Friday, October 18, 2024
Google search engine
Homelatest News2016 ਤੋਂ ਹੁਣ ਤੱਕ 75 ਫੀਸਦੀ ਪੰਜਾਬ ਛੱਡ ਕੇ ਗਏ ਵਿਦੇਸ਼

2016 ਤੋਂ ਹੁਣ ਤੱਕ 75 ਫੀਸਦੀ ਪੰਜਾਬ ਛੱਡ ਕੇ ਗਏ ਵਿਦੇਸ਼

ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਵਸਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸੂਬੇ ਦੇ 13.34 ਫੀਸਦੀ ਪੇਂਡੂ ਪਰਿਵਾਰਾਂ ਵਿਚੋਂ ਘੱਟ ਤੋਂ ਘੱਟ ਇਕ ਮੈਂਬਰ ਪਲਾਇਨ ਕਰ ਚੁੱਕਾ ਹੈ। ਇਸ ਲਈ ਜ਼ਿਆਦਾਤਰ ਲੋਕ ਆਪਣੇ ਘਰ, ਜਾਇਦਾਦ, ਸੋਨਾ ਤੇ ਟਰੈਕਟਰ ਤੱਕ ਵੇਚ ਰਹੇ ਹਨ। ਰੋਜ਼ਗਾਰ ਦੇ ਮੌਕਿਆਂ ਵਿਚ ਕਮੀ, ਭ੍ਰਿਸ਼ਟ ਵਿਵਸਥਾ ਤੇ ਨਸ਼ੀਲੀਆਂ ਦਵਾਈਆਂ ਦਾ ਵਧਦਾ ਚਲਨ ਇਸ ਦਾ ਮੁੱਖ ਕਾਰਨ ਹੈ।

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਇਕੋਨਾਮਿਕਸ ਐਂਡ ਸੋਸ਼ਿਓਲਾਜੀ ਦੇ ਤਾਜ਼ਾ ਅੰਕੜਿਆਂ ਵਿਚ ਇਸ ਦਾ ਖੁਲਾਸਾ ਹੋਇਆ ਹੈ। ਅਧਿਐਨ ਵਿਚ ਸਾਹਮਣੇ ਆਇਆ ਕਿ ਪੰਜਾਬ ਛੱਡ ਕੇ ਜਾਣ ਵਾਲਿਆਂ ਵਿਚ 42 ਫੀਸਦੀ ਲੋਕਾਂ ਦਾ ਮਨਪਸੰਦ ਦੇਸ਼ ਕੈਨੇਡਾ ਹੈ।ਇਸ ਦੇ ਬਾਅਦ ਦੁਬਈ 16, ਆਸਟ੍ਰੇਲੀਆ 10, ਇਟਲੀ 6, ਯੂਰਪ ਤੇ ਇੰਗਲੈਂਡ ਵਿਚ 3-3 ਫੀਸਦੀ ਲੋਕ ਪਹੁੰਚ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਛੱਡ ਕੇ ਦੂਜੇ ਦੇਸ਼ ਜਾਣ ਵਾਲਿਆਂ ਵਿਚ 74 ਫੀਸਦੀ ਲੋਕ ਸਾਲ 2016 ਦੇ ਬਾਅਦ ਬਾਹਰ ਗਏ ਹਨ।

ਅਧਿਐਨ ਤੋਂ ਪਤਾ ਚੱਲਾ ਕਿ ਅਧਿਐਨ ਵੀਜ਼ੇ ‘ਤੇ ਜਾਣ ਵਾਲਿਆਂ ਵਿਚ ਮਹਿਲਾਵਾਂ ਦੀ ਗਿਣਤੀ 65 ਫੀਸਦੀ ਜਦੋਂ ਕਿ ਪੁਰਸ਼ਾਂ ਦੀ ਗਿਣਤੀ 35 ਫੀਸਦੀ ਹੈ। ਇਸ ਮਾਮਲੇ ਵਿਚ ਮਹਿਲਾਵਾਂ ਪੁਰਸ਼ਾਂ ਤੋਂ ਅੱਗੇ ਹਨ। ਪ੍ਰਤੀ ਪ੍ਰਵਾਸੀ ਪਰਿਵਾਰ ‘ਤੇ ਔਸਤ 3.13 ਲੱਖ ਰੁਪਏ ਦਾ ਕਰਜ਼ ਹੈ। ਅਧਿਐਨ ਮੁਤਾਬਕ ਲਗਭਗ 56 ਫੀਸਦੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਪੈਸੇ ਉਧਾਰ ਲਏ। ਪ੍ਰਵਾਸੀ ਪਰਿਵਾਰਾਂ ਵੱਲੋਂ ਉਧਾਰ ਲਈ ਗਈ ਔਸਤ ਰਕਮ 3.13 ਲੱਖ ਰੁਪਏ ਪ੍ਰਤੀ ਪਰਿਵਾਰ ਸੀ। ਪ੍ਰਤੀ ਪ੍ਰਵਾਸੀ ਪਰਿਵਾਰ ਦੀ ਕੁੱਲ ਉਧਾਰੀ ਵਿਚ ਗੈਰ-ਸੰਸਥਾਗਤ ਉਧਾਰੀ 38.8 ਫੀਸਦੀ ਤੇ ਸੰਸਥਾਗਤ ਧਨ ਰਾਸ਼ੀ 61.2 ਫੀਸਦੀ ਸੀ। ਅਧਿਐਨ ਮੁਤਾਬਕ ਇਸ ਪਲਾਇਨ ਨੂੰ ਰੋਕਣ ਲਈ ਕੁਸ਼ਲਤਾ ਵਿਕਾਸ ਤੇ ਵਪਾਰਕ ਟ੍ਰੇਨਿੰਗ ਰਾਹੀਂ ਰੋਜ਼ਗਾਰ ਪੈਦਾ ਕਰਨ ਤੇ ਮਨੁੱਖੀ ਪੂੰਜੀ ਵਿਚ ਨਿਵੇਸ਼ ਦੀ ਤਤਕਾਲ ਲੋੜ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਆਰਥਿਕ ਤੌਰ ‘ਤੇ ਸੁਸਤ ਖੇਤੀ ਖੇਤਰ ਨੂੰ ਮੁੜ ਤੋਂ ਜੀਵਤ ਕਰਨ ਦੀ ਲੋੜ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments