Friday, October 18, 2024
Google search engine
HomeDeshਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ-20 ਟੀਮ ’ਚ ਵਾਪਸੀ

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ-20 ਟੀਮ ’ਚ ਵਾਪਸੀ

ਅਫਗਾਨਿਸਤਾਨ ਦੇ ਖਿਲਾਫ਼ ਟੀ-20 ਸੀਰੀਜ਼ ਵਿੱਚ ਰੋਹਿਤ ਸ਼ਰਮਾ ਟੀਮ ਇੰਡੀਆ ਦੀ ਅਗਵਾਈ ਕਰਨਗੇ। ਉੱਥੇ ਹੀ ਇਸ ਤੋਂ ਇਲਾਵਾ ਵਿਰਾਟ ਕੋਹਲੀ ਭਾਰਤੀ ਟੀਮ ਦੀ ਜਰਸੀ ਵਿੱਚ ਦਿਖਾਈ ਦੇਣਗੇ। ਦਰਅਸਲ, ਤਕਰੀਬਨ 14 ਮਹੀਨਿਆਂ ਬਾਅਦ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਭਾਰਤੀ ਟੀ-20 ਟੀਮ ਵਿੱਚ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਦੋਨੋ ਟੀ-20 ਵਿਸ਼ਵ ਕੱਪ 2022 ਸੈਮੀਫਾਈਨਲ ਵਿੱਚ ਖੇਡੇ ਸਨ। ਇਸਦੇ ਬਾਅਦ ਤੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਭਾਰਤ ਦੇ ਲਈ ਇੰਟਰਨੈਸ਼ਨਲ ਟੀ-20 ਮੈਚ ਨਹੀਂ ਖੇਡੇ ਹਨ।

ਦਰਅਸਲ, ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਫਗਾਨਿਸਤਾਨ ਸੀਰੀਜ਼ ਨਾਲ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਟੀ-20 ਇੰਟਰਨੈਸ਼ਨਲ ਵਿੱਚ ਵਾਪਸੀ ਕਰ ਸਕਦੇ ਹਨ। ਪਿਛਲੇ ਦਿਨੀਂ BCCI ਨੂੰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਅੱਖਾਂ ਸੀ ਕਿ ਉਹ ਟੀ-20 ਫਾਰਮੈਟ ਵਿੱਚ ਖੇਡਣਾ ਚਾਹੁੰਦੇ ਹਨ। ਨਾਲ ਹੂ ਉਨ੍ਹਾਂ ਨੇ ਕਿਹਾ ਸੀ ਕਿ ਉਹ ਟੀ-20 ਵਿਸ਼ਵ ਕੱਪ ਦੇ ਲਈ ਉਪਲੱਬਧ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੇ ਖਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ। ਇਸ ਸੀਰੀਜ਼ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਸੀ। ਉੱਥੇ ਹੀ ਯਸ਼ਸਵੀ ਜੈਸਵਾਲ, ਤਿਲਕ ਵਰਮਾ ਤੇ ਰਿੰਕੂ ਸਿੰਘ ਵਰਗੇ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਇਆ ਗਿਆ। ਇਨ੍ਹਾਂ ਖਿਡਾਰੀਆਂ ਨੇ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਕੀਤਾ। ਪਰ ਹੁਣ ਰੋਹਿਤ ਤੇ ਵਿਰਾਟ ਦੀ ਵਾਪਸੀ ਦੇ ਵਾਦ ਸਿਲੈਕਟਰਾਂ ਦੇ ਲਈ ਵਿਸ਼ਵ ਕੱਪ ਦੇ ਲਈ ਟੀਮ ਦੀ ਚੋਣ ਕਰਨਾ ਸੌਖਾ ਨਹੀਂ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments