Saturday, October 19, 2024
Google search engine
Homelatest Newsਪੰਜਾਬ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਡਾਕਟਰਾਂ ਨੇ ਦਿੱਤੀ...

ਪੰਜਾਬ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਡਾਕਟਰਾਂ ਨੇ ਦਿੱਤੀ ਖ਼ਾਸ ਸਲਾਹ

ਜਲੰਧਰ: ਪੰਜਾਬ ‘ਚ ਕੋਵਿਡ-19 ਦੇ ਨਵੇਂ ਵੇਰੀਐਂਟ ਦੀ ਦਸਤਕ ਦੇ ਨਾਲ ਹੀ ਡਾਕਟਰਾਂ ਨੇ ਸਾਵਧਾਨੀ ਰੱਖਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਮੁਤਾਬਕ ਨਵਾਂ ਵੇਰੀਐਂਟ ਜੇ. ਐੱਨ. 1 ਪਹਿਲਾਂ ਵਾਲੇ ਵੇਰੀਐਂਟਸ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਸਕਦਾ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਜੇ. ਐੱਨ. 1 ਵੇਰੀਐਂਟ ਓਮੀਕ੍ਰੋਨ ਦਾ ਹੀ ਰੂਪ ਹੈ ਅਤੇ ਇਸ ਦੇ ਲਈ ਕੋਵਿਡ-19 ਵਰਗੀਆਂ ਹੀ ਸਾਵਧਾਨੀਆਂ ਰੱਖਣ ਦੀ ਲੋੜ ਹੈ।

ਬੀਮਾਰਾਂ ਨੂੰ ਰੱਖਣੀਆਂ ਪੈਣਗੀਆਂ ਇਹ ਸਾਵਧਾਨੀਆਂ

ਡਾਕਟਰਾਂ ਦਾ ਕਹਿਣਾ ਹੈ ਕਿ ਸਰਦੀਆਂ ’ਚ ਖਾਂਸੀ ਤੇ ਜ਼ੁਕਾਮ ਹੋਣ ’ਤੇ ਇਸ ਵੇਰੀਐਂਟ ਤੋਂ ਬਚਣ ਲਈ ਸਾਫ਼-ਸਫ਼ਾਈ ਬਣਾਈ ਰੱਖਣੀ ਜ਼ਰੂਰੀ ਹੈ। ਪਹਿਲਾਂ ਵਾਂਗ ਵਾਰ-ਵਾਰ ਹੱਥ ਧੋਣੇ ਅਤੇ ਸਕੂਲ ਜਾਂ ਕੰਮ ਤੋਂ ਛੁੱਟੀ ਲੈ ਕੇ ਇਸ ਨੂੰ ਰੋਕਣ ਦੇ ਕਾਰਗਰ ਉਪਾਅ ਜਾਰੀ ਰੱਖਣੇ ਚਾਹੀਦੇ ਹਨ। ਬੱਚਿਆਂ ਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਡਾਕਟਰਾਂ ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਸ਼ੂਗਰ, ਬ੍ਰੋਂਕਾਇਟਿਸ ਜਾਂ ਦਮੇ, ਦਿਲ ਤੇ ਕੈਂਸਰ ਦੇ ਮਰੀਜ਼ਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਵਾਧੂ ਸਾਵਧਾਨੀ ਰੱਖਣੀ ਚਾਹੀਦੀ ਹੈ। ਜੇ ਇਸ ਵਰਗ ਦੇ ਕਮਜ਼ੋਰ ਸਮੂਹਾਂ ਵਿਚੋਂ ਕਿਸੇ ਨੂੰ ਫਲੂ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਡਾਕਟਰ ਕੋਲ ਜਾਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments