ਘੁੰਗਰੂ ਘੰਟੀ ਉਦਯੋਗ ਦੀ ਨਗਰੀ ਏਟਾ ਦੇ ਜਲੇਸਰ ਤੋਂ 2400 ਕਿਲੋ ਦਾ ਘੰਟਾ ਅਯੁੱਧਿਆ ਪਹੁੰਚ ਗਿਆ ਹੈ। ਘੰਟੇ ਨੂੰ ਸੈਂਕੜੇ ਵਪਾਰੀ ਫੁੱਲਾਂ ਨਾਲ ਸਜੇ ਰੱਥ ਰਾਹੀਂ ਅਯੁੱਧਿਆ ਲਿਆਏ ਹਨ। ਜਿਸਨੂੰ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਸਮਰਪਿਤ ਕੀਤਾ ਹੈ। ਇਸਦੇ ਨਾਲ ਹੀ 50-50 ਕਿਲੋ ਵਿੱਚ ਸੱਤ ਹੋਰ ਘੰਟੇ ਵੀ ਟਰੱਸਟ ਨੂੰ ਸਮਰਪਿਤ ਕੀਤੇ ਹਨ। ਦੱਸਿਆ ਜ ਰਿਹਾ ਹੈ ਕਿ ਜਲੇਸਰ ਦੇ ਘੰਟੇ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਘੰਟੇ ਵਜਾਉਣ ਨਾਲ ਓਮ ਦੀ ਆਵਾਜ਼ ਗੂੰਜਦੀ ਹੈ। ਘੰਟੇ ਨੂੰ ਬਣਾਉਣ ਵਿੱਚ 70 ਕਾਰੀਗਰ ਲੱਗੇ, ਮਹਿਜ਼ 25 ਮਿੰਟ ਵਿੱਚ 2400 ਕਿਲੋ ਦਾ ਘੰਟਾ ਬਣ ਕੇ ਤਿਆਰ ਹੋ ਗਿਆ।
ਕਾਰੋਬਾਰੀ ਮਨੋਜ ਮਿੱਤਲ ਨੇ ਦੱਸਿਆ ਕਿ ਪਿਤਾ ਵਿਕਾਸ ਮਿੱਤਲ ਦੀ ਅਗਵਾਈ ਵਿੱਚ ਇਸ ਘੰਟੇ ਨੂੰ ਤਿਆਰ ਕੀਤਾ ਗਿਆ ਹੈ। 8 ਜਨਵਰੀ ਨੂੰ ਏਟਾ ਤੋਂ ਇੱਕ ਪ੍ਰਤੀਨਿਧੀਮੰਡਲ ਜਲੂਸ ਦੇ ਰੂਪ ਵਿੱਚ ਅਯੁੱਧਿਆ ਦੇ ਲਈ ਨਿਕਲੇ ਸਨ। ਪਹਿਲਾਂ 2100 ਕਿਲੋ ਦਾ ਘੰਟਾ ਬਣਾਉਣ ਦਾ ਟੀਚਾ ਰੱਖਿਆ ਗਿਆ ਸੀ। ਫਿਰ ਬਾਅਦ ਵਿੱਚ ਉਤਸ਼ਾਹ ਹੋਰ ਵਧਿਆ ਤਾਂ ਇਸਨੂੰ 2400 ਕਿਲੋ ਦਾ ਬਣਵਾਇਆ ਗਿਆ। ਜਿਸਨੂੰ ਬਣਾਉਣ ਵਿੱਚ ਲਗਭਗ 25 ਲੱਖ ਦਾ ਖਰਚ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰਿਆਂ ਦੀ ਇੱਛਾ ਹੈ ਕਿ ਇਹ ਘੰਟਾ ਭਗਵਾਨ ਰਾਮ ਦੇ ਮੰਦਿਰ ਵਿੱਚ ਲਗਾਇਆ ਜਾਵੇ, ਕਿਉਂਕਿ ਇਸਦੀ ਆਵਾਜ਼ ਸ਼ਾਂਤ ਮਾਹੌਲ ਵਿੱਚ ਕਰੀਬ 2 ਕਿਮੀ. ਤੱਕ ਸੁਣਾਈ ਦਿੰਦੀ ਹੈ। ਇਸ ਬਾਰੇ ਵਿਕਾਸ ਮਿੱਤਲ ਨੇ ਦੱਸਿਆ ਕਿ ਘੰਟੇ ਨੂੰ ਇੱਕ ਦਿਨ ਵਿੱਚ 70 ਲੋਕਾਂ ਨੇ ਠਲਾਈ ਕਰ ਕੇ 25 ਮਿੰਟ ਵਿੱਚ ਇਸ ਘੰਟੇ ਨੂੰ ਤਿਆਰ ਕੀਤਾ ਹੈ। ਹਾਲਾਂਕਿ ਇਸਦਾ ਸਾਂਚਾ ਨਿਰਮਾਣ ਕਰਨ ਵਿੱਚ ਤਿੰਨ ਮਹੀਨਿਆਂ ਦਾ ਸਮਾਂ ਲੱਗਿਆ। ਇਸਦੇ ਬਾਅਦ ਇਨ੍ਹਾਂ ਦੀ ਫਿਨਿਸ਼ਿੰਗ ਕੀਤੀ ਗਈ। 2400 ਕਿਲੋ ਦੇ ਘੰਟੇ ‘ਤੇ ਨਿਰਮਾਤਾ ਕੰਪਨੀ ਸਾਵਿਤ੍ਰੀ ਟ੍ਰੇਡਰਜ਼ ਤੇ ਉਸਦੇ ਮਾਲਕ ਪ੍ਰਸ਼ਾਂਤ ਮਿੱਤਲ, ਮਨੋਜ ਮਿੱਤਲ ਦਾ ਨਾਮ ਵੀ ਲਿਖਿਆ ਜਾਵੇਗਾ। ਵਿਕਾਸ ਨੇ ਦੱਸਿਆ ਕਿ ਇਸ ਘੰਟੇ ਨਾਲ ਜਲੇਸਰ ਦੀ ਪਹਿਚਾਣ ਦੁਨੀਆ ਵਿੱਚ ਹੋਵੇਗੀ। ਇੰਨਾ ਵੱਡਾ ਘੰਟਾ ਹਾਲੇ ਤੱਕ ਨਾ ਬਣਿਆ ਹੈ ਤੇ ਨਾ ਹੀ ਬਣੇਗਾ। ਦੱਸ ਦੇਈਏ ਕਿ 2400 ਕਿਲੋ ਦੇ ਘੰਟੇ ਦਾ ਆਕਾਰ 6 ਫੁੱਟ ਤੋਂ ਜ਼ਿਆਦਾ ਉੱਚਾ ਹੈ। ਇਸਦਾ ਵਜ਼ਨ 2400 ਕਿਲੋ ਤੇ ਲਾਗਤ 21 ਲੱਖ ਤੋਂ ਜ਼ਿਆਦਾ ਹੈ। ਇਸਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦੇ ਸਕਦੀ ਹੈ।