ਵਿਸ਼ਵ ਦੀ ਸਭ ਤੋਂ ਵੱਡੀ ਟੈੱਕ ਦਿੱਗਜ਼ ਕੰਪਨੀ ਐਪਲ ਨੂੰ ਝਟਕਾ ਲੱਗਦਾ ਹੈ ਤਾਂ ਦੂਜੇ ਪਾਸੇ ਦੂਜੀ ਟੈੱਕ ਕੰਪਨੀ ਮਾਈਕ੍ਰੋਸਾਫਟ ਨੂੰ ਬੜ੍ਹਦ ਮਿਲੀ ਹੈ। ਮਾਈਕ੍ਰੋਸਾਫਟ ਨੇ ਐਪਲ ਤੋਂ ਦੁਨੀਆੀ ਸਭ ਤੋਂ ਮੁੱਲਵਾਨ ਕੰਪਨੀ ਹੋਣ ਦਾ ਤਮਗਾ ਖੋਹ ਲਿਆ ਹੈ। ਹੁਣ ਮਾਈਕ੍ਰੋਸਾਫਟ ਦੁਨੀਆ ਦੀ ਸਭ ਤੋਂ ਮੁੱਲਵਾਨ ਕੰਪਨੀ ਬਣ ਗਈ ਹੈ।
ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦੇ ਸ਼ੇਅਰਾਂ ਵਿਚ 1.5 ਫੀਸਦੀ ਦਾ ਵਾਧਾ ਹੋਇਆ ਜਿਸ ਨਾਲ ਬਾਜ਼ਾਰ ਵਿਚ ਕੰਪਨੀ ਦਾ ਮੁਲਾਂਕਣ 2.888 ਟਿਲੀਅਨ ਡਾਲਰ ਹੋ ਗਿਆ ਹੈ। ਹਾਲਾਂਕਿ ਐਪਲ ਦਾ ਮੁੱਲ ਮਾਈਕ੍ਰੋਸਾਫਟ ਤੋਂ ਮਹਿਜ਼ 0.3 ਫੀਸਦੀ ਹੀ ਘੱਟ ਹੈ। ਬਾਜ਼ਾਰ ਵਿਚ ਐਪਲ ਦਾ ਮੁਲਾਂਕਣ 2.8887 ਟ੍ਰਿਲੀਅਨ ਡਾਲਰ ਦਾ ਹੋ ਗਿਆ ਹੈ। ਦੱਸ ਦੇਈਏ ਕਿ 2021 ਦੇ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਮਾਈਕ੍ਰੋਸਾਫਟ ਨੇ ਐਪਲ ਨੂੰ ਮਾਤ ਦਿੱਤੀ ਹੈ।
ਮਾਹਿਰਾਂਦੀ ਮੰਨੀਏ ਤਾਂ ਐਪਲ ਦੇ ਹੇਠਾਂ ਡਿਗਣ ਦਾ ਕਾਰਨ 2024 ਵਿਚ ਹੋਈ ਆਈਫੋਨ ਦੀ ਖਰਾਬ ਸ਼ੁਰੂਆਤ ਰਹੀ। ਹਾਲਾਂਕਿ ਦੁਨੀਆ ਦੀ ਸਭ ਤੋਂ ਮੁੱਲਵਾਨ ਕੰਪਨੀ ਹੋਣਦਾ ਤਮਗਾ ਸੰਭਾਲਣਾ ਮਾਈਕ੍ਰੋਸਾਫਟ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਐਪਲ ਸਿਰਫ 0.3 ਫੀਸਦੀ ਤੋਂ ਹੀ ਪਿੱਛੇ ਹੈ। ਰਿਪੋਰਟ ਮੁਤਾਬਕ ਹਾਲ ਹੀ ਵਿਚ ਐਪਲ ਨੂੰ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਆਈਫੋਨ ਨੂੰ ਸਲੋਅ ਕਰਨਾ ਐਪਲ ਨੂੰ ਮਹਿੰਗਾ ਪੈ ਗਿਾ। ਆਈਫੋਨ ਸਲੋਅ ਕਰਨ ਨੂੰ ਲੈ ਕੇ ਐਪਲ ‘ਤੇ ਇਕ ਮੁਦੱਦਮਾ ਦਰਜ ਹੋਇਆ ਸੀ, ਜਿਸ ਨੂੰ ਉਹ ਹਾਰ ਗਿਆ। ਹੁਣ ਐਪਲ ਨੂੰ ਸਾਰੇ ਗਾਹਕਾਂ ਨੂੰ ਪੈਸੇ ਦੇਣੇ ਹੋਣਗੇ। ਮੁਕੱਦਮਾ ਹਾਰਨ ਦੇ ਬਾਅਦ ਐਪਲ ਦਾ ਕਹਿਣਾ ਹੈ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ। ਹਾਲਾਂਕਿ ਐਪਲ ਮੁਆਵਜ਼ਾ ਦੇਣ ਲਈ ਤਿਆਰ ਹੈ। ਐਪਲ ਮੁਆਵਜ਼ੇ ਵਜੋਂਕੁੱਲ 14.4 ਮਿਲੀਅਨ ਕੈਨੇਡੀਅਨ ਡਾਲਰ ਦੇਣ ਲਈ ਤਿਆਰ ਹੋਇਆ ਹੈ। ਇਸ ਸੈਟਲਮੈਂਟ ਨੂੰ ਕੋਰਟ ਦੀ ਮਨਜ਼ੂਰੀ ਵੀ ਮਿਲ ਗਈ ਹੈ। ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਐਪਲ ਨੇ ਜਿਹੜੇ ਯੂਜਰਸ ਦੇ ਆਈਫੋਨ ਸਲੋਅ ਕੀਤੇ ਹਨ ਉਨ੍ਹਾਂ ਨੂੰ ਘੱਟੋ-ਘੱਟ 150 ਕੈਨੇਡੀਅਨ ਡਾਲਰ ਦਿਓ। ਹਾਲਾਂਕਿ ਕੋਰਟ ਦਾ ਇਹ ਫੈਸਲਾ ਸਿਰਫ ਕੈਨੇਡਾ ਦੇ ਯੂਜਰਸ ਲਈ ਹੈ।