Saturday, October 19, 2024
Google search engine
Homelatest Newsਪਾਕਿਸਤਾਨ 'ਚ ਜਾਰੀ ਹੋਇਆ ਫਤਵਾ

ਪਾਕਿਸਤਾਨ ‘ਚ ਜਾਰੀ ਹੋਇਆ ਫਤਵਾ

ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਇੱਕ ਪ੍ਰਮੁੱਖ ਧਾਰਮਿਕ ਸਕੂਲ ਜਾਮੀਆ ਬਿਨੋਰੀਆ ਟਾਊਨ ਨੇ TikTok ਨੂੰ ਲੈ ਕੇ ਇੱਕ ਫਤਵਾ ਜਾਰੀ ਕੀਤਾ ਹੈ। ਪਾਕਿਸਤਾਨੀ ਸਥਾਨਕ ਮੀਡੀਆ ਦੀ ਜਾਣਕਾਰੀ ਮੁਤਾਬਕ ਸਕੂਲ ਨੇ ਟਿੱਕਟੌਕ(TikTok) ਦੀ ਵਰਤੋਂ ਨੂੰ ਗੈਰ-ਕਾਨੂੰਨੀ ਅਤੇ ਹਰਾਮ ਕਰਾਰ ਦਿੱਤਾ ਹੈ। ਫਤਵੇ(Fatwa) ਵਿੱਚ ਕਿਹਾ ਗਿਆ ਹੈ ਕਿ TikTok ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਲਾਲਚ ਹੈ। ਫਤਵਾ ਨੰਬਰ (144211200409) ਵਿੱਚ ਜਥੇਬੰਦੀ ਨੇ ਆਪਣੇ ਸਟੈਂਡ ਦੇ ਸਮਰਥਨ ਵਿੱਚ ਦਸ ਕਾਰਨ ਦੱਸੇ ਹਨ।

ਡਾਨ ਨਿਊਜ਼ ਟੀਵੀ ਦੀ ਰਿਪੋਰਟ ਦੇ ਅਨੁਸਾਰ, ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਕਈ ਧਾਰਮਿਕ ਵਿਦਵਾਨ ਅਨੈਤਿਕਤਾ ਫੈਲਾਉਣ ਦੇ ਕਾਰਨ ਟਿੱਕਟੌਕ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਰਹੇ ਹਨ। ਪਾਕਿਸਤਾਨ ‘ਚ ਕਈ ਵਾਰ TikTok ‘ਤੇ ਅੰਸ਼ਕ ਪਾਬੰਦੀ ਵੀ ਲਗਾਈ ਜਾ ਚੁੱਕੀ ਹੈ। ਡਾਨ ਨਿਊਜ਼ ਟੀਵੀ ਦੇ ਅਨੁਸਾਰ, ਧਾਰਮਿਕ ਮਾਹਰਾਂ ਦਾ ਮੰਨਣਾ ਹੈ ਕਿ ਟਿੱਕਟੌਕ ਕਾਰਨ ਅਨੈਤਿਕਤਾ ਫੈਲਦੀ ਹੈ। ਇਹ ਫਤਵਾ ਜਾਮੀਆ ਬਿਨੌਰੀਆ ਨੇ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਟਿੱਕਟੌਕ ਨੂੰ ਇਸਲਾਮ ਦੇ ਸ਼ਰੀਆ ਕਾਨੂੰਨ ਮੁਤਾਬਕ ਹਰਾਮ ਮੰਨਿਆ ਜਾਂਦਾ ਹੈ।

ਕੀ ਕਿਹਾ ਗਿਆ ਫਤਵੇ ‘ਚ?

ਫਤਵੇ ਵਿੱਚ ਔਰਤਾਂ ਅਤੇ ਮਰਦਾਂ ਦੇ ਵੀਡੀਓ ਬਣਾਉਣ ਦੀ ਆਲੋਚਨਾ ਕੀਤੀ ਗਈ ਹੈ। ਇਸ ਦਾ ਕਾਰਨ ਦੱਸਦੇ ਹੋਏ ਕਿਹਾ ਗਿਆ ਕਿ TikTok ਵੀਡੀਓ ਅਸ਼ਲੀਲਤਾ ਅਤੇ ਨਗਨਤਾ ਨੂੰ ਉਤਸ਼ਾਹਿਤ ਕਰਦੇ ਹਨ, ਇਸ ਤੋਂ ਇਲਾਵਾ ਇਹ ਸਮੇਂ ਦੀ ਬਰਬਾਦੀ ਹੈ।

 

ਪਾਬੰਦੀ ਲਗਾਉਣ ਦੀ ਮੰਗ ਉਠਾਈ

ਸਾਲ 2021 ‘ਚ ਪਾਕਿਸਤਾਨ ਟੈਲੀਕਾਮ ਅਥਾਰਟੀ ਨੇ TikTok ‘ਤੇ ਪੰਜ ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਸੀ। 2023 ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਲਾਹੌਰ ਹਾਈ ਕੋਰਟ ਵਿੱਚ TikTok ਨੂੰ ਬੈਨ ਕਰਨ ਲਈ ਇੱਕ ਪਟੀਸ਼ਨ ਦਿੱਤੀ ਗਈ ਸੀ। ਪਟੀਸ਼ਨ ਵਿੱਚ ਜ਼ੋਰ ਦਿੱਤਾ ਗਿਆ ਸੀ ਕਿ TikTok ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ TikTok ‘ਤੇ ਪਾਬੰਦੀ ਲਗਾਉਣ ਦੀ ਸਮਾਜ ‘ਚ ਮੰਗ ਹੈ ਅਤੇ ਇਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments