ਮੁੰਬਈ – ਮੁੰਬਈ ਦੇ ਪਾਰੇਲ ਇਲਾਕੇ ‘ਚ ਸਥਿਤ ਮਿਊਂਸੀਪਲ ਸਕੂਲ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਘਟਨਾ ‘ਚ ਕੋਈ ਜ਼ਖ਼ਮੀ ਨਹੀਂ ਹੋਇਆ, ਕਿਉਂਕਿ ਮਕਰ ਸੰਕ੍ਰਾਂਤੀ ਦੀ ਛੁੱਟੀ ਹੋਣ ਕਾਰਨ ਸਕੂਲ ਬੰਦ ਸੀ। ਇਕ ਅਧਿਕਾਰੀ ਨੇ ਕਿਹਾ,”ਮਿੰਟ ਕਾਲੋਨੀ ਮੋਰੋਰੇਲ ਸਟੇਸ਼ਨ ਦੇ ਸਾਹਮਣੇ ਸਥਿਤ ਪੰਜ ਮੰਜ਼ਿਲਾ ਸਾਈਬਾਬਾ ਸਕੂਲ ‘ਚ ਸਵੇਰੇ ਕਰੀਬ 9.15 ਵਜੇ ਅੱਗ ਲੱਗੀ। ਅੱਗ ਬੁਝਾਊ ਗੱਡੀਆਂ ਨੂੰ ਤੁਰੰਤ ਸਕੂਲ ਭੇਜਿਆ ਗਿਆ ਅਤੇ 20 ਮਿੰਟਾਂ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ।”
ਉਨ੍ਹਾਂ ਦੱਸਿਆ ਕਿ ਅੱਗ ਗਰਾਊਂਡ ਫਲੋਰ ‘ਤੇ ਇਕ ਭੰਡਾਰ ਰੂਮ ‘ਚ ਲੱਗੀ, ਜਿੱਥੇ ਗੱਦੇ ਰੱਖੇ ਹੋਏ ਸਨ। ਅੱਗ ਮੁੱਖ ਰੂਪ ਨਾਲ ਬਿਜਲੀ ਦੀਆਂ ਤਾਰਾਂ ਤੱਕ ਹੀ ਸੀਮਿਤ ਰਹੀ। ਅੱਗ ਲੱਗਣ ਦੇ ਅਸਲ ਕਾਰਨ ਦਾ ਅਜੇ ਪਤਾ ਨਹੀਂ ਲੱਗਾ ਹੈ ਪਰ ਇਲਾਕੇ ਦੇ ਕੁਝ ਵਾਸੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਕੂਲ ਇਮਾਰਤ ‘ਚ ਗੈਸ ਸਿਲੰਡਰ ‘ਚ ਕਈ ਧਮਾਕਿਆਂ ਦੀ ਆਵਾਜ਼ ਸੁਣੀ ਸੀ। ਅੱਗ ਲੱਗਣ ਕਾਰਨ ਇਲਾਕੇ ‘ਚ ਕਾਲੇ ਧੂੰਏਂ ਦੀ ਇਕ ਮੋਟੀ ਚਾਦਰ ਛਾ ਗਈ।