Friday, October 18, 2024
Google search engine
Homelatest Newsਅਪਰਾਧੀ ਦਾ ਮੈਡੀਕਲ ਕਰਵਾਉਣ ਆਏ ASI ਦੀ ਦਿਲ ਦਾ ਦੌਰਾ ਪੈਣ ਕਾਰਨ...

ਅਪਰਾਧੀ ਦਾ ਮੈਡੀਕਲ ਕਰਵਾਉਣ ਆਏ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਅਪਰਾਧੀ ਦਾ ਪਿੱਛਾ ਕਰਦਿਆਂ ਮੁਲਾਜ਼ਮ ਨੂੰ ਪਿਆ ਦਿਲ ਦਾ ਦੌਰਾ

ਸਿਵਲ ਹਸਪਤਾਲ ਵਿਚ ਇਕ ਅਪਰਾਧੀ ਦਾ ਮੈਡੀਕਲ ਕਰਵਾਉਣ ਆਏ ਏ.ਐਸ.ਆਈ. ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਅਪਰਾਧੀ ਦਾ ਪਿੱਛਾ ਕਰਦਿਆਂ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਨਹੀਂ ਹੋਇਆ। ਏ.ਐਸ.ਆਈ. ਦੀ ਜਾਨ ਹਸਪਤਾਲ ਵਿਚ ਅਪਰਾਧੀ ਦਾ ਮੈਡੀਕਲ ਕਰਵਾਉਣ ਦੌਰਾਨ ਹੋਈ ਹੈ।

ਚਸ਼ਮਦੀਦਾਂ ਨੇ ਦਸਿਆ ਕਿ ਥਾਣਾ ਬੱਸ ਸਟੈਂਡ ਵਿਖੇ ਤਾਇਨਾਤ ਏ.ਐਸ.ਆਈ. ਪਰਮਜੀਤ ਸਿੰਘ ਵੀਰਵਾਰ ਸਵੇਰੇ ਇਕ ਅਪਰਾਧੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ। ਇਸ ਦੌਰਾਨ ਮੁਲਜ਼ਮ ਨੇ ਪੁਲਿਸ ਮੁਲਾਜ਼ਮ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਏ.ਐਸ.ਆਈ ਨੇ ਉਸ ਦਾ ਪਿੱਛਾ ਕੀਤਾ ਤਾਂ ਭੱਜਦੇ ਹੋਏ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੇ ਨਾਲ ਹੀ ਹੋਰ ਪੁਲਿਸ ਵਾਲੇ ਉਸ ਨੂੰ ਐਮਰਜੈਂਸੀ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ। ਉਧਰ, ਪੁਲਿਸ ਦਾ ਇਸ ਮਾਮਲੇ ਵਿਚ ਕਹਿਣਾ ਹੈ ਕਿ ਮੈਡੀਕਲ ਜਾਂਚ ਲਈ ਮੁਲਜ਼ਮ ਨੂੰ ਲਿਆਉਣ ਸਮੇਂ ਪਰਮਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ। ਜਾਂਚ ਲਈ ਲਿਆਂਦਾ ਗਿਆ ਅਪਰਾਧੀ ਵੀ ਪੁਲਿਸ ਦੀ ਗ੍ਰਿਫ਼ਤ ਵਿਚ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments