ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਸਫ਼ਰ ਨੂੰ ਲੈ ਕੇ ਇੱਕ RTI ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਹ ਅਕੰੜੇ ਸਾਲ 2015 ਤੋਂ ਲੈ ਕੇ ਮਈ 2022 ਤੱਕ ਦੇ ਹਨ। ਜਿਸ ਵਿੱਚ ਦੱਸਿਆ ਗਿਆ ਹੈ ਕਿ ਕੇਜਰੀਵਾਲ ਨੇ ਦਿੱਲੀ ਤੋਂ ਬਾਹਰ ਜਾਣ ਲਈ ਕਰੀਬ 25 ਲੱਖ 61 ਹਜ਼ਾਰ ਰੁਪਏ ਖਰਚ ਕੀਤੇ ਹਨ। ਇਸ ਲਿਸਟ ਵਿੱਚ ਕੇਜਰੀਵਾਲ ਨੇ ਕਈ ਵਾਰ ਟ੍ਰੇਨ ਰਾਹੀਂ ਵੀ ਸਫ਼ਰ ਕੀਤਾ ਹੈ।
ਪੰਜਾਬ ਵਿੱਚ ਵਿਰੋਧੀ ਧਿਰਾਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਵਾਲ ਖੜ੍ਹੇ ਕਰਦੀਆਂ ਰਹੀਆਂ ਹਨ ਕਿ ਪੰਜਾਬ ਦੇ ਖਜ਼ਾਨੇ ਦਾ ਪੈਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਵਾਈ ਸਫ਼ਰ ‘ਤੇ ਖਰਚ ਕੀਤਾ ਜਾ ਰਿਹਾ ਹੈ। ਹਲਾਂਕਿ RTI ਵਿੱਚ ਅਕਤੂਬਰ 2023 ਤੱਕ ਦੇ ਖਰਚਿਆਂ ਦਾ ਹਿਸਾਬ ਮੰਗਿਆ ਗਿਆ ਸੀ ਪਰ ਜਾਣਕਾਰੀ ਸਿਰਫ਼ ਮਈ 2022 ਤੱਕ ਦੀ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੱਲੀ ਸਰਕਾਰ ਵੱਲੋਂ ਦਿੱਤੀ ਗਈ ਹੈ। ਹਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਈ ਸਫ਼ਰ ਦੀ ਜਾਣਕਾਰੀ ਕਾਫ਼ੀ ਵਾਰ ਮੰਗੀ ਗਈ ਪਰ ਇਹ ਦੀ ਕੋਈ ਵੀ ਡਿਟੇਲ ਹਾਲੇ ਤੱਕ ਨਹੀਂ ਜਾਰੀ ਕੀਤੀ ਗਈ। ਨਵਜੋਤ ਸਿੱਧੂ ਨੇ ਵੀ ਹਵਾਈ ਸਫ਼ਰਾਂ ਦਾ ਡਾਟਾ ਮੰਗਿਆ ਸੀ।
ਦਿੱਲੀ ਸਰਕਾਰ ਤੋਂ ਕੇਜਰੀਵਾਲ ਦੇ ਹਵਾਈ ਸਫ਼ਰ ਦੀ ਜਾਣਕਾਰੀ RTI ਐਕਟੀਵਿਸਟ ਰਾਜਨਦੀਪ ਸਿੰਘ ਨੇ ਮੰਗੀ ਸੀ। ਰਾਜਨਦੀਪ ਸਿੰਘ ਨੇ ਟਵੀਟ ਕਰਕੇ ਕਿਹਾ ਕਿ –
RTI ਖ਼ੁਲਾਸਾ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2015 ਤੋਂ ਅਪ੍ਰੈਲ 2022 ਤੱਕ ਹਵਾਈ ਯਾਤਰਾ ਭੱਤਿਆਂ ਦੀ ਰੱਜ ਕੇ ਵਸੋਲੀ ਕੀਤੀ ਅੱਤੇ 25 ਲੱਖ 61 ਹਜ਼ਾਰ ਰੁਪਏ ਦਿੱਲ੍ਹੀ ਸਰਕਾਰ ਤੋਂ ਲਏ। ਹੈਰਾਨੀਜਨਕ ਗੱਲ ਇਹ ਹੈ ਵੀ ਅਪ੍ਰੈਲ 2022 ਤੋਂ ਪਹਿਲਾਂ ਮੁੱਖ ਮੰਤਰੀ Arvind Kejriwal ਸਾਬ੍ਹ ਹਰ ਮਹੀਨੇ 3-4 ਟੂਰ ਲਾ ਆਉਂਦੇ ਸੀ ਆਪਣੇ ਹਵਾਈ ਯਾਤਰਾ ਭੱਤਿਆਂ ਵਿੱਚੋ ਪਰ ਜਦੌ ਦੀ ਪੰਜਾਬ ਚ ਸਰਕਾਰ ਆ ਗਈ।
ਉਸ ਦਿਨ ਤੋਂ ਲੈਕੇ ਹੁਣ ਤੱਕ ਇੱਕ ਵੀ ਰੂਪਏ ਦਿੱਲ੍ਹੀ ਸਰਕਾਰ ਤੋਂ ਹਵਾਈ ਯਾਤਰਾ ਭੱਤਾ ਨਹੀਂ ਲਿਆ ਲੋੜ ਵੀ ਕੀ ਆ ਹੁਣ ਲੈਣ ਦੀ ਪੰਜਾਬ ਦਾ ਖ਼ਜਾਨਾ ਜੌ ਹੱਥ ਲੱਗ ਗਿਆ ਪ੍ਰਾਈਵੇਟ ਜੈਟ ਆਗਿਆ ਜਿਹੜੇ Bhagwant Mann ਕਹਿੰਦੇ ਆ ਅਸੀਂ ਪੰਜਾਬ ਦਾ ਖ਼ਜਾਨਾ ਬਚਾ ਕੇ ਰੱਖਿਆ ਉਹ ਦੱਸਣ ਵੀ ਹਰ ਦੂਜੇ ਦਿਨ ਤੁਹਾਡੇ ਜਹਾਜ਼ ਕੇਜ਼ਰੀਵਾਲ ਜਗਰਾਤਾ ਕਰਨ ਜਾਂਦਾ ਤੇ ਉਸ ਦਾ ਸਾਰਾ ਖਰਚਾ ਪੰਜਾਬ ਸਿਰ ਹੈੇ
ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ – NEW DELHI MODEL
ਪੰਜਾਬ ਦਾ ਦਿਲ ਦਿਮਾਗ ਦਿੱਲੀ ਚ ਭਗਵੰਤ ਮਾਨ ਨਿਰਾ ਗੇੜੀ ਚ!!
ਪਹਿਲਾਂ commercial ਪਲੇਨ ਵਰਤਦਾ ਸੀ ਆਮ ਆਦਮੀ ਵਾਂਗੂ! ਹੁਣ PRIVATE ਪਲੇਨ ਵਰਤਦਾ ਖਾਸ ਆਦਮੀ ਵਾਂਗੂ! ਪੰਜਾਬ ਦੇ ਲੋਕਾਂ ’ਤੇ ਪੈ ਰਿਹਾ ਦਿੱਲੀ ਦੇ ਮੁੱਖ ਮੰਤਰੀ ਦਾ ਖ਼ਰਚਾ! ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ 3.5 ਲੱਖ ਕਰੋੜ ਰੁਪਏ ਦਾ ਪੰਜਾਬ ’ਤੇ ਕਰਜ਼ਾ ਹੋਵੇ ਤੇ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਖ਼ਰਚਾ ਚੁੱਕਣਾ ਪਵੇ!
ਕੇਵਲ ਇਹ ਨਹੀਂ ਕੇਜਰੀਵਾਲ ਨੂੰ ਦਿੱਤੇ 100 ਗੰਨਮੈਨ ਦਾ ਖ਼ਰਚਾ ਵੀ ਪੰਜਾਬ ਦੇ ਲੋਕ ਝੱਲਦੇ ਨੇ ! ਇਹ ਹੈ ਦਿੱਲੀ ਮਾਡਲ ? ਰਿਮੋਟ ਕੰਟੋਰਲ ਨਾਲ ਚਲਦੀ ਪੰਜਾਬ ਸਰਕਾਰ !!!! ਅਸਲ ਮੁੱਖ ਮੰਤਰੀ ਕੌਣ ਦੱਸੋ Bhagwant OR Kejriwal
Bhagwant Mann shame on you!!