ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਰਤਨ ਟਾਟਾ (Ratan Tata) ਅੱਜ ਭਾਵ 28 ਦਸੰਬਰ ਨੂੰ ਆਪਣਾ 86ਵਾਂ ਜਨਮਦਿਨ ਮਨਾ ਰਹੇ ਹਨ। ਰਤਨ ਟਾਟਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਇੱਕ ਸਫਲ ਕਾਰੋਬਾਰੀ (successful businessman) ਹੋਣ ਦੇ ਨਾਲ-ਨਾਲ ਉਹ ਆਪਣੇ ਪਰਉਪਕਾਰੀ ਕੰਮਾਂ (philanthropic work) ਲਈ ਵੀ ਜਾਣੇ ਜਾਂਦੇ ਹਨ। ਰਤਨ ਟਾਟਾ ਦਾ ਜਨਮ 1937 ਵਿੱਚ ਮੁੰਬਈ ਵਿੱਚ ਨੇਵਲ ਟਾਟਾ ਅਤੇ ਸੁਨੀ ਟਾਟਾ ਦੇ ਘਰ ਹੋਇਆ ਸੀ। ਜਦੋਂ ਰਤਨ ਟਾਟਾ ਸਿਰਫ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੱਖ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਦੀ ਪਰਵਰਿਸ਼ ਉਨ੍ਹਾਂ ਦੀ ਦਾਦੀ ਨਵਾਜ਼ਬਾਈ ਟਾਟਾ (grandmother Nawazbai Tata) ਨੇ ਕੀਤੀ ਸੀ।
ਅਜਿਹਾ ਰਿਹਾ ਰਤਨ ਟਾਟਾ ਦਾ ਸ਼ੁਰੂਆਤੀ ਜੀਵਨ
ਰਤਨ ਟਾਟਾ ਨੇ ਆਪਣੀ ਮੁਢਲੀ ਸਿੱਖਿਆ ਮੁੰਬਈ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਸਾਲ 1955 ਵਿੱਚ ਬਿਸ਼ਪ ਕਾਟਨ ਸਕੂਲ, ਸ਼ਿਮਲਾ ਅਤੇ ਰਿਵਰਡੇਲ ਕੰਟਰੀ ਸਕੂਲ, ਨਿਊਯਾਰਕ ਤੋਂ ਡਿਪਲੋਮਾ ਕੀਤਾ। ਰਤਨ ਟਾਟਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ। ਇੱਕ ਇੰਟਰਵਿਊ ਵਿਚ ਉਹਨਾਂ ਦੱਸਿਆ ਸੀ ਕਿ 1962 ਵਿੱਚ ਉਨ੍ਹਾਂ ਨੂੰ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਲੜਕੀ ਨਾਲ ਪਿਆਰ ਹੋ ਗਿਆ ਸੀ ਅਤੇ ਉਹਨਾਂ ਦਾ ਵਿਆਹ ਹੋਣ ਵਾਲਾ ਸੀ ਪਰ ਭਾਰਤ-ਚੀਨ ਯੁੱਧ ਕਾਰਨ ਲੜਕੀ ਦੇ ਮਾਪਿਆਂ ਨੇ ਲੜਕੀ ਨੂੰ ਆਉਣ ਨਹੀਂ ਦਿੱਤਾ। ਇਸ ਤੋਂ ਬਾਅਦ ਰਤਨ ਟਾਟਾ ਭਾਰਤ ਆਏ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਵਿਆਹ ਨਾ ਕਰਨ ਦਾ ਫੈਸਲਾ ਕੀਤਾ।
ਅਜਿਹੀ ਰਹੀ ਕਰੀਅਰ ਦੀ ਸ਼ੁਰੂਆਤ
ਰਤਨ ਟਾਟਾ (Ratan Tata) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1961 ਵਿੱਚ ਟਾਟਾ ਗਰੁੱਪ (Tata Group) ਦੀ ਮਸ਼ਹੂਰ ਕੰਪਨੀ ਟਾਟਾ ਸਟੀਲ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ 1975 ਵਿੱਚ ਹਾਰਵਰਡ ਬਿਜ਼ਨਸ ਸਕੂਲ ਚਲੇ ਗਏ। ਉਹਨਾਂ ਨੇ ਕਾਰਨੇਲ ਯੂਨੀਵਰਸਿਟੀ ਕਾਲਜ ਆਫ਼ ਆਰਕੀਟੈਕਚਰ (Cornell University College of Architecture) ਤੋਂ ਡਿਗਰੀ ਵੀ ਪ੍ਰਾਪਤ ਕੀਤੀ ਹੈ। ਵਿੱਤੀ ਦ੍ਰਿਸ਼ਟੀਕੋਣ ਤੋਂ ਭਾਰਤ ਲਈ 1991 ਦਾ ਸਾਲ ਬਹੁਤ ਮਹੱਤਵਪੂਰਨ ਸੀ। ਦੇਸ਼ ਵਿੱਚ ਉਦਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਅਪਣਾਉਣ ਤੋਂ ਬਾਅਦ ਰਤਨ ਟਾਟਾ ਟਾਟਾ ਗਰੁੱਪ ਦੇ ਚੇਅਰਮੈਨ ਬਣੇ। ਉਨ੍ਹਾਂ ਦੀ ਅਗਵਾਈ ‘ਚ ਗਰੁੱਪ ਨੇ ਨਾ ਸਿਰਫ ਭਾਰਤ ‘ਚ ਸਗੋਂ ਦੁਨੀਆ ਭਰ ‘ਚ ਆਪਣੀ ਛਾਪ ਛੱਡੀ ਹੈ।
ਰਤਨ ਟਾਟਾ ਦੀ ਲੀਡਰਸ਼ਿਪ ਵਿੱਚ ਟਾਟਾ ਸਮੂਹ ਇੰਝ ਬਣੇ ਵੱਡਾ ਬ੍ਰਾਂਡ
2004 ਵਿੱਚ ਉਹਨਾਂ ਨੇ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਨੂੰ ਜਨਤਕ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ, ਆਟੋਮੋਬਾਈਲ ਸੈਕਟਰ ਵਿੱਚ, ਟਾਟਾ ਨੇ ਐਂਗਲੋ-ਡੱਚ ਸਟੀਲ ਨਿਰਮਾਤਾ ਕੋਰਸ, ਬ੍ਰਿਟਿਸ਼ ਆਟੋਮੋਬਾਈਲ ਕੰਪਨੀ ਜੈਗੁਆਰ ਲੈਂਡ ਰੋਵਰ (Jaguar Land Rover) ਅਤੇ ਬ੍ਰਿਟਿਸ਼ ਟੀ ਫਰਮ ਟੈਟਲੀ ਵਰਗੇ ਕਈ ਵੱਡੇ ਗਲੋਬਲ ਬ੍ਰਾਂਡਾਂ ਨੂੰ ਹਾਸਲ ਕੀਤਾ ਸੀ। ਇਸ ਤੋਂ ਬਾਅਦ ਟਾਟਾ ਗਰੁੱਪ ਵਿਸ਼ਵ ਪੱਧਰ ‘ਤੇ ਬਹੁਤ ਵੱਡਾ ਬ੍ਰਾਂਡ ਬਣ ਗਿਆ। ਸਾਲ 2009 ਵਿੱਚ, ਆਮ ਲੋਕਾਂ ਦੇ ਕਾਰ ਦੇ ਸੁਪਨੇ ਨੂੰ ਪੂਰਾ ਕਰਨ ਲਈ, ਟਾਟਾ ਨੇ ਆਪਣੀ ਲੱਖ ਤਕੀਆ ਕਾਰ ਭਾਵ ਨੈਨੋ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ।
ਕਿੰਨੀ ਹੈ ਰਤਨ ਟਾਟਾ ਦੀ ਦੌਲਤ
ਰਤਨ ਟਾਟਾ ਟਵਿੱਟਰ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਉਦਯੋਗਪਤੀਆਂ ਵਿੱਚੋਂ ਇੱਕ ਹਨ। ਐਕਸ ‘ਤੇ ਉਸ ਦੇ 12 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 3,800 ਕਰੋੜ ਰੁਪਏ ਤੋਂ ਜ਼ਿਆਦਾ ਹੈ। IIFL Wealth Hurun India Rich List 2022 ਦੇ ਅਨੁਸਾਰ, ਰਤਨ ਟਾਟਾ ਦੁਨੀਆ ਦੇ 421ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਦੱਸਣਯੋਗ ਹੈ ਕਿ ਟਾਟਾ ਸੰਨਜ਼ ਆਪਣੀ ਕਮਾਈ ਦਾ 66 ਫੀਸਦੀ ਦਾਨ ਕਰਦਾ ਹੈ।