ਓਲੰਪਿਕ ‘ਚ ਭਾਰਤ ਲਈ ਤਮਗਾ ਜਿੱਤਣ ਵਾਲੀ ਸਾਕਸ਼ੀ ਮਲਿਕ ਨੇ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸਾਕਸ਼ੀ ਮਲਿਕ ਸਮੇਤ ਕਈ ਪਹਿਲਵਾਨਾਂ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸਾਕਸ਼ੀ ਮਲਿਕ ਰੋ ਪਈ। ਸਾਕਸ਼ੀ ਮਲਿਕ ਨੇ ਕਿਹਾ, ‘ਮੈਂ ਇਕ ਗੱਲ ਕਹਿਣਾ ਚਾਹੁੰਦੀ ਹਾਂ। ਜੰਗ ਲੜੇ ਤੇ ਪੂਰੇ ਦਿਲ ਨਾਲ ਲੜੇ। ਪਰ ਜੇਕਰ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਵਰਗਾ ਵਿਅਕਤੀ ਬਣਿਆ ਰਹਿੰਦਾ ਹੈ, ਜੋ ਉਸ ਦਾ ਭਾਈਵਾਲ ਹੈ, ਉਸ ਦਾ ਵਪਾਰਕ ਭਾਈਵਾਲ ਹੈ, ਜੇਕਰ ਉਹ ਇਸ ਫੈਡਰੇਸ਼ਨ ਵਿੱਚ ਬਣਿਆ ਰਿਹਾ ਤਾਂ ਮੈਂ ਆਪਣੀ ਕੁਸ਼ਤੀ ਛੱਡ ਦਿਆਂਗੀ । ਅੱਜ ਤੋਂ ਬਾਅਦ ਮੈਂ ਉੱਥੇ ਕਦੇ ਨਹੀਂ ਦਿਖਾਂਗੀ। ਉਨ੍ਹਾਂ ਸਾਰੇ ਦੇਸ਼ਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਤੱਕ ਮੇਰਾ ਸਾਥ ਦਿੱਤਾ ਅਤੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ।
ਦੁਨੀਆ ਭਰ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਸਾਕਸ਼ੀ ਮਲਿਕ ਨੇ ਇਹ ਐਲਾਨ ਸੰਜੇ ਸਿੰਘ ਦੇ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਕੀਤਾ ਹੈ। ਸੰਜੇ ਸਿੰਘ ਨੂੰ ਸਾਬਕਾ ਕੁਸ਼ਤੀ ਮਹਾਸੰਘ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ। ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੁਨੀਆ ਦੀ ਅਗਵਾਈ ‘ਚ ਕਈ ਪਹਿਲਵਾਨਾਂ ਨੇ ਕਰੀਬ ਡੇਢ ਮਹੀਨੇ ਤੱਕ ਜੰਤਰ-ਮੰਤਰ ‘ਤੇ ਧਰਨਾ ਦਿੱਤਾ। ਇਸ ਤੋਂ ਬਾਅਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਕਮੇਟੀ ਨੂੰ ਭੰਗ ਕਰ ਦਿੱਤਾ।