Friday, October 18, 2024
Google search engine
HomeDeshਮੋਹਾਲੀ 'ਚ ਭਾਰਤ-ਅਫਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ

ਮੋਹਾਲੀ ‘ਚ ਭਾਰਤ-ਅਫਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ 11 ਜਨਵਰੀ ਯਾਨਿ ਅੱਜ ਖੇਡਿਆ ਜਾਵੇਗਾ। ਇਸ ਦੇ ਲਈ ਟੀਮ ਇੰਡੀਆ ਬੁੱਧਵਾਰ ਨੂੰ ਮੋਹਾਲੀ ਪਹੁੰਚੀ। ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਰਿੰਕੂ ਸਿੰਘ ਨੇ ਕੁਲਦੀਪ ਯਾਦਵ ਨਾਲ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਕਰ ਇਸਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚ ਅੱਜ ਸ਼ਾਮ 7 ਵਜੇ ਤੋਂ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜਿਸਦੇ ਚੱਲਦੇ ਸਟੇਡੀਅਮ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਸੁਰੱਖਿਆ ਦੇ ਕੀਤੇ ਗਏ ਸਖਤ ਪ੍ਰਬੰਧ

ਜਾਣਕਾਰੀ ਲਈ ਦੱਸ ਦੇਈਏ ਕਿ ਮੋਹਾਲੀ ਵਿੱਚ ਕਰੀਬ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਆਲੇ-ਦੁਆਲੇ ਦੇ ਇਲਾਕੇ ਵਿੱਚ 2000 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ। ਮੋਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਆਮ ਲੋਕਾਂ ਨੂੰ ਮੈਚ ਦੌਰਾਨ ਸਟੇਡੀਅਮ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ।
ਮੈਚ ਦੌਰਾਨ ਸ਼ਾਮ 4:30 ਵਜੇ ਸਟੇਡੀਅਮ ਦੇ ਗੇਟ ਖੋਲ੍ਹੇ ਜਾਣਗੇ। ਇਸ ਵਿੱਚ ਲਾਈਟ ਪੁਆਇੰਟ ਫੇਸ 10 ਅਤੇ 11, ਲਾਈਟ ਪੁਆਇੰਟ ਸੈਕਟਰ 49 ਅਤੇ 50, ਲਾਈਟ ਪੁਆਇੰਟ ਫੇਸ 8 ਅਤੇ 9, ਲਾਈਟ ਪੁਆਇੰਟ ਨੇੜੇ ਨਾਈਪਰ ਬ੍ਰਿਜ, ਲਾਈਟ ਪੁਆਇੰਟ ਨੇੜੇ ਗੋਗਾਮੇੜੀ ਸੈਕਟਰ 68 ਦੇ ਰੂਟਾਂ ਤੋਂ ਆਵਾਜਾਈ ਨੂੰ ਮੋੜਿਆ ਜਾਵੇਗਾ। ਇਸ ਦੇ ਲਈ ਪੁਲਿਸ ਵੱਲੋਂ ਬੈਰੀਕੇਡ ਲਗਾਏ ਜਾਣਗੇ।

ਇਨ੍ਹਾਂ ਚੀਜ਼ਾਂ ਨੂੰ ਸਟੇਡੀਅਮ ਦੇ ਅੰਦਰ ਲਿਜਾਣ ਤੋਂ ਮਨਾਹੀ

ਚੰਡੀਗੜ੍ਹ ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਵਸਤੂ, ਬੈਗ, ਹਥਿਆਰ, ਖਾਣ-ਪੀਣ ਦਾ ਸਮਾਨ, ਪਾਣੀ ਦੀ ਬੋਤਲ, ਕੋਲਡ ਡਰਿੰਕ ਦੇ ਡੱਬੇ, ਪਟਾਕੇ, ਪੈੱਨ, ਪੈਨਸਿਲ ਅਤੇ ਕਿਸੇ ਵੀ ਤਰ੍ਹਾਂ ਦੇ ਜਲਣਸ਼ੀਲ ਪਦਾਰਥ ਦੀ ਮਨਾਹੀ ਹੈ। ਮੈਚ ਦੇ ਦੌਰਾਨ ਸਟੇਡੀਅਮ ਦੇ ਅੰਦਰ ਭੋਜਨ ਲੈ ਜਾਣ ‘ਤੇ ਔਰਤਾਂ ਨੂੰ ਛੋਟਾ ਪਰਸ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਿੱਖਾ ਯੰਤਰ ਨਹੀਂ ਲਿਆ ਜਾਵੇਗਾ।

ਵਿਰਾਟ ਕੋਹਲੀ ਟੀਮ ਦਾ ਹਿੱਸਾ ਨਹੀਂ

ਇਸ ਦੌਰਾਨ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵਿਰਾਟ ਕੋਹਲੀ ਕੁਝ ਨਿੱਜੀ ਕਾਰਨਾਂ ਕਰਕੇ ਇਹ ਮੈਚ ਨਹੀਂ ਖੇਡ ਰਹੇ ਹਨ। ਜਦਕਿ ਰੋਹਿਤ ਸ਼ਰਮਾ ਨੇ ਕੱਲ ਸ਼ਾਮ 5 ਵਜੇ ਪਹੁੰਚਣਾ ਸੀ। ਕਿਉਂਕਿ ਭਾਰਤੀ ਕ੍ਰਿਕਟ ਟੀਮ ਦਾ ਅਭਿਆਸ ਸੈਸ਼ਨ ਸ਼ਾਮ 5 ਵਜੇ ਸੀ। ਖ਼ਰਾਬ ਮੌਸਮ ਕਾਰਨ ਉਹ ਚੰਡੀਗੜ੍ਹ ਹਵਾਈ ਅੱਡੇ ’ਤੇ ਦੇਰੀ ਨਾਲ ਪੁੱਜੇ। ਉਹ ਹਵਾਈ ਅੱਡੇ ਤੋਂ ਸਿੱਧਾ ਅਭਿਆਸ ਲਈ ਪਹੁੰਚ ਗਿਆ। ਫਿਰ ਉਸ ਨੇ ਇੱਥੇ ਟੀਮ ਨਾਲ ਅਭਿਆਸ ਕੀਤਾ।

ਧੁੰਦ ਦੇ ਪ੍ਰਕੋਪ ਤੋਂ ਬਚਣ ਲਈ ਵਰਤਿਆ ਇਹ ਤਰੀਕਾ

ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੇ ਗਰਾਊਂਡ ਸਟਾਫ ਵੱਲੋਂ ਤ੍ਰੇਲ ਨਾਲ ਨਜਿੱਠਣ ਲਈ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਇਸ ਸਮੇਂ ਧੁੰਦ ਦਾ ਪ੍ਰਕੋਪ ਹੈ। ਪੀਸੀਏ ਦੇ ਹੈੱਡ ਕਿਊਰੇਟਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਨਾਲ ਨਜਿੱਠਣ ਲਈ ਐਸਪਾ ਕੈਮੀਕਲ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਤ੍ਰੇਲ ਨੂੰ ਦੂਰ ਰੱਖਣ ਵਿੱਚ ਮਦਦ ਕਰੇਗਾ। ਇਹ ਰਸਾਇਣ ਪਹਿਲਾਂ ਵੀ ਵਰਤਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਟੇਡੀਅਮ ‘ਚ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਤਾਂ ਜੋ ਮੈਚ ਦੌਰਾਨ ਜ਼ਿਆਦਾ ਨਮੀ ਨਾ ਰਹੇ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments