ਪੜਾਈ ਕਰਨ ਵਿਦੇਸ਼ ਗਏ ਨੌਜਵਾਨ ਦੀ ਕੰਮ ਦੌਰਾਨ ਹੋਈ ਮੌਤ ਪਰਿਵਾਰ ਦਾ ਰੋ – ਰੋ ਹੋਇਆ ਬੁਰਾ ਹਾਲ
ਗੁਰਦਾਸਪੁਰ- ਵਿਦੇਸ਼ ਵਿੱਚ ਪੜਾਈ ਕਰਨ ਗਏ ਗੁਰਦਾਸਪੁਰ ਦੇ ਮਹੱਲਾ ਪ੍ਰੇਮ ਨਗਰ ਦੇ 25 ਸਾਲ ਦੇ ਨੌਜਵਾਨ ਇਕਰਮ ਸਿੰਘ ਦੀ ਕੰਮ ਦੌਰਾਨ ਹੋਈ ਮੌਤ ਪਰਿਵਾਰ ਦਾ ਰੋ – ਰੋ ਹੋਇਆ ਬੁਰਾ ਹਾਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਕ ਇਕਰਮਨ ਸਿੰਘ 2020 ਵਿੱਚ ਯੂਕੇ ਪੜ੍ਹਾਈ ਕਰਨ ਗਿਆ ਸੀ। ਉਨ੍ਹਾਂ ਦੱਸਿਆ ਕਿਹਾ ਕਿ 12 ਤਰੀਕ ਨੂੰ ਕੰਮ ਦੌਰਾਨ ਉਸ ਦੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅੰਬੈਸੀ ਵੱਲੋਂ ਸਾਨੂੰ 15 ਤਰੀਕ ਨੂੰ ਫੋਨ ਕੀਤਾ ਗਿਆ ਕਿ ਤੁਹਾਡੇ ਮੁੰਡੇ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਕੰਮ ਦੌਰਾਨ ਉਸ ਦੀ ਦੀਵਾਰ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ।ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਡੀ ਬੇਟੀ ਨਾਲ ਗੱਲ ਹੁੰਦੀ ਰਹਿੰਦੀ ਸੀ ਅਤੇ ਉਹ ਬਾਹਰ ਬਹੁਤ ਖੁਸ਼ ਸੀ। ਅਚਾਨਕ ਉਸ ਦੀ ਮੌਤ ਹੋਣ ਦੇ ਨਾਲ ਅਸੀਂ ਬਹੁਤ ਦੁਖੀ ਹਾਂ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸ਼ਹਿਰ ਦੇ ਨੁਮਾਇੰਦੇ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਮਨ ਬਹਿਲ ਆਏ ਸਨ ਅਤੇ ਉਹਨਾਂ ਨੇ ਇਹੀ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਤੁਹਾਡੇ ਮੁੰਡੇ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਏਗਾ ਤੇ ਤੁਹਾਡੇ ਹਵਾਲੇ ਕੀਤਾ ਜਾਵੇਗਾ। ਪਰਿਵਾਰ ਇਕ ਮੈਂਬਰਾਂ ਨੇ ਅਪੀਲ ਕੀਤੀ ਹੈ ਕਿ ਸਾਡੇ ਮੁੰਡੇ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਰਸਮਾਂ ਦੇ ਨਾਲ ਉਸਦਾ ਅੰਤਿਮ ਸੰਸਕਾਰ ਕਰ ਸਕੀਏ।