ਨਵੀਂ ਦਿੱਲੀ :- ਜਵੈਲਰ ਕਲਿਆਣ ਜਵੈਲਰਜ਼ ਮੌਜੂਦਾ ਵਿੱਤੀ ਸਾਲ ਦੀ ਆਖਰੀ ਤਿਮਾਹੀ (ਜਨਵਰੀ-ਮਾਰਚ) ਵਿਚ ਅਯੁੱਧਿਆ, ਉੱਤਰ ਪ੍ਰਦੇਸ਼ ਵਿਚ ਆਪਣੀ 250ਵੀਂ ਦੁਕਾਨ ਖੋਲ੍ਹੇਗਾ। ਕੇਰਲ ਸਥਿਤ ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਇਕ ਫਾਈਲਿੰਗ ‘ਚ ਕਿਹਾ ਕਿ ਉਸ ਦੀ ਮੌਜੂਦਾ ਵਿੱਤੀ ਸਾਲ ‘ਚ ਭਾਰਤ ਅਤੇ ਪੱਛਮੀ ਏਸ਼ੀਆ ‘ਚ 30 ਨਵੀਆਂ ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ‘ਚੋਂ ਭਾਰਤ ‘ਚ 15 ‘ਕਲਿਆਣ’ ਦੁਕਾਨਾਂ, ਪੱਛਮੀ ਏਸ਼ੀਆ ‘ਚ ਦੋ ‘ਕਲਿਆਣ’ ਦੁਕਾਨਾਂ ਅਤੇ 13 ‘ਕੈਂਡੇਅਰ’ ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ। ਕਲਿਆਣ ਜਵੈਲਰਜ਼ ਨੇ ਇੱਕ ਬਿਆਨ ਵਿੱਚ ਕਿਹਾ, “ਮੌਜੂਦਾ ਤਿਮਾਹੀ ਵਿੱਚ ਅਯੁੱਧਿਆ ਵਿੱਚ ਕੰਪਨੀ ਦਾ 250ਵਾਂ ਸਟੋਰ ਖੋਲ੍ਹਣਾ ਸਾਡੇ ਲਈ ਇੱਕ ਮੀਲ ਪੱਥਰ ਹੈ। ਦਸੰਬਰ 2023 ਦੇ ਅੰਤ ਤੱਕ ਕੰਪਨੀ ਦੀਆਂ ਭਾਰਤ ਅਤੇ ਪੱਛਮੀ ਏਸ਼ੀਆ ਵਿੱਚ ਕੁੱਲ 235 ਦੁਕਾਨਾਂ ਸਨ। ਅਯੁੱਧਿਆ ‘ਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ। ਸ਼ਹਿਰ ਦੀ ਨੁਹਾਰ ਪਹਿਲਾਂ ਹੀ ਬਦਲ ਚੁੱਕੀ ਹੈ। ਅਯੁੱਧਿਆ ਵਿਕਾਸ ਅਥਾਰਟੀ ਨੂੰ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਹਰ ਰੋਜ਼ ਲਗਭਗ ਤਿੰਨ ਲੱਖ ਸੈਲਾਨੀ ਸ਼ਹਿਰ ਦਾ ਦੌਰਾ ਕਰਨਗੇ।