
  • ਦੂਜਾ ਦੀਵਾ ਘਿਓ ਨਾਲ ਜਗਾ ਕੇ ਘਰ ਦੇ ਮੰਦਰ ‘ਚ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਚੰਗੀ ਕਿਸਮਤ ਮਿਲਦੀ ਹੈ।
  • ਤੀਜਾ ਦੀਵਾ ਦੇਵੀ ਲਕਸ਼ਮੀ ਜੀ ਦੇ ਸਾਹਮਣੇ ਜਗਾਇਆ ਜਾਂਦਾ ਹੈ। ਆਰਥਿਕ ਲਾਭ ਅਤੇ ਜੀਵਨ ‘ਚ ਸਫ਼ਲਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਸ ਦੀਵੇ ਨੂੰ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
  • ਚੌਥਾ ਦੀਵਾ ਤੁਲਸੀ ਮਾਂ ਦੇ ਸਾਹਮਣੇ ਜਗਾਉਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ‘ਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
  • ਪੰਜਵਾਂ ਦੀਵਾ ਘਰ ਦੇ ਮੁੱਖ ਦਰਵਾਜ਼ੇ ਸਾਹਮਣੇ ਜਗਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਘਰ ਤੋਂ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ।
  • ਛੇਵਾਂ ਦੀਵਾ ਸਰ੍ਹੋਂ ਦੇ ਤੇਲ ਨਾਲ ਜਗਾਇਆ ਜਾਂਦਾ ਹੈ ਅਤੇ ਪੀਪਲ ਦੇ ਦਰੱਖਤ ਹੇਠਾਂ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਵਿੱਤੀ ਸੰਕਟ ਤੋਂ ਬਚਾਉਂਦਾ ਹੈ।
  • ਸੱਤਵਾਂ ਦੀਵਾ ਘਰ ਦੇ ਨੇੜੇ ਇੱਕ ਮੰਦਰ ‘ਚ ਜਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ‘ਚ ਖੁਸ਼ਹਾਲੀ ਆਉਂਦੀ ਹੈ।
  • ਡਸਟਬਿਨ ਕੋਲ ਅੱਠਵਾਂ ਦੀਵਾ ਜਗਾਉਣਾ ਸ਼ੁਭ ਹੈ। ਇਹ ਦੀਵਾ ਬੁਰਾਈਆਂ ਦਾ ਨਾਸ਼ ਕਰਦਾ ਹੈ ਅਤੇ ਪਰਿਵਾਰ ‘ਚ ਖੁਸ਼ਹਾਲੀ ਲਿਆਉਂਦਾ ਹੈ।
  • ਨੌਵਾਂ ਦੀਵਾ ਟਾਇਲਟ ਦੇ ਬਾਹਰ ਜਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਜੀਵਨ ‘ਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ।
  • ਘਰ ਦੀ ਛੱਤ ‘ਤੇ ਦਸਵਾਂ ਦੀਵਾ ਜਗਾਉਣਾ ਚਾਹੀਦਾ ਹੈ। ਇਹ ਜੀਵਨ ‘ਚੋਂ ਹਨ੍ਹੇਰੇ ਨੂੰ ਦੂਰ ਕਰਦਾ ਹੈ ਅਤੇ ਇਸ ਨੂੰ ਰੌਸ਼ਨੀ ਨਾਲ ਭਰ ਦਿੰਦਾ ਹੈ।
  • ਗਿਆਰ੍ਹਵਾਂ ਦੀਵਾ ਘਰ ਦੀ ਖਿੜਕੀ ਕੋਲ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਦੀਵਾ ਬੁਰੀ ਅਤੇ ਨਕਾਰਾਤਮਕ ਊਰਜਾ ਨਾਲ ਲੜਨ ‘ਚ ਮਦਦਗਾਰ ਸਾਬਤ ਹੁੰਦਾ ਹੈ।
  • ਬਾਰ੍ਹਵਾਂ ਦੀਵਾ ਘਰ ‘ਚ ਸਭ ਤੋਂ ਉੱਚੇ ਸਥਾਨ ‘ਤੇ ਰੱਖਿਆ ਜਾਂਦਾ ਹੈ, ਤਾਂ ਜੋ ਪਰਿਵਾਰ ‘ਚ ਹਰ ਕਿਸੇ ਦੀ ਸਿਹਤ ਠੀਕ ਰਹੇ।
  • ਤੇਰ੍ਹਵਾਂ ਦੀਵਾ ਘਰ ਦੇ ਚੌਰਾਹੇ ਨੂੰ ਸਜਾਉਣ ਲਈ ਰੱਖਿਆ ਜਾਂਦਾ ਹੈ। ਦਿੱਖ ‘ਚ ਸੁੰਦਰ ਹੋਣ ਦੇ ਨਾਲ-ਨਾਲ ਇਹ ਜੀਵਨ ‘ਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਨੂੰ ਵੀ ਵਧਾਉਂਦਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments