Friday, October 18, 2024
Google search engine
Homelatest Newsਹਸਪਤਾਲ ਦੇ ਬਾਹਰ ਰੇਹੜੀ ‘ਤੇ ਹੋਈ ਔਰਤ ਦੀ ਡਿਲਵਰੀ

ਹਸਪਤਾਲ ਦੇ ਬਾਹਰ ਰੇਹੜੀ ‘ਤੇ ਹੋਈ ਔਰਤ ਦੀ ਡਿਲਵਰੀ

ਪੰਜਾਬ ਦੇ ਦੱਪੜ ਇਲਾਕੇ ਤੋਂ ਕੜਕੜਾਤੀ ਠੰਡ ਵਿੱਚ ਇੱਕ ਨੌਜਾਵਨ ਆਪਣੀ ਗਰਭਵਤੀ ਪਤਨੀ ਨੂੰ ਜੁਗਾੜ (ਬਾਈਕ ਰੇਹੜੀ) ਵਿੱਚ ਬਿਠਾ ਕੇ ਅੰਬਾਲਾ ਸਿਟੀ ਸਿਵਲ ਹਸਪਤਾਲ ਲੈ ਕੇ ਪਹੁੰਚਿਆ। ਇਥੇ ਉਹ ਵਾਰ-ਵਾਰ ਹਸਪਤਾਲ ਸਟਾਫ ਤੋਂ ਗਰਭਵਤੀ ਪਤਨੀ ਦੀ ਤਬੀਅਤ ਦਾ ਹਵਾਲਾ ਦੇਕੇ ਜੱਚਾ-ਬੱਚਾ ਵਾਰਡ ਵਿੱਚ ਲਿਜਾਣ ਦੀ ਗੁਹਾਰ ਲਗਾਉਂਦਾ ਰਿਹਾ, ਪਰ ਦੋਸ਼ ਹੈ ਕਿ ਡਿਊਟੀ ‘ਤੇ ਤਾਇਨਾਤ ਕਿਸੇ ਡਾਕਟਰ ਤੇ ਸਟਾਫ ਦਾ ਦਿਲ ਨਹੀਂ ਪਸੀਜਿਆ।

ਗਰਭਵਤੀ ਨੂੰ ਸਟਰੱਕਚਰ ਮੁਹੱਈਆ ਨਹੀਂ ਕਰਾਇਆ। ਅਖੀਰ ਜਣੇਪੇ ਦੇ ਦਰਦ ਨਾਲ ਤੜਫ ਰਹੀ ਗਰਭਵਤੀ ਨੇ ਹਸਪਤਾਲ ਦੇ ਕੰਪਲੈਕਸ ਵਿੱਚ ਹੀ ਖੁੱਲ੍ਹੀ ਛੱਤ ਹੇਠਾਂ ਬੱਚੇ ਨੂੰ ਜਨਮ ਦਿੱਤਾ। ਦਰਅਸਲ, ਮੋਹਾਲੀ ਦੇ ਦੱਪੜ ਤੋਂ ਸ਼ਾਲੂ ਆਪਣੀ ਗਰਭਵਤੀ ਪਤਨੀ ਸੁਮਨ ਨੂੰ ਸੋਮਵਾਰ ਰਾਤ ਕਰੀਬ ਸਾਢੇ 10 ਵਜੇ ਜੁਗਾੜੂ ਰੇਹੜੀ ਵਿੱਚ ਅੰਬਾਲਾ ਸਿਟੀ ਦੇ ਸਿਵਲ ਹਸਪਤਾਲ ਲੈਕੇ ਪਹੁੰਚਿਆ ਸੀ। ਸ਼ਾਲੂ ਦਾ ਕਹਿਣਾ ਹੈ ਕਿ ਉਹ ਡਾਕਟਰ ਤੇ ਹਸਪਤਾਲ ਸਟਾਫ ਨੂੰ ਭਗਵਾਨ ਮੰਨਦਾ ਸੀ, ਪਰ ਸੋਮਵਾਰ ਰਾਤ ਦੀ ਹਰਕਤ ਮਗਰੋਂ ਉਸਦਾ ਭਰੋਸਾ ਉਠ ਗਿਆ।ਉਸ ਦੀ ਪਤਨੀ ਤੇ ਨਵਜੰਮੇ ਨੂੰ ਸਿਰਫ ਭਗਵਾਨ ਨੇ ਹੀਬਚਾਇਆ ਹੈ। ਨੌਜਵਾਨਾਂ ਨੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਸਰਕਾਰੀ ਹਸਪਤਾਲ ਦੇ ਸਟਾਫ਼ ਦੀ ਲਾਪਰਵਾਹੀ ਦਾ ਨੋਟਿਸ ਲਿਆ ਹੈ। ਅਨਿਲ ਵਿੱਜ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਕਿਸੇ ਵੀ ਲਾਪਰਵਾਹੀ ਵਾਲੇ ਸਟਾਫ਼ ਜਾਂ ਡਾਕਟਰ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਦੇ ਨਾਲ ਹੀ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦੀ ਪ੍ਰਿੰਸੀਪਲ ਮੈਡੀਕਲ ਅਫਸਰ ਡਾ. ਸੰਗੀਤਾ ਸਿੰਗਲਾ ਨੇ ਦੱਸਿਆ ਕਿ ਅੱਜ ਖੁਦ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਟਾਫ਼ ਦੀ ਲਾਪਰਵਾਹੀ ਦੀ ਸ਼ਿਕਾਇਤ ਮਿਲੀ ਹੈ, ਜਿਸ ‘ਤੇ ਉਨ੍ਹਾਂ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਜਾਂਚ ਕਮੇਟੀ ਦੀ ਰਿਪੋਰਟ ਆਉਣ ’ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments