ਜਿਵੇਂ ਹੀ ਬਿੱਗ ਬੌਸ 17 ਦਾ ਫਿਨਾਲੇ ਨੇੜੇ ਆਇਆ, ਸਮਰਥ ਜੁਰੇਲ ਨੂੰ ਸ਼ੋਅ ਤੋਂ ਬਾਹਰ ਹੋਣਾ ਪਿਆ। ਉਹ ਘਰ ਵਿੱਚ ਵਾਈਲਡ ਕਾਰਡ ਐਂਟਰੀ ਵਜੋਂ ਦਾਖ਼ਲ ਹੋਇਆ। ਸਮਰਥ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ, ਪਰ ਅਭਿਸ਼ੇਕ ਕੁਮਾਰ ਨਾਲ ਹੋਈ ਥੱਪੜ ਦੀ ਘਟਨਾ ਨੇ ਉਸ ਦਾ ਅਕਸ ਖਰਾਬ ਕਰ ਦਿੱਤਾ।
ਬਿੱਗ ਬੌਸ 17 ਦੇ ਹਾਲ ਹੀ ਵਿੱਚ ਵੀਕੈਂਡ ਕਾ ਵਾਰ ਵਿੱਚ ਸਮਰਥ ਜੁਰੇਲ ਨੂੰ ਘੱਟ ਵੋਟਾਂ ਦੇ ਕਾਰਨ ਸ਼ੋਅ ਤੋਂ ਬਾਹਰ ਹੋਣਾ ਪਿਆ ਸੀ। ਬਾਹਰ ਹੋਣ ਤੋਂ ਬਾਅਦ, ਉਸਨੇ ਸ਼ੋਅ ਬਾਰੇ ਗੱਲ ਕੀਤੀ।
ਕੀ ਬੋਲੇ ਬਿੱਗ ਬੌਸ ਦੇ ਚਿੰਟੂ?
ਸਮਰਥ ਜੁਰੇਲ ਨੇ ਅਭਿਸ਼ੇਕ ਕੁਮਾਰ ਨਾਲ ਹੋਈ ਥੱਪੜ ਦੀ ਘਟਨਾ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਅਦਾਕਾਰ ਨੇ ਕਿਹਾ ਕਿ ਉਹ ਸਲਮਾਨ ਖਾਨ ਤੋਂ ਨਾਰਾਜ਼ ਹਨ। ਅਭਿਸ਼ੇਕ ਕੁਮਾਰ ਨੂੰ ਸ਼ੋਅ ‘ਚ ਵਾਪਸ ਲਿਆਉਣ ਦਾ ਹੋਸਟ ਦਾ ਫੈਸਲਾ ਸਹੀ ਨਹੀਂ ਸੀ। ਡੀਐਨਏ ਨਾਲ ਗੱਲਬਾਤ ਵਿੱਚ ਅਦਾਕਾਰ ਨੇ ਕਿਹਾ, “ਜੋ ਮੈਂ ਕੀਤਾ ਹੈ, ਉਹ ਗ਼ਲਤ ਹੈ, ਪਰ ਅਜਿਹਾ ਕਰਨ ਦਾ ਇੱਕ ਕਾਰਨ ਸੀ। ਉਹ ਈਸ਼ਾ ਦਾ ਐਕਸ ਸੀ ਤਾਂ ਇੱਕ ਵੱਖਰੀ ਨਫ਼ਰਤ ਸੀ। ਦੂਜੀ ਗੱਲ, ਉਸਨੇ ਬਹੁਤ ਗੰਦੀ ਗੱਲ ਕਹੀ ਸੀ ਈਸ਼ਾ ਬਾਰੇ। ਤਾਂ ਜੋ ਕੁਝ ਮੇਰੇ ਦਿਮਾਗ ਵਿੱਚ ਸੀ। ਲੋਕ ਉਹ ਚੀਜ਼ਾਂ ਨਹੀਂ ਭੁੱਲ ਸਕਦੇ ਜੋ ਸਾਲਾਂ ਤੱਕ ਚਲਦੀਆਂ ਹਨ, ਮੈਂ 2-3 ਹਫ਼ਤੇ ਪੁਰਾਣੀਆਂ ਚੀਜ਼ਾਂ ਨੂੰ ਕਿਵੇਂ ਭੁੱਲ ਸਕਦਾ ਹਾਂ।”
ਸਲਮਾਨ ਨੇ ਬਣਾਇਆ ਵਿਲਨ
ਅਭਿਸ਼ੇਕ ਕੁਮਾਰ ਨੇ ਬਹਿਸ ਦੌਰਾਨ ਸਮਰਥ ਜੁਰੇਲ ਨੂੰ ਥੱਪੜ ਮਾਰ ਦਿੱਤਾ ਸੀ। ਬਿੱਗ ਬੌਸ ਦੇ ਇੱਕ ਮਹੱਤਵਪੂਰਨ ਨਿਯਮ ਨੂੰ ਤੋੜਨ ਲਈ ਉਸਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿੱਚ ਸਲਮਾਨ ਖਾਨ ਨੇ ਅਭਿਸ਼ੇਕ ਨੂੰ ਇੱਕ ਹੋਰ ਮੌਕਾ ਦਿੱਤਾ। ਇਸ ਨਾਲ ਸਮਰਥ ਵਿਲਨ ਬਣ ਗਿਆ। ਹੁਣ ਉਨ੍ਹਾਂ ਨੇ ਕਿਹਾ ਹੈ ਕਿ ਉਹ ਸਲਮਾਨ ਖਾਨ ਦੇ ਇਸ ਫੈਸਲੇ ਤੋਂ ਨਾਖੁਸ਼ ਹਨ।
ਸਲਮਾਨ ਤੋਂ ਨਾਰਾਜ਼ ਹੋਏ ਸਮਰਥ
ਸਮਰਥ ਨੇ ਕਿਹਾ, “ਘਰ ਵਾਲੇ ਨਹੀਂ ਚਾਹੁੰਦੇ ਸਨ ਕਿ ਅਭਿਸ਼ੇਕ ਦੁਬਾਰਾ ਦਾਖਲ ਹੋਵੇ ਪਰ ਜਦੋਂ ਸਲਮਾਨ ਸਰ ਨੇ ਇਕ ਵਾਰ ਫਿਰ ਪੂਰਾ ਸੀਨ ਸੁਣਾਇਆ ਤਾਂ ਕੁਝ ਘਰ ਵਾਲਿਆਂ ਦੀ ਰਾਏ ਬਦਲ ਗਈ। ਮੇਰਾ ਸਵਾਲ ਇਹ ਹੈ ਕਿ ਜਦੋਂ ਸਲਮਾਨ ਨੇ ਵੋਟ ਪਾਉਣ ਲਈ ਕਿਹਾ ਤਾਂ ਪਰਿਵਾਰ ਦੇ ਕਿੰਨੇ ਮੈਂਬਰ ਉਸਨੂੰ ਵਾਪਸ ਚਾਹੁੰਦੇ ਸਨ? ਮੈਂ ਤੇ ਈਸ਼ਾ ਉਸ ਨੂੰ ਵਾਪਸ ਨਹੀਂ ਚਾਹੁੰਦੇ ਸਨ ਇਸ ਲਈ ਅਸੀਂ ਉਸ ਦੇ ਖਿਲਾਫ ਵੋਟ ਕੀਤਾ ਪਰ ਸਲਮਾਨ ਨੇ ਵੋਟ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਨਿੱਜੀ ਹੈ। ਫਿਰ ਤੁਸੀਂ ਸਾਡੀ ਰਾਏ ਕਿਉਂ ਪੁੱਛੀ? ਮੈਂ ਅਭਿਸ਼ੇਕ ਨੂੰ ਵਾਪਸ ਲਿਆਉਣ ਤੋਂ ਨਾਰਾਜ਼ ਹਾਂ ਪਰ ਠੀਕ ਹੈ, ਮੈਂ ਸਲਮਾਨ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ।”