ਭਾਰਤ ਨੇ 17 ਜਨਵਰੀ ਨੂੰ ਬੇਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਤੀਜੇ ਮੈਚ ‘ਚ ਅਫ਼ਗਾਨਿਸਤਾਨ ਖ਼ਿਲਾਫ਼ ਸਖਤ ਸੰਘਰਸ਼ ਦੀ ਜਿੱਤ ਦਰਜ ਕਰਕੇ ਇਤਿਹਾਸ ਰਚਿਆ ਤੇ ਸੀਰੀਜ਼ 3-0 ਨਾਲ ਜਿੱਤ ਲਈ।
ਮੈਚ 20 ਓਵਰਾਂ ਵਿੱਚ 212 ਦੌੜਾਂ ‘ਤੇ ਬਰਾਬਰ ਰਿਹਾ ਜਿਸ ਨਾਲ ਮੈਚ ਨੂੰ ਦੋ ਸੁਪਰ ਓਵਰਾਂ ਵਿੱਚ ਭੇਜਿਆ ਗਿਆ। ਰੋਹਿਤ ਸ਼ਰਮਾ ਅਤੇ ਰਿੰਕੂ ਸਿੰਘ ਨੇ ਸੁਪਰ ਓਵਰ ਵਿੱਚ ਭਾਰਤ ਨੂੰ ਜਿੱਤ ਦੇ ਕੰਢੇ ਪਹੁੰਚਾਇਆ ਅਤੇ ਗੇਂਦਬਾਜ਼ੀ ਵਿੱਚ ਰਵੀ ਬਿਸ਼ਰੋਈ ਹੀਰੋ ਬਣੇ। ਅਫ਼ਗਾਨਿਸਤਾਨ ਖਿਲਾਫ਼ ਸੀਰੀਜ਼ ‘ਚ ਇਸ ਜਿੱਤ ਨਾਲ ਭਾਰਤ ਟੀ-20 ‘ਚ ਕਿਸੇ ਵੀ ਟੀਮ ਨੂੰ ਸਭ ਤੋਂ ਜ਼ਿਆਦਾ ਵਾਰ ਕਲੀਨ ਸਵੀਪ ਕਰਨ ਵਾਲੀ ਟੀਮ ਹੈ।
ਇਸ ਸੀਰੀਜ਼ ‘ਚ ਜਿੱਤ ਦੇ ਨਾਲ ਹੀ ਭਾਰਤ ਨੇ ਟੀ-20 ਸੀਰੀਜ਼ ‘ਚ 9ਵੀਂ ਵਾਰ ਵਾਈਟਵਾਸ਼ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂ ਸੀ। ਇਸ ਤੋਂ ਪਹਿਲਾਂ ਭਾਰਤ ਪਾਕਿਸਤਾਨ ਨਾਲ 8-8 ਨਾਲ ਬਰਾਬਰੀ ‘ਤੇ ਸੀ ਪਰ ਬੁੱਧਵਾਰ ਨੂੰ ਭਾਰਤ ਨੇ ਇਹ ਰਿਕਾਰਡ ਵੀ ਆਪਣੇ ਨਾਂ ਕਰ ਲਿਆ।
ਮੈਚ ਦੀ ਗੱਲ ਕਰੀਏ ਤਾਂ ਤੀਜੇ ਟੀ-20 ਵਿੱਚ ਭਾਰਤ ਨੇ ਅਫ਼ਗਾਨਿਸਤਾਨ ਨੂੰ ਦੂਜੇ ਰੋਮਾਂਚਕ ਸੁਪਰ ਓਵਰ ਵਿੱਚ ਹਰਾਇਆ। 212 ਦੌੜਾਂ ਦਾ ਪਿੱਛਾ ਕਰਦੇ ਹੋਏ ਅਫ਼ਗਾਨਿਸਤਾਨ ਦੀ ਪਾਰੀ ਵੀ ਇਸੇ ਸਕੋਰ ‘ਤੇ ਸਮਾਪਤ ਹੋ ਗਈ। ਦੋਵਾਂ ਨੇ ਪਹਿਲੇ ਸੁਪਰ ਓਵਰ ਵਿੱਚ ਵੀ 16-16 ਦੌੜਾਂ ਬਣਾਈਆਂ। ਅਜਿਹੇ ‘ਚ ਮਹਿਮਾਨ ਟੀਮ ਦੂਜੇ ਸੁਪਰ ਓਵਰ ‘ਚ 12 ਦੌੜਾਂ ਨਹੀਂ ਬਣਾ ਸਕੀ। ਰਵੀ ਬਿਸ਼ਨੋਈ ਨੇ ਲੋੜੀਂਦੀਆਂ ਦੋ ਵਿਕਟਾਂ ਲਈਆਂ।
ਮੈਚ ‘ਚ ਰੋਹਿਤ ਸ਼ਰਮਾ ਨੇ ਆਪਣੇ ਕਰੀਅਰ ਦੀ ਸਰਵੋਤਮ ਟੀ-20 ਪਾਰੀ ਖੇਡੀ। ਉਸ ਨੇ 69 ਗੇਂਦਾਂ ਵਿੱਚ ਨਾਬਾਦ 121 ਦੌੜਾਂ ਬਣਾਈਆਂ, ਜਿਸ ਵਿੱਚ 11 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਰੋਹਿਤ ਨੇ ਰਿੰਕੂ ਨਾਲ ਮਿਲ ਕੇ ਪੰਜਵੀਂ ਵਿਕਟ ਲਈ 39 ਗੇਂਦਾਂ ‘ਚ 69 ਦੌੜਾਂ ਦੀ ਸਾਂਝੇਦਾਰੀ ਕੀਤੀ।