ਮਹਾਰਾਸ਼ਟਰ ਦੀ ਇਕ ਦਿਨਾ ਯਾਤਰਾ ‘ਤੇ PM ਮੋਦੀ ਨੇ ਇਕ ਰੋਡ ਸ਼ੋਅ ਕੀਤਾ ਤੇ ਗੋਦਾਵਰੀ ਦੇ ਕਿਨਾਰੇ ਸਥਿਤ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ। ਯਾਤਰਾ ਦੌਰਾਨ ਪੀਐੱਮ ਮੋਦੀ ਨੇ ਗੰਗਾ ਗੋਦਾਵਰੀ ਪੰਚਕੋਟੀ ਪੁਰੋਹਿਤ ਸੰਘ ਦੇ ਦਫ਼ਤਰ ਵਿਖੇ ਵਿਜ਼ਟਰ ਬੁੱਕ ਵਿੱਚ ‘ਜੈ ਸ੍ਰੀ ਰਾਮ’ ਲਿਖਿਆ।
ਪੁਰੋਹਿਤ ਸੰਘ ਦੇ ਪ੍ਰਧਾਨ ਸਤੀਸ਼ ਸ਼ੁਕਲਾ ਨੇ ਕਿਹਾ ਕਿ PM ਮੋਦੀ ਨੇ ਵਿਜ਼ਟਰ ਬੁੱਕ ‘ਚ ‘ਜੈ ਸ਼੍ਰੀ ਰਾਮ’ ਲਿਖਿਆ ਅਤੇ ਦਸਤਖਤ ਕੀਤੇ। ਉਹ ਇਸ ਸਥਾਨ ‘ਤੇ ਆ ਕੇ ‘ਗੰਗਾ ਪੂਜਨ’ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ।ਸਥਾਨਕ ਲੋਕ ਅਕਸਰ ਨਾਸਿਕ ਦੇ ਨੇੜੇ ਨਿਕਲਣ ਵਾਲੀ ਗੋਦਾਵਰੀ ਨਦੀ ਨੂੰ ਗੰਗਾ ਕਹਿੰਦੇ ਹਨ। ਸ਼ੁਕਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਦੀ ਦੇ ਕਿਨਾਰੇ ਸਥਿਤ ‘ਰਾਮਕੁੰਡ’ ਵਿਚ ਪ੍ਰਵੇਸ਼ ਕੀਤਾ ਤੇ ਗੋਦਾਵਰੀ ਨਦੀ ਦੀ ਪੂਜਾ ਕੀਤੀ। ਸ਼ੁਕਲਾ ਨੇ ਕਿਹਾ ਕਿ ਮੋਦੀ ਨੇ ‘ਸੰਕਪਲ’ ਲਿਆ ਕਿ ਉਹ ਹਮੇਸ਼ਾ ‘ਭਾਰਤ ਮਾਤਾ’ ਦੀ ਸੇਵਾ ਕਰਨਗੇ।l.