Saturday, October 19, 2024
Google search engine
HomeDeshਅਮਰੀਕਾ 'ਚ ਸਭ ਤੋਂ ਵੱਧ ਭਾਰਤੀਆਂ 'ਤੇ ਨਸਲੀ ਹਮਲੇ, ਰਿਪੋਰਟ 'ਚ ਖੁਲਾਸਾ,...

ਅਮਰੀਕਾ ‘ਚ ਸਭ ਤੋਂ ਵੱਧ ਭਾਰਤੀਆਂ ‘ਤੇ ਨਸਲੀ ਹਮਲੇ, ਰਿਪੋਰਟ ‘ਚ ਖੁਲਾਸਾ, ਗੋਰੇ ਕੋਏ ਮੱਚ ਰਹੇ ਭਾਰਤੀਆਂ ਤੋਂ ?

ਅਮਰੀਕਾ ‘ਚ ਪਿਛਲੇ 2 ਸਾਲਾਂ ‘ਚ ਸਭ ਤੋਂ ਵੱਧ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਹੈ। ਭਾਰਤੀਆਂ ਖਿਲਾਫ਼ ਨਸਲੀ ਹਮਲੇ, ਨਫਰਤੀ ਅਪਰਾਧ ਅਤੇ ਹੋਰ ਹਮਲਿਆਂ ‘ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਚਾਰ ਹਫ਼ਤਿਆਂ ਵਿੱਚ ਨਸਲਵਾਦੀ ਹਮਲਿਆਂ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਪਿਛਲੇ ਇੱਕ ਸਾਲ ਵਿੱਚ ਭਾਰਤੀਆਂ ਵਿਰੁੱਧ ਨਫ਼ਰਤੀ ਅਪਰਾਧਾਂ ਅਤੇ ਹਮਲਿਆਂ ਦੇ 520 ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਸਾਲ ਹੋਏ 375 ਹਮਲਿਆਂ ਦੇ ਮੁਕਾਬਲੇ ਲਗਭਗ 40% ਵੱਧ ਹਨ। ਹਾਲ ਹੀ ‘ਚ ਨਿਊਯਾਰਕ ‘ਚ ਇਕ ਬਜ਼ੁਰਗ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇੰਡੀਆਨਾ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਚਾਕੂ ਮਾਰ ਦਿੱਤਾ ਗਿਆ, ਜੋ ਕਿ ਆਈ.ਸੀ.ਯੂ. ਵਿੱਚ ਮੌਤ ਤੇ ਜੀਵਨ ਦੀ ਜੰਗ ਲੜ ਰਿਹਾ ਹੈ।

ਕਾਰਨੇਗੀ ਐਂਡੋਮੈਂਟ ਦੇ ਅਧਿਐਨ ਮੁਤਾਬਕ ਹਰ ਦੋ ਵਿੱਚੋਂ ਇੱਕ ਭਾਰਤੀ ਨੇ ਰੰਗ ਦੇ ਆਧਾਰ ‘ਤੇ ਭੇਦਭਾਵ ਦੀ ਗੱਲ ਮੰਨੀ ਹੈ। ਹਾਲ ਹੀ ਵਿੱਚ 23 ਸਾਲ ਦੀ ਭਾਰਤੀ ਕੁੜੀ ਜਾਹਨਵੀ ਨੂੰ ਗੋਰੇ ਪੁਲਿਸ ਵਾਲੇ ਗੱਡੀ ਨਾਲ ਟੱਕਰ ਮਾਰ ਦਿੱਤੀ ਤੇ ਬਾਅਦ ਵਿੱਚ ਉਹ ਅਧਿਕਾਰੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਜ਼ਾਕ ਕਰ ਲੱਗ ਪਏ।

ਭਾਰਤੀਆਂ ‘ਤੇ ਹਮਲਿਆਂ ਦਾ ਕਾਰਨ ਗੋਰੇ ਕੱਟੜਪੰਥੀ ਅਮਰੀਕੀਆਂ ਦਾ ਮੰਨਣਾ ਹੈ ਕਿ ਭਾਰਤੀ ਉਨ੍ਹਾਂ ਦੇ ਆਰਥਿਕ ਮੌਕਿਆਂ ਨੂੰ ਤਬਾਹ ਕਰ ਰਹੇ ਹਨ। ਕਈ ਪੀੜਤ ਭਾਰਤੀਆਂ ਦਾ ਕਹਿਣਾ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਦੀ ਦਾਅਵੇਦਾਰੀ ਨਾਲ ਹਮਲੇ ਤੇਜ਼ ਹੋ ਗਏ ਹਨ।

ਫੌਕਸ ਨਿਊਜ਼ ਭਾਰਤੀਆਂ ਦੇ ਖਿਲਾਫ ਮਹਾਨ ਰਿਪਲੇਸਮੈਂਟ ਥਿਊਰੀ ਫੈਲਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਅਹਿਮ ਅਹੁਦਿਆਂ ‘ਤੇ ਭਾਰਤੀ ਅਮਰੀਕੀਆਂ ਦੀ ਥਾਂ ਲੈ ਰਹੇ ਹਨ। ਚੈਨਲ ਦੇ ਨਿਊਜ਼ ਹੋਸਟ ਟਕਰ ਕਾਰਲਸਨ ਨੇ ਇਸ ‘ਤੇ 400 ਐਪੀਸੋਡ ਬਣਾਏ ਹਨ। ਉਹ ਲੋਕਾਂ ਵਿਚ ਇਹ ਧਾਰਨਾ ਪੈਦਾ ਕਰ ਰਹੇ ਹਨ ਕਿ ਭਾਰਤੀ ਅਮਰੀਕਾ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਪਰ ਉਹ ਭਾਰਤ ਪ੍ਰਤੀ ਜ਼ਿਆਦਾ ਵਫ਼ਾਦਾਰ ਹਨ।

ਭਾਰਤੀ, ਜੋ ਅਮਰੀਕਾ ਦੀ ਆਬਾਦੀ ਦਾ ਇੱਕ ਪ੍ਰਤੀਸ਼ਤ ਬਣਦੇ ਹਨ, 6% ਤੋਂ ਵੱਧ ਟੈਕਸ ਅਦਾ ਕਰਦੇ ਹਨ। ਭਾਰਤੀ ਹਰ ਸਾਲ ਇੱਕ ਖਰਬ ਰੁਪਏ ਦਾ ਯੋਗਦਾਨ ਪਾਉਂਦੇ ਹਨ। ਇਸ ਦਾ ਮਤਲਬ ਹੈ ਕਿ ਅਮਰੀਕਾ ਦੇ ਹਰ 26 ਡਾਲਰਾਂ ਵਿੱਚੋਂ 1 ਡਾਲਰ ਭਾਰਤੀਆਂ ਦਾ ਯੋਗਦਾਨ ਹੈ।

ਭਾਰਤੀਆਂ ਦੀ ਔਸਤ ਆਮਦਨ ਇੱਕ ਲੱਖ ਡਾਲਰ ਪ੍ਰਤੀ ਸਾਲ ਹੈ ਜਦਕਿ ਅਮਰੀਕੀਆਂ ਦੀ ਆਮਦਨ ਸਿਰਫ਼ 75 ਹਜ਼ਾਰ ਡਾਲਰ ਹੈ। ਅਮਰੀਕਾ ਦੀ ਫਾਰਚੂਨ-500 ਵਿੱਚ ਸ਼ਾਮਲ 60 ਕੰਪਨੀਆਂ ਦੇ ਸੀਈਓ ਭਾਰਤੀ ਹਨ। ਸ਼ਾਇਦ ਇਹੀ ਕਾਰਨ ਹੈ ਕਿ ਅਮਰੀਕੀ ਭਾਰਤੀਆਂ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments