ਪਿੰਡ ਕਿਲਾ ਦਰਸ਼ਨ ਸਿੰਘ ਵਿਖੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਦਰਜਨਾ ਪਰਿਵਾਰ ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ। ਪਿੰਡ ਕਿਲਾ ਦਰਸ਼ਨ ਸਿੰਘ ਵਿਖੇ ਹੋਈ ਮੀਟਿੰਗ ‘ਚ ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ ਅਤੇ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਹਲਕਾ ਇੰਚਾਰਜ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਪਰਿਵਾਰਾਂ ਨੇ ਬਲਬੀਰ ਸਿੰਘ ਪੰਨੂ ਦੀ ਅਗਵਾਈ ਕਬੂਲੀ ਹੈ। ਰਾਜਨ ਮਸੀਹ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਚੇਅਰਮੈਨ ਬਲਬੀਰ ਪੰਨੂ ਨੇ ਪਾਰਟੀ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਰਾਜਨ ਮਸੀਹ ਦੀ ਅਗਵਾਈ ਹੇਠ ਸਾਬਕਾ ਬਲਾਕ ਸੰਮਤੀ ਮੈਂਬਰ ਅਕਾਲੀ ਦਲ ਪਾਰਟੀ ਤੇ ਮੌਜੂਦਾ ਨੰਬਰਦਾਰ ਬਲਵਿੰਦਰ ਸਿੰਘ, ਪੰਚਾਇਤ ਮੈਂਬਰ ਸਤਪਾਲ ਮਸੀਹ, ਪੰਚਾਇਤ ਮੈਂਬਰ ਮਿੱਠੀ ਤੇ ਵਾਰਸ ਮਸੀਹ, ਸੋਨੂ ਮਸੀਹ, ਪੇ੍ਮ ਮਸੀਹ, ਹੈਪੀ ਮਸੀਹ, ਅਮਰੀਕ ਮਸੀਹ, ਸੁੱਖਾ ਮਸੀਹ, ਗਗਨਦੀਪ ਸਿੰਘ, ਐਲਬਰਟ ਮਸੀਹ, ਭੁਪਿੰਦਰ ਸਿੰਘ, ਰੇਸ਼ਮ ਮਸੀਹ, ਰਫੀ ਮਸੀਹ, ਯੂਨਸ ਮਸੀਹ ਆਦਿ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਪਾਰਟੀ ‘ਚ ਸ਼ਾਮਿਲ ਹੋਏ। ਇਸ ਮੌਕੇ ਬਲਬੀਰ ਸਿੰਘ ਚੇਅਰਮੈਨ ਪਨਸਪ ਪੰਜਾਬ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਹਰ ਵਕਤ ਸੇਵਾ ‘ਚ ਹਾਜ਼ਰ ਹਨ ਅਤੇ ਪਾਰਟੀ ‘ਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਪੂਰਾ ਮਾਨ ਸਨਮਾਨ ਮਿਲੇਗਾ। ਇਸ ਮੌਕੇ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਪੀਏ, ਰਵਿੰਦਰ ਗਿੱਲ ਪੀਏ, ਕਰਮਜੀਤ ਬਰਾੜ, ਬਲਾਕ ਪ੍ਰਧਾਨ ਸੈਮੂਅਲ ਗਿੱਲ, ਬਲਾਕ ਪ੍ਰਧਾਨ ਪਰਮਜੀਤ ਸਿੰਘ ਖੋਖਰ, ਜਤਿੰਦਰ ਸਿੰਘ ਹਰਸੀਆਂ, ਵਿਲੀਅਮ, ਸਚਿਨ ਬਾਠ, ਕੰਵਲਜੀਤ ਸਿੰਘ ਕਿਲ੍ਹਾ ਦੇਸਾ ਸਿੰਘ, ਬੱਲਾ ਨਾਮਧਾਰੀ, ਜਸਬੀਰ ਸਿੰਘ ਰੰਧਾਵਾ ਦਿਆਲਗੜ, ਰਫੀ ਸਹੋਤਾ ਬਹਾਦਰਪੁਰ, ਜਸਪਾਲ ਸਿੰਘ ਭੁੱਟੋ ਗਿਲਾਵਾਲੀ, ਰਿਪਜੀਤ ਸਿੰਘ ਗਿਲਾਂਵਾਲੀ ਆਦਿ ਹਾਜ਼ਰ ਸਨ।