Saturday, October 19, 2024
Google search engine
Homelatest Newsਬਜ਼ੁਰਗ ਨੇ ਪੌਣੇ 4 ਕਰੋੜ ਦਾ ਫਲੈਟ ਦੇ ਪ੍ਰਾਪਰਟੀ ਕਰ ਦਿੱਤੀ ਫਲ...

ਬਜ਼ੁਰਗ ਨੇ ਪੌਣੇ 4 ਕਰੋੜ ਦਾ ਫਲੈਟ ਦੇ ਪ੍ਰਾਪਰਟੀ ਕਰ ਦਿੱਤੀ ਫਲ ਵਾਲੇ ਦੇ ਨਾਂ!

ਇੱਕ 88 ਸਾਸਲ ਦੇ ਬਜ਼ੁਰਗ ਨੇ ਆਪਣਾ ਫਲੈਟ ਅਤੇ 4 ਕਰੋੜ ਰੁਪਏ ਦੀ ਸਾਰੀ ਜਾਇਦਾਦ ਇੱਕ ਫਲ ਵੇਚਣ ਵਾਲੇ ਦੇ ਨਾਂ ਕਰ ਦਿੱਤਾ। ਬਜ਼ੁਰਗ ਦਾ ਉਸ ਫਲ ਵੇਚਣ ਵਾਲੇ ਨਾਲ ਨਾ ਤਾਂ ਖੂਨ ਸੀ ਅਤੇ ਨਾ ਹੀ ਕੋਈ ਹੋਰ ਸਬੰਧ ਸੀ। ਜਦੋਂ ਬਜ਼ੁਰਗ ਦੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਬਜ਼ੁਰਗ ਨੂੰ ਮਾਨਸਿਕ ਤੌਰ ‘ਤੇ ਬਿਮਾਰ ਵੀ ਐਲਾਨਿਆ ਗਿਆ ਸੀ। ਬਾਅਦ ਵਿੱਚ ਜਦੋਂ ਬਜ਼ੁਰਗ ਵੱਲੋਂ ਫਲ ਵੇਚਣ ਵਾਲੇ ਨੂੰ ਜਾਇਦਾਦ ਤਬਦੀਲ ਕਰਨ ਦਾ ਅਸਲ ਕਾਰਨ ਸਾਹਮਣੇ ਆਇਆ ਤਾਂ ਸਾਰਿਆਂ ਨੇ ਬਜ਼ੁਰਗ ਦੀ ਤਾਰੀਫ਼ ਕੀਤੀ।

ਮਾਮਲਾ ਚੀਨ ਦੇ ਸ਼ੰਘਾਈ ਦਾ ਹੈ। ਚੀਨ ਦੀ ਇੱਕ ਰਿਪੋਰਟ ਮੁਤਾਬਕ ਮਾ ਨਾਂ ਦੇ ਬਜ਼ੁਰਗ ਵਿਅਕਤੀ ਨੇ ਆਪਣਾ ਫਲੈਟ ਅਤੇ 3.84 ਕਰੋੜ ਰੁਪਏ ਤੋਂ ਵੱਧ ਦੀ ਸਾਰੀ ਜਾਇਦਾਦ ਲਿਊ ਨਾਂ ਦੇ ਫਲ ਵੇਚਣ ਵਾਲੇ ਨੂੰ ਟਰਾਂਸਫਰ ਕਰ ਦਿੱਤੀ। ਲੋੜ ਮੁਤਾਬਕ ਸਮਝੌਤੇ ਦੇ ਕਾਗਜ਼ਾਂ ‘ਤੇ ਦਸਤਖਤ ਕੀਤੇ। ਰਿਪੋਰਟ ਮੁਤਾਬਕ ਮਾ ਨੇ ਆਪਣੀ ਸਾਰੀ ਜਾਇਦਾਦ ਲਿਊ ਨੂੰ ਟ੍ਰਾਂਸਫਰ ਕਰ ਦਿੱਤੀ ਕਿਉਂਕਿ ਉਹ ਬਜ਼ੁਰਗ ਆਦਮੀ ਦਾ ਬਹੁਤ ਧਿਆਨ ਰੱਖਦਾ ਸੀ। ਇੱਥੋਂ ਤੱਕ ਕਿ ਲਿਊ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਮਾ ਦੇ ਕੋਲ ਰਹਿਣ ਲਈ ਆ ਗਿਆ, ਤਾਂ ਜੋ ਉਹ ਉਨ੍ਹਾਂ ਦੀ ਬਿਹਤਰ ਦੇਖਭਾਲ ਕਰ ਸਕੇ।

ਰਿਪੋਰਟ ਮੁਤਾਬਕ ਬਜ਼ੁਰਗ ਵਿਅਕਤੀ ਦੀ ਦਸੰਬਰ 2021 ਵਿੱਚ ਮੌਤ ਹੋ ਗਈ ਸੀ। ਬਾਅਦ ਵਿਚ ਉਸ ਦੀਆਂ ਤਿੰਨ ਭੈਣਾਂ ਨੇ ਲਿਊ ਨੂੰ ਜਾਇਦਾਦ ਦੇ ਦਸਤਾਵੇਜ਼ ਅਤੇ ਬੈਂਕ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਭਰਾ ਦੀ ਜਾਇਦਾਦ ਵਿਚ ਉਨ੍ਹਾਂ ਦਾ ਵੀ ਹਿੱਸਾ ਹੈ। ਭੈਣਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਮਾ ਦੀ ਦਿਮਾਗੀ ਹਾਲਤ ਠੀਕ ਨਹੀਂ ਲੀ। ਅਜਿਹੇ ‘ਚ ਫਲ ਵੇਚਣ ਵਾਲੇ ਲਿਊ ਨੇ ਉਨ੍ਹਾਂ ਦੀ ਬੀਮਾਰੀ ਦਾ ਫਾਇਦਾ ਚੁੱਕਦੇ ਹੋਏ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ। ਥੱਕ ਹਾਰ ਕੇ ਫਲ ਵਿਕਰੇਤਾ ਲਿਊ ਨੇ ਅਦਾਲਤ ਦਾ ਰੁਖ ਕੀਤਾ, ਜਿੱਥੇ ਅਦਾਲਤ ਨੇ ਲਿਊ ਦੇ ਹੱਕ ਵਿੱਚ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਬਜ਼ੁਰਗ ਵਿਅਕਤੀ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਲਿਊ ਨਾਲ ਕੀਤਾ ਗਿਆ ਸਮਝੌਤਾ ਪੂਰੀ ਤਰ੍ਹਾਂ ਜਾਇਜ਼ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments