ਭਾਰਤ ਅਤੇ ਮਾਲਦੀਵ ਵਿਚਾਲੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬਾਈਕਾਟ ਮਾਲਦੀਵ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਇਸ ਵਿਵਾਦ ‘ਤੇ ਹੁਣ ਤੱਕ ਕਈ ਬਾਲੀਵੁੱਡ ਹਸਤੀਆਂ ਨੇ ਆਪਣੀ ਰਾਏ ਦਿੱਤੀ ਹੈ। ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਸਾਊਥ ਦੇ ਮਸ਼ਹੂਰ ਸੁਪਰਸਟਾਰ ਨਾਗਾਰਜੁਨ ਵੀ ਇਸ ‘ਚ ਸ਼ਾਮਲ ਹੋ ਗਏ ਹਨ।
ਨਾਗਾਰਜੁਨ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਮਾਲਦੀਵ ਦੀ ਯਾਤਰਾ ਰੱਦ ਕਰਨ ਦਾ ਕਾਰਨ ਦੱਸ ਰਹੇ ਹਨ। ਨਾਗਾਰਜੁਨ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਨਾਗਾਰਜੁਨ ਦੇ ਸਾਹਮਣੇ ਆਏ ਇਸ ਵੀਡੀਓ ‘ਚ ਉਹ ਆਪਣੀ ਮਾਲਦੀਵ ਯਾਤਰਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਉਸ ਨੇ ਕਿਹਾ, ‘ਮੈਂ 17 ਜਨਵਰੀ ਨੂੰ ਮਾਲਦੀਵ ਛੁੱਟੀਆਂ ਮਨਾਉਣ ਜਾ ਰਿਹਾ ਸੀ, ਕਿਉਂਕਿ ਮੈਂ ਪਰਿਵਾਰ ਲਈ ਸਮਾਂ ਨਹੀਂ ਕੱਢ ਸਕਿਆ। ਲੰਬੇ ਸਮੇਂ ਤੋਂ ਮੈਂ ‘ਨਾ ਸਾਮੀ ਰੰਗਾ’ ਅਤੇ ‘ਬਿੱਗ ਬੌਸ’ ‘ਚ ਰੁੱਝਿਆ ਹੋਇਆ ਸੀ ਅਤੇ ਪਿਛਲੇ 75 ਦਿਨਾਂ ਤੋਂ ਕੋਈ ਬ੍ਰੇਕ ਨਹੀਂ ਲਿਆ ਸੀ। ਉਸ ਨੇ ਅੱਗੇ ਕਿਹਾ ਪਰ ਹੁਣ ਮੈਂ ਮਾਲਦੀਵ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ ਅਤੇ ਹੁਣ ਮੈਂ ਅਗਲੇ ਹਫਤੇ ਲਕਸ਼ਦੀਪ ਜਾਣ ਦੀ ਯੋਜਨਾ ਬਣਾ ਰਿਹਾ ਹਾਂ। ਮਾਲਦੀਵ ਦੇ ਮੰਤਰੀਆਂ ਵੱਲੋਂ ਸਾਡੇ ਪ੍ਰਧਾਨ ਮੰਤਰੀ ਵਿਰੁੱਧ ਕੀਤੀਆਂ ਟਿੱਪਣੀਆਂ ਇਤਰਾਜ਼ਯੋਗ ਸਨ। ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।